BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਾਲ 2015-16 ਦਾ ਜਾਇਦਾਦ ਟੈਕਸ ਬਿਨਾਂ ਜੁਰਮਾਨੇ ਦੇ ਜਮਾਂ ਕਰਵਾਉਣ ਦੀ ਅੰਤਿਮ ਮਿਤੀ 31 ਮਾਰਚ 2016 ਤੱਕ ਹੈ-ਕਮਿਸ਼ਨਰ ਨਗਰ ਨਿਗਮ

24 ਤੋਂ 27 ਮਾਰਚ 2016 ਤੱਕ ਛੁੱਟੀ ਵਾਲੇ ਦਿਨ ਵੀ ਜਾਇਦਾਦ ਟੈਕਸ ਲਿਆ ਜਾਵੇਗਾ
ਹੁਸ਼ਿਆਰਪੁਰ 23 ਮਾਰਚ (ਤਰਸੇਮ ਦੀਵਾਨਾ)-
ਨਗਰ ਨਿਗਮ ਦੇ ਕਮਿਸ਼ਨਰ ਅਨੰਦ ਸਾਗਰ ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਲ 2015-16 ਦਾ ਜਾਇਦਾਦ ਟੈਕਸ ਬਿਨਾਂ ਜੁਰਮਾਨੇ ਤੋਂ ਜਮਾਂ ਕਰਵਾਉਣ ਦੀ ਅੰਤਿਮ ਮਿਤੀ ਵਿਚ 31 ਮਾਰਚ 2016 ਤੱਕ ਦਾ ਵਾਧਾ ਕੀਤਾ ਗਿਆ ਹੈ ਨਗਰ ਨਿਗਮ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ 24 ਮਾਰਚ, 25, 26 ਅਤੇ 27 ਮਾਰਚ 2016 ਨੂੰ ਛੁੱਟੀ ਵਾਲੇ ਦਿਨਾਂ ਵਿਚ ਵੀ ਕਾਰਪੋਰੇਸ਼ਨ ਦਾ ਦਫਤਰ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਲਈ ਖੁੱਲਾ ਰਹੇਗਾ ਉਹਨਾਂ ਅਪੀਲ ਕੀਤੀ ਕਿ ਜਿਨਾ ਸ਼ਹਿਰ ਵਾਸੀਆਂ ਨੇ ਅਜੇ ਤੱਕ ਸਾਲ 2015-16 ਦਾ ਟੈਕਸ ਜਮਾਂ ਨਹੀਂ ਕਰਵਾਇਆ ਉਹ ਇਹਨਾਂ ਛੁੱਟੀ ਵਾਲੇ ਦਿਨਾਂ ਵਿਚ ਵੀ ਆਪਣਾ ਜਾਇਦਾਦ ਟੈਕਸ ਬਿਨਾਂ ਜੁਰਮਾਨੇ ਦੇ ਜਮਾਂ ਕਰਵਾ ਸਕਦੇ ਹਨ ਉਹਨਾਂ ਕਿਹਾ ਕਿ ਸ਼ਹਿਰ ਨਿਵਾਸੀ ਨਗਰ ਨਿਗਮ ਵਲੋਂ ਛੁੱਟੀ ਵਾਲੇ ਦਿਨਾਂ ਵਿਚ ਦਿੱਤੀ ਜਾ ਰਹੀ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ।

No comments: