BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੋ ਦਿਨਾਂ ਨੈਸ਼ਨਲ ਸਟੁਡੇਂਟ ਸਿਮਪੋਜ਼ਿਮ- ਮਿਸਟ 16 ਦਾ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਆਯੋਜਨ

  • ਆਖਰੀ ਦਿਨ ਕੀਤਾ ਗਿਆ ਸਨਮਾਨ ਸਮਾਰੋਹ ਅਤੇ ਜੇਤੂਆਂ ਨੂੰ ਦਿੱਤੇ ਗਏ ਇਨਾਮ
  • ਇਸ ਵਿੱਚ 800 ਤੋਂ ਵੱਧ ਵਿਦਿਆਰਥੀ ਹੋਏ ਸ਼ਾਮਿਲ
ਜਲੰਧਰ 31 ਮਾਰਚ (ਬਿਊਰੋ)- ਸੀਟੀ ਗਰੁੱਪ ਵਲੋਂ ਆਯੋਜਿਤ ਕੀਤੇ ਗਏ ਦੋ ਦਿਨੀਂ ਨੈਸ਼ਨਲ ਸਟੂਡੈਂਟ ਸਿਮਪੋਜ਼ਿਮ-ਮਿਸਟ' 16 ਦਾ ਸਮਾਪਨ ਵੀਰਵਾਰ ਨੂੰ ਹੋਈਆ। ਇਸ ਗੋਸ਼ਟੀ ਦਾ ਆਯੋਜਨ ਸੀਟੀ ਇੰਸਟੀਚਿਊਟ ਆਫ ਇੰਜੀਨਿਅਰਿੰਗ ਮੈਨੇਜਮੇਂਟ ਐਂਡ ਟੈਕਨਾਲੋਜੀ ਵਲੋਂ ਕਰਵਾਇਆ ਗਿਆ ਸੀ ਜਿਸ 'ਚ ਦੇਸ਼ ਭਰ ਦੇ ਕਾਲਜਾਂ ਤੋਂ 2400 ਦੇ ਕਰੀਬ ਵਿਦਿਆਰਥੀਆਂ ਨੇ 18 ਤੋਂ ਵੱਧ ਕਾਲੇਜਾਂ ਵਿੱਚੋਂ ਹਿੱਸਾ ਲਿਆ ਇਸ ਸਮਾਰੋਹ ਵਿੱਚ ਇੰਡੀਅਨ ਸੋਸਾਇਟੀ ਆਫ ਟੈਕਨੀਕਲ ਏਜੂਕੇਸ਼ਨ (ਆਈਏਸਟੀਈ), ਕੰਪਿਉਟਰ ਸੋਸਾਇਟੀ ਆਫ ਇੰਡੀਆ (ਸੀਐਸਈ) ਅਤੇ ਇੰਸਟੀਚਿਊਸ਼ਨਜ਼ ਆਫ ਇਲੈਕਟ੍ਰਾਨਿਕਜ਼ ਅਤੇ ਟੈਲੀਕਮਯੂਨਿਕੇਸ਼ਨਜ਼ ਇੰਜੀਨਿਅਰਜ਼ (ਆਈਈਟੀਈ) ਟੈਕਨੀਕਲ ਸਹਿਯੋਗੀ ਰਹੇ। ਇਸ ਸਮਾਰੋਹ ਦੇ ਆਖਰੀ ਦਿਨ ਨੈਸ਼ਨਲ ਇੰਨਫੋਰਮੇਟਿਕੱਸ ਸੈਂਟਰ ਦੇ ਟੈਕਨੀਕਲ ਡਾਇਰੈਕਟਰ ਅਤੇ ਜਲੰਧਰ ਦੇ ਜਿਲਾ ਸੂਚਨਾ ਅਧਿਕਾਰੀ ਸ. ਅਮੋਲਕ ਸਿੰਘ ਕਲਸੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਜੇਤੂਆਂ ਨੂੰ ਸਨਮਾਨਿਤ ਕੀਤਾ।
ਇਸ ਸਨਮਾਨ ਸਮਾਰੋਹ 'ਚ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ.ਚਰਨਜੀਤ ਸਿੰਘ ਅਤੇਂ ਡਾਇਰੈਕਟਰ ਕੈਂਪਸ ਡਾ. ਪੀ. ਐਸ. ਬੇਦੀ ਵੀ ਮੌਜੂਦ ਰਹੇਇਸ ਮੌਕੇ ਨੈਸ਼ਨਲ ਇੰਨਫੋਰਮੇਟਿਕੱਸ ਸੈਂਟਰ ਦੇ ਟੈਕਨੀਕਲ ਡਾਇਰੈਕਟਰ ਅਤੇ ਜਲੰਧਰ ਦੇ ਜਿਲਾ ਸੂਚਨਾ ਅਧਿਕਾਰੀ ਸ. ਅਮੋਲਕ ਸਿੰਘ ਕਲਸੀ ਨੇ ਸੀਟੀ ਗਰੁੱਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀ ਵਿਦਿਆਰਥੀਆਂ ਨੂੰ ਚੰਗਾ ਭਵਿੱਖ ਬਨਾਉਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਉਨਾਂ 'ਚ ਆਪਣੇ ਵਿਚਾਰਾਂ ਨੂੰ ਚੰਗੇ ਪਾਸੇ ਲਾਉਣ ਦਾ ਮੌਕਾ ਮਿਲਦਾ ਹੈ ਇਸ ਤੋਂ ਪਹਿਲਾ ਉਦਘਾਟਨ ਹੁਆਈ ਟੈਲੀਕਮਯੂਨੀਕੇਸ਼ਨਜ਼  ਇੰਡੀਆਂ ਦੇ ਨਾਰਥ ਸਰਕਲ ਦੇ ਟੈਕਨੀਕਲ ਹੇਡ ਸ਼੍ਰੀ ਜਗਤਾਰ ਸਿੰਘ ਨੇ ਕੀਤਾ।
ਇਸ ਸਮਾਰੋਹ ਵਿੱਚ ਮੈਨੇਜਮੈਂਟ ਅਤੇ ਟੇਕਨੋਲਜੀ ਦੇ ਖੇਤਰ ਦੇ ਵੱਖਰੇ-ਵੱਖਰੇ ਵਿਸ਼ਿਆ ਤੇਂ ਪੈਨਲ ਡਿਸਕਸ਼ਨ, ਪੋਸਟਰ ਮੇਕਿੰਗ, ਕਵਿੱਜ਼, ਪੋਸਟਰ ਮੇਕਿੰਗ, ਐਡਮੇਡ ਸ਼ੋ, ਬ੍ਰਿਜ ਐਂਡ ਮਾਡਲ ਮੇਨਿਆ ਆਦਿ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਸਮਾਪਨ ਸਮਾਰੋਹ 'ਚ ਜਲੰਧਰ ਦੀ ਨਿਯੂਜੇਨ ਟੈਕਨਾਲੋਜੀ ਦੇ ਡਾਇਰੈਕਟਰ ਸ਼੍ਰੀ ਵਰੁਣ ਸ਼ਰਮਾ ਨੇ ਟੈਕਨੀਕਲ ਪ੍ਰੋਗਰਾਮ ਜੱਜ ਕੀਤੇ। ਇਸ ਮੌਕੇ ਸੀਟੀ ਸੰਸਥਾ ਦੇ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਵਿਸ਼ੇਸ਼ ਬੈਂਡ ਪ੍ਰਫੋਰਮੈਂਸ ਦਿੱਤੀ, ਜਿਨਾਂ ਦੇ ਨਾਲ-ਨਾਲ ਹੋਰ ਵਿਦਿਆਰਥੀਆਂ ਨੇ ਵੀ ਰੰਗਾ-ਰੰਗ ਪੇਸ਼ਕਾਰੀ ਦਿੱਤੀ। ਇਸ ਮੌਕੇ ਤੇ ਸੀਟੀਆਈਐਮਟੀ ਦੀ ਡਾਇਰੈਕਟਰ ਡਾ. ਮੰਜੂ ਬਾਲਾ ਨੇ ਵੋਟ ਆਫ ਥੈਂਕਸ ਵੀ ਪੇਸ਼ ਕੀਤਾ। ਇਸ ਮੌਕੇ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ.ਚਰਨਜੀਤ ਸਿੰਘ ਚੰਨੀ ਅਤੇ ਡਾਇਰੈਕਟਰ ਕੈਂਪਸ ਡਾ. ਪੀ. ਐਸ. ਬੇਦੀ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

No comments: