BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ੍ਰੀਮਤੀ ਡੇਮ ਪੇਸਟੀ ਰੈਡੀ ਹੋਵੇਗੀ ਨਿਊਜ਼ੀਲੈਂਡ ਦੀ ਅਗਲੀ ਗਵਰਨਰ ਜਨਰਲ-14 ਸਤੰਬਰ ਨੂੰ ਲਵੇਗੀ ਚਾਰਜ਼

3,48,000 ਡਾਲਰ ਸਲਾਨਾ ਤਨਖਾਹ, ਦੋ ਸਰਕਾਰੀ ਘਰ
ਦੇਸ਼ ਦੀ ਅਗਲੀ ਗਵਰਨਰ ਜਨਰਲ ਸ੍ਰੀਮਤੀ ਡੇਮ ਪੇਸਟੀ ਰੈਡੀ
ਆਕਲੈਂਡ-28 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇਸ਼ ਜਿੱਥੇ ਰਾਸ਼ਟਰਪਤੀ ਨਹੀਂ ਹੁੰਦਾ ਉਥੇ ਇਹ ਕਾਰਜ ਗਵਰਨਰ ਜਨਰਲ ਬ੍ਰਿਟੇਨ ਦੀ ਰਾਣੀ ਦਾ ਦੂਤ ਬਣ ਕੇ ਕਰਦਾ ਹੈ। ਨਿਊਜ਼ੀਲੈਂਡ ਦੇ ਵਿਚ ਇਸ ਵੇਲੇ ਮਾਓਰੀ ਮੂਲ ਦੇ ਗਵਰਨਰ ਜਨਰਲ ਸਰ ਜੈਰੀ ਮਾਟੇਪਾਇਰਾਇ ਹਨ ਜੋ ਕਿ 31 ਅਗਸਤ ਨੂੰ ਆਪਣਾ ਕਾਰਜਕਾਲ ਸਮਾਪਤ ਕਰ ਰਹੇ ਹਨ। ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਨਵੇਂ ਗਵਰਨਰ ਜਨਰਲ ਦੇ ਲਈ ਇਸ ਵਾਰ ਇਕ ਔਰਤ ਸ੍ਰੀਮਤੀ ਡੇਮ ਪੇਸਟੀ ਰੈਡੀ ਨੂੰ ਗਵਰਨਰ ਜਨਰਲ ਅਹੁਦੇ ਦੇ ਲਈ ਪੇਸ਼ ਕੀਤਾ ਹੈ। ਸ੍ਰੀਮਤੀ ਡੇਮ ਬਹੁਤ ਹੀ ਪੜੀ ਲਿਖੀ ਔਰਤ ਹੈ ਉਸਨੇ  ਐਲ. ਐਲ.ਬੀ. , ਐਲ. ਐਲ. ਐਮ. ਕੀਤੀ ਹੋਈ ਹੈ। ਉਹ ਲੈਕਚਰਾਰ ਰਹੀ ਹੈ ਅਤੇ ਇਕ ਸਫਲ ਬਿਜਨਸ ਕਰਨ ਵਾਲੀ ਔਰਤ ਵੀ। ਇਸਦੇ ਮਾਤਾ ਪਿਤਾ ਸਕੂਲ ਅਧਿਆਪਕ ਸਨ ਅਤੇ ਇਸਦੀ ਮੁੱਢਲੀ ਪੜਾਈ ਹਮਿਲਟਨ ਵਿਖੇ ਹੋਈ ਹੈ।
ਨਿਊਜ਼ੀਲੈਂਡ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਪਹਿਲਾਂ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੰਦਿਆ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀ। ਹੁਣ ਫਿਰ ਸਰਕਾਰ ਨੇ ਇਕ ਔਰਤ ਨੂੰ ਦੇਸ਼ ਦਾ ਇਹ ਉਚ ਅਹੁਦਾ ਦੇ ਕੇ ਬਰਾਬਰਤਾ ਦਾ ਸੁਨੇਹਾ ਦਿੱਤਾ ਹੈ। ਸ੍ਰੀਮਤੀ ਡੇਮ ਆਰਟਸ, ਕਲਚਰ, ਫਿਲਮ, ਨਾਟਕ ਅਤੇ ਵੀਜੁਅਲ ਆਰਟਸ ਦੇ ਵਿਚ ਕਾਫੀ ਰੁਚੀ ਰੱਖਦੀ ਹੈ। ਗਵਰਨਰ ਜਨਰਲ ਨੂੰ ਬਹੁਤ ਹੀ ਰਾਖਵੀਆਂ ਸ਼ਕਤੀਆਂ ਦਿੱਤੀਆਂ ਜਾਂਦੀਆਂ ਹਨ। ਗਵਰਨਰ ਜਨਰਲ ਦੀ ਤਨਖਾਹ 3,48,000 ਡਾਲਰ ਪ੍ਰਤੀ ਸਾਲ ਹੁੰਦੀ ਹੈ ਅਤੇ ਦੋ ਸਰਕਾਰੀ ਘਰ (ਇਕ ਵਲਿੰਗਟਨ ਤੇ ਇਕ ਆਕਲੈਂਡ) ਰਹਿਣ ਵਾਸਤੇ ਮਿਲਦਾ ਹੈ। 5 ਸਾਲ ਦੀ ਮਿਆਦ ਤੱਕ ਇਸ ਅਹੁਦੇ ਉਤੇ ਕਾਰਜ ਕਰਨਾ ਹੁੰਦਾ ਹੈ। ਅਹੁਦੇ ਤੋਂ ਜਾ ਰਹੇ ਮੌਜੂਦਾ ਗਵਰਨਰ ਜਨਰਲ ਨੂੰ ਰਸਮੀ ਵਿਦਾਇਗੀ 24 ਅਗਸਤ ਨੂੰ ਦਿੱਤੀ ਜਾਵੇਗੀ।

No comments: