BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਮੂਹੂਰੀ ਕਿਸਾਨ ਸਭਾ ਪੰਜਾਬ ਵਲੋਂ ਪਿੰਡ ਸਲੇਮਪੁਰ ਵਿਖੇ 20 ਮਾਰਚ ਨੂੰ ਕਰਵਾਏ ਜਾ ਰਹੇ ਅਜਲਾਸ ਵਿੱਚ ਪਹੁੰਚਣ ਦੀ ਅਪੀਲ

ਹੁਸ਼ਿਆਰਪੁਰ 19 ਮਾਰਚ (ਤਰਸੇਮ ਦੀਵਾਨਾ)- ਜਮੂਹੂਰੀ ਕਿਸਾਨ ਸਭਾ ਪੰਜਾਬ ਜਿਲਾ ਹੁਸ਼ਿਆਰਪੁਰ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਕੱਕੋਂ ਨੇ ਪ੍ਰੈਸ ਨੋਟ ਰਲੀਜ ਕਰਦਿਆਂ ਦਸਿਆ ਕਿ ਜਮੂਹੂਰੀ ਕਿਸਾਨ ਸਭਾ ਪੰਜਾਬ ਜਿਲਾ ਹੁਸ਼ਿਆਰਪੁਰ ਦਾ ਸਲਾਨਾ ਅਜਲਾਸ ਪਿੰਡ ਸਲੇਮਪੁਰ ਵਿਖੇ ਮਿਤੀ 20-03-2016 ਨੂੰ ਠੀਕ 12 ਵਜੇ ਕੀਤਾ ਜਾ ਰਿਹਾ ਹੈ ਇਸ ਹੋਣ ਵਾਲੇ ਅਜਲਾਸ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਅਜਲਾਸ ਨੂੰ ਕਾਮਯਾਬ ਕਰਨ ਇਸ ਅਜਲਾਸ ਨੂੰ ਸੰਬੋਧਨ ਕਰਨ ਲਈ ਸੂਬੇ ਦੇ ਕਿਸਾਨ ਆਗੂ ਰਘਬੀਰ ਸਿੰਘ ਬਟਾਲਾ ਮੁੱਖ ਬੁਲਾਰੇ ਹੋਣਗੇ ਜੋ ਕਿਸਾਨੀ ਦੇ ਸੰਕਟ ਸਬੰਧੀ ਸਰਕਾਰੀ ਨੀਤੀਆਂ ਕੁਦਰਤੀ ਆਫਤਾਂ ਦੇ ਸਬੰਧ ਵਿੱਚ ਅਤੇ ਕਿਸਾਨੀ ਦੇ ਸੰਕਟ ਦੇ ਹੱਲ ਬਾਰੇ ਵਿਚਾਰ ਪੇਸ਼ ਕਰਨਗੇ ਜਿਲਾ ਹੁਸ਼ਿਆਰਪੁਰ ਅਤੇ ਪਿੰਡ ਸਲੇਮਪੁਰ ਦੇ ਨਜਦੀਕ ਪੈਂਦੇ ਪਿੰਡਾਂ ਦੇ ਸੱਭ ਕਿਸਾਨ ਵੀਰਾਂ ਨੂੰ ਨਿਮਰਤਾ ਸਹਿਤ ਜਮੂਹੂਰੀ ਕਿਸਾਨ ਸਭਾ ਪੰਜਾਬ ਵਲੋਂ ਦੁਬਾਰਾ ਬੇਨਤੀ ਹੈ ਕਿ ਕਿਸਾਨੀ ਦੇ ਸੰਕਟ ਅਤੇ ਉਨਾਂ ਦੇ ਨਿਵਾਰਨ ਲਈ ਅਜਲਾਸ ਵਿੱਚ ਹੋਣ ਵਾਲੀ ਵਿਚਾਰ ਚਰਚਾ ਵਿੱਚ ਜਰੂਰ ਹਾਜਰ ਹੋਵੋ ਜੀ।

No comments: