BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 102 ਲਾਭਪਾਤਰੀਆਂ ਨੂੰ ਪੈਨਸ਼ਨ ਵੰਡੀ ਗਈ

ਲਾਭਪਾਤਰੀਆਂ ਨੂੰ ਪੈਨਸ਼ਨ ਤਕਸੀਮ ਕਰਦੇ ਸਰਪੰਚ ਮਹਿਤਾ ਤੇ ਹੋਰ।
ਗੱਗੋਮਾਹਲ 21 ਮਾਰਚ (ਰਜਿੰਦਰ ਕੁਮਾਰ)- ਪੰਜਾਬ ਸਰਕਾਰ ਵੱਲੋਂ ਬਜੁਰਗਾ, ਵਿਧਵਾ ਤੇ ਅੰਗਹੀਣਾ ਦੀਆਂ ਪੈਨਸ਼ਨਾਂ ਵੰਡਣ ਦਾ ਕੰਮ ਗ੍ਰਾਮ ਪੰਚਾਇਤਾਂ ਜਿੰਮੇ ਲਾਉਣ ਤੇ ਅੱਜ ਗ੍ਰਾਮ ਪੰਚਾਇਤ ਅਵਾਣ ਦੇ ਸਰਪੰਚ ਹਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ 102 ਲਾਭਪਾਤਰੀਆਂ ਨੂੰ 500 ਰੁਪਏ ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ ਜਨਵਰੀ ਮਹੀਨੇ ਦੀ ਪੈਨਸ਼ਨ ਵੰਡੀ ਗਈ। ਇਸ ਮੌਕੇ ਬਜੁਰਗ ਲਾਭਪਾਤਰੀਆਂ ਨੇ ਪੰਜਾਬ ਸਰਕਾਰ ਦੇ ਇਸ ਫੈਂਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ੍ਹ ਚੁੱਕਿਆ ਇਹ ਕਦਮ ਬਜੁਰਗਾਂ ਲਈ ਬਹੁਤ ਹੀ ਲਾਹੇਵੰਦ ਹੈ ਕਿਉਂਕਿ ਬੈਂਕਾਂ ਵਿੱਚੋਂ ਪੈਨਸ਼ਨ ਲੈਣ ਜਾਣ ਮੌਕੇ ਜਿੱਥੇ ਬਜੁਰਗਾਂ ਨੂੰ ਵੱਡੀ ਖੱਜਲ ਖੁਵਾਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਉੱਥੇ ਬੈਂਕਾਂ ਵਿੱਚ ਭੀੜ ਮੌਕੇ ਬਜੁਰਗਾਂ ਨੂੰ ਵਾਰੀ ਦੀ ਉਡੀਕ ਕਰਨੀ ਵੀ ਬਹੁਤ ਔਖੀ ਸੀ। ਇਸ ਮੌਕੇ ਸਰਪੰਚ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ੍ਹ 25 ਨਵੇ ਲਾਭਪਾਤਰੀਆਂ ਦੀਆਂ ਪੈਨਸ਼ਨਾਂ ਵੀ ਲਗਾਈਆਂ ਗਈਆਂ ਹਨ ਜੋ ਇਸ ਮਹੀਨੇ ਤੋਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਮੌਕੇ ਪੰਚਾਇਤ ਸਕੱਤਰ ਪਰਮੀਤ ਸਿੰਘ, ਪੰਚ ਪ੍ਰਤਾਪ ਸਿੰਘ, ਪੰਚ ਰਵੇਲ ਸਿੰਘ, ਪੰਚ ਤਰਸੇਮ ਮਸੀਹ, ਪੰਚ ਅਰਨੋਲਡ ਮਸੀਹ, ਪੰਚ ਅੰਗਰੇਜ ਸਿੰਘ ਤੇ ਪੰਚ ਵਾਰਿਸ ਮਸੀਹ ਤੋਂ ਇਲਾਵਾ ਕਈ ਲਾਭਪਾਤਰੀ ਵੀ ਮੋਜੂਦ ਸਨ।

No comments: