BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿੱਖਿਆ ਵਿਭਾਗ ਦੇ ਦਫਤਰਾਂ ਵਿਚ 12 ਸਾਲਾਂ ਤੋਂ ਕੰਮ ਕਰਦੇ ਕਰਮਚਾਰੀਆ ਨੂੰ ਵਿਭਾਗ ਅਤੇ ਸਰਕਾਰ ਨੇ ਕੀਤਾ ਅੱਖੋ ਪਰੋਖੇ

ਜਲਦ ਮੰਗਾਂ ਲਾਗੂ ਨਾ ਹੋਣ ਦੀ ਸੂਰਤ ਵਿਚ ਕੀਤੀ ਜਾਵੇਗੀ ਸੂਬਾ ਪੱਧਰੀ ਰੈਲੀ
ਜ਼ਿਲ੍ਹਾ ਪ੍ਰਧਾਨ ਵਿਕਾਸ ਕੁਮਾਰ ਵੱਲੋ ਜ਼ਿਲ੍ਹਾ ਸਿੱਖਿਆ ਅਫਸਰ (ਐ.ਲ਼ੀ.) ਸ. ਜੁਗਰਾਜ ਸਿੰਘ ਰੰਧਾਵਾ ਨੂੰ ਮੰਗ ਪੱਤਰ ਦਿੰਦੇ ਹੋਏ।
ਅੰਮ੍ਰਿਤਸਰ 31 ਮਾਰਚ (ਕੁਲਬੀਰ ਸਿੰਘ ਢਿੱਲੋਂ)- ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਾਮਿਆ ਨੇ ਆਪਣੀਆ ਜ਼ਾਇਜ਼ ਤੇ ਹੱਕੀ ਮੰਗਾਂ ਦਾ ਹੱਲ ਨਾ ਹੁੰਦਾ ਦੇਖ ਹੁਣ ਸੰਘਰਸ਼  ਤੇਜ਼ ਕਰਦੇ ਹੋਏ ਅ'ਜ ਦਫਤਰਾ ਵਿਚ ਕਾਲੇ ਬਿ'ਲੇ ਲਗਾ ਕੇ ਕੰਮ ਕੀਤਾ ਅਤੇ ਇਸ ਸਬੰਧ ਵਿਚ  ਜ਼ਿਲ੍ਹਾ ਪਧਾਨ ਵਿਕਾਸ ਕੁਮਾਰ ਵਲੋ  ਜ਼ਿਲ੍ਹਾ ਸਿ'ਖਿਆ ਅਫਸਰ (ਐ.ਲ਼ੀ.) ਸ. ਜੁਗਰਾਜ ਸਿੰਘ ਰੰਧਾਵਾ ਜੀ ਨੂੰ ਮੁਲਾਜਮਾ ਦੀਆ ਮੰਗਾ ਸਬੰਧੀ ਪ'ਤਰ ਦੀਤਾ।ਪੈਸ ਬਿਆਨ ਦਿੰਦੇ ਹੋਏ ਜ਼ਿਲ੍ਹਾ ਪਧਾਨ ਵਿਕਾਸ ਕੁਮਾਰ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਮੁਲਾਜ਼ਮ ੧੨ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਹਨ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ  ਸਿੱਖਿਆ ਵਿਭਾਗ ਵਿਚ ਰੈਗੁਲਰ ਨਹੀ ਕੀਤਾ ਜਾ ਰਿਹਾ।ਉੇਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਨਾਲ ਸਮੇਂ ਸਮੇਂ ਤੇ ਹੋਈਆ ਮੀਟਿੰਗ ਵਿਚ ਮੁਲਾਜ਼ਮਾਂ  ਰੈਗੂਲਰ ਕਰਨ ਦੇ ਭਰੋਸੇ ਤਾਂ ਦਿੱਤੇ ਗਏ ਸਨ ਪੰਤੂ ਉਨ੍ਹਾਂ ਭਰੋਸਿਆ ਤੇ ਹਾਲੇ ਤੱਕ ਕੋਈ ਅਮਲ ਨਹੀ ਹੋਇਆ ਹੈ।ਉਨ੍ਹਾ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਮੁਲਾਜ਼ਮਾਂ  ਰੈਗੂਲਰ ਕਰਨ ਲਈ ਮਈ ੨੦੧੫ ਵਿਚ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਕਮੇਟੀ  ਮੁਲਾਜ਼ਮਾਂ ਨੂੰ ਰੈਗੁਲਰ ਕਰਨ ਸਬੰਧੀ ਰਿਪੋਰਟ ਸਰਕਾਰ  ਪੇਸ਼ ਕਰਨ ਦੇ ਹੁਕਮ ਦਿੱਤੇ ਸਨ।੯ ਮਹੀਨੇ ਬੀਤ ਜਾਣ ਤੇ ਵੀ ਕਮੇਟੀ ਵੱਲੋਂ ਸਰਕਾਰ  ਕੋਈ ਰਿਪੋਰਟ ਨਹੀ ਸੋਪੀ ਗਈ ਜਿਸ ਤੋਂ ਸਰਕਾਰ ਤੇ ਵਿਭਾਗ ਦੀ ਨੀਅਤ ਵਿਚ ਖੋਟ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਲਿਖਤੀ ਪਵਾਨਗੀ ਦੇਣ ਅਤੇ ਭਾਰਤ ਸਰਕਾਰ ਵੱਲੋਂ ਰਾਸ਼ੀ ਜਾਰੀ ਕਰਨ ਦੇ ਬਾਵਜੂਦ ਵੀ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰ ਰਹੇ ਫੀਜ਼ਿਉਥੈਰਪਿਸਟ  ਪੇ ਸਕੇਲ ਲਾਗੂ ਨਹੀ ਕੀਤਾ ਜਾ ਰਿਹਾ ਤੇ ਮੁਲਾਜ਼ਮਾਂ  ਖੱਜ਼ਲ ਖੁਆਰ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਮੁਲਾਜ਼ਮਾਂ ਨੂੰ ਜਨਵਰੀ ੨੦੧੬ ਤੋਂ ਤਨਖਾਹਾਂ ਵੀ ਨਸੀਬ ਨਹੀ ਹੋਈਆ।ਉਨਾਂ੍ਹ ਕਿਹਾ ਕਿ ਮਾਰਚ ਮਹੀਨਾ ਖਤਮ ਹੋਣ ਜਾ ਰਿਹਾ ਹੈ ਅਤੇ ਇਸ ਅ'ਤ ਦੀ ਮਹਿੰਗਾਈ ਵਿਚ ੩ ਮਹੀਨੇ ਬਿਨ੍ਹਾਂ ਤਨਖਾਹ ਤੋਂ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਪ੍ਰੈਸ ਸਕਤਰ ਸੰਜੀਵ ਸ਼ਰਮਾ ਅਤੇ ਜਨਰਲ ਸਕਤਰ ਗੌਰਵ ਸ਼ਰਮਾ ਨੇ ਦੱਸਿਆ ਕਿ ੫ ਮਾਰਚ  ਮੁਲਾਜ਼ਮਾਂ ਵੱਲੋਂ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਦੇ ਹਲਕੇੇ ਰੋਪੜ ਵਿਖੇ ਸ਼ਾਤਮਈ ਰੋਸ ਪਦਰਸ਼ਨ ਕੀਤਾ ਸੀ ਜਿਸ ਦੋਰਾਨ ਰੋਪੜ ਪਸ਼ਾਸਨ ਵੱਲੋਂ ਮੁਲਾਜ਼ਮਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ।ਉਨ੍ਹਾਂ ਦੱਸਿਆ ਕਿ ਜਥੇਬੰਦੀ  ਦਿੱਤੇ ਭਰੋਸੇ ਅਨੁਸਾਰ ਹਾਲੇ ਤੱਕ ਮੀਟਿੰਗ ਦੇ ਸਮੇਂ ਲਈ ਕੋਈ ਜਾਣਕਾਰੀ ਨਹੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਸਰਕਾਰ ਤੇ ਵਿਭਾਗ ਦੀ ਡੰਗ ਟਪਾਉਨੀਤੀ ਵਿਰੁੱਧ ਦਫਤਰੀ ਕਰਮਚਾਰੀਆ ਅ'ਜ ਕਾਲੇ ਬਿ'ਲੇ ਲਗਾ ਕੇ ਰੋਸ ਪ੍ਰਗਟਾਇਆ ਅਤੇ ੩੧ ਮਾਰਚ ਤੱਕ ਕਾਲੇ ਬਿੱਲੇ ਲਗਾ ਕੇ ਕੰਮ ਕਰਨਗੇ ਅਤੇ ਜੇਕਰ ਵਿਭਾਗ ਨੇ ਮੁਲਾਜ਼ਮਾਂ ਦੀਆ ਮੰਗਾਂ  ਗੰਭੀਰਤਾ ਨਾਲ ਨਾ ਵਿਚਾਰਿਆ ਤਾਂ ਮੁਲਾਜ਼ਮ ਹੜਤਾਲ ਕਰਨ  ਵੀ ਮਜਬੂਰ ਹੋਣਗੇ।ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਦੇ ਦਫਤਰੀ ਕਰਮਚਾਰੀਆ  ਜਲਦ ਦੀ ਸਿੱਖਿਆ ਵਿਭਾਗ ਵਿਚ ਰੈਗੂਲਰ ਨਾ ਕੀਤਾ ਅਤੇ ਮੰਨੀਆ ਮੰਗਾਂ ਲਾਗੂ ਨਾ ਕੀਤੀਆ ਤਾਂ ਮੁਲਾਜ਼ਮ  ਸੂਬਾ ਪੱਧਰੀ ਰੈਲੀ ਕਰਨ ਲਈ ਮਜਬੂਰ ਹੋਣਗੇ।ਇਸ ਮੋਕੇ ਰੁਪਿੰਦਰ ਸਿੰਘ,ਵਿਕਾਸ ਮਹਾਜਨ, ਅਰਵਿੰਦਰ ਭਾਟੀਆ, ਅਮਨਦੀਪ ਕੌਰ, ਪਰਮਪੀ੍ਰਤ ਕੌਰ, ਸੰਜੀਵ ਕੁਮਾਰ, ਮਨਦੀਪ ਸਿੰਘ ਐਲ.ਏ,ਸੁਨੀਤਾ, ਸੁਖਰਾਜ, ਮਨਪ੍ਰੀਤ ਕੌਰ, ਵਿਕਰਮ ਸਿੰਘ,ਨਸੀਬ ਕੌਰ,ਅਮਨਦੀਪ ਕੌਰ ਚੌਗਾਵਾ,ਉਰਮਿਲਾ ਆਦਿ ਨੇ ਮੰਗ ਪੱਤਰ ਦਿਤਾ।

No comments: