BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਹਿਲੀ ਵਾਰ ਜਾਵੇਗੀ ਨਿਊਜ਼ੀਲੈਂਡ ਕੁੜੀਆਂ ਦੀ ਫੁੱਟਬਾਲ ਟੀਮ-ਪਹਿਲਾ ਮੈਚ 25 ਨੂੰ ਸਿਡਨੀ ਨਾਲ

ਆਸਟਰੇਲੀਅਨ ਸਿੱਖ ਗੇਮਜ਼-2016
ਗੁੱਡ ਲੱਕ! ਨਿਊਜ਼ੀਲੈਂਡ ਪੰਜਾਬੀ ਕੁੜੀਆਂ ਦੀ ਫੁੱਟਬਾਲ ਟੀਮ
ਆਕਲੈਂਡ-20 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਵਸਦੇ ਸਾਰੇ ਖੇਡ ਪ੍ਰੋਮੋਟਰਾਂ ਅਤੇ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਹੁਣ ਇਥੇ ਹੁਣ ਪੰਜਾਬੀ ਕੁੜੀਆਂ ਦੀ ਫੁੱਟਬਾਲ ਟੀਮ 'ਆਕਲੈਂਡ ਲਾਇਨਜ਼ ਫੁੱਟਬਾਲ ਕਲੱਬ' ਦੇ ਨਾਂਅ ਹੇਠ ਖੇਡਣ ਲਈ ਤਿਆਰ ਹੋ ਗਈ ਹੈ। ਇਸ ਗੱਲ ਦਾ ਸਿਹਰਾ ਸ. ਤਾਰਾ ਸਿੰਘ ਬੈਂਸ ਦੇ ਪਰਿਵਾਰ ਨੂੰ ਜਾ ਰਿਹਾ ਹੈ ਜਿਨਾਂ ਨੇ ਪਹਿਲਾਂ ਕੁੜੀਆਂ ਦੀ ਕਬੱਡੀ ਟੀਮ ਵੀ ਤਿਆਰ ਕੀਤੀ ਸੀ। ਉਨਾਂ ਨੇ ਆਪਣੇ ਪਰਿਵਾਰ ਦੀਆਂ ਬੱਚੀਆਂ ਦੇ ਨਾਲ-ਨਾਲ ਹੋਰ 8 ਕੁੜੀਆਂ ਦੀ ਪ੍ਰੈਕਟਿਸ ਕਰਵਾ ਕੇ ਪੂਰੀ ਟੀਮ ਤਿਆਰ ਕਰ ਲਈ ਹੈ। ਇਨਾਂ ਕੁੜੀਆਂ ਦੇ ਵਿਚ ਸ਼ਾਮਿਲ ਹਨ ਮਨਪ੍ਰੀਤ ਸ਼ੇਰਗਿਲ (ਕੈਪਟਨ), ਗੁਰਲੀਨ ਬਸਰਾ, ਜਸਪ੍ਰੀਤ ਢੀਂਡਸਾ, ਸਬੀਨਾ ਬੰਗੇ, ਹਰਨੀਤ ਕੌਰ, ਮਨਰੀਤ ਕੌਰ, ਅਰਸ਼ਦੀਪ ਨਿੱਜਰ, ਨਵਰੂਪ ਨਿੱਜਰ, ਹਰਸ਼ਜੋਤ ਬੈਂਸ ਅਤੇ ਹਰਪ੍ਰੀਤ ਬੈਂਸ ਸ਼ਾਮਿਲ ਹਨ। ਇਹ ਟੀਮ 25 ਤੋਂ 27 ਮਾਰਚ ਤੱਕ ਬ੍ਰਿਸਬੇਨ ਵਿਖੇ ਹੋਣ ਵਾਲੀਆਂ '29ਵੀਂਆਂ ਆਸਟਰੇਲੀਅਨ ਸਿੱਖ ਖੇਡਾਂ' ਦੇ ਵਿਚ ਭਾਗ ਲੈਣ ਲਈ 23 ਮਾਰਚ ਸ਼ਾਮ ਨੂੰ ਰਵਾਨਾ ਹੋ ਰਹੀਆਂ ਹਨ। ਇਨਾਂ ਕੁੜੀਆਂ ਦਾ ਪਹਿਲਾ ਮੈਚ 25 ਮਾਰਚ ਨੂੰ ਸਿਡਨੀ ਦੇ ਨਾਲ ਹੋਵੇਗਾ ਜਦ ਕਿ ਦੂਜਾ ਮੈਚ ਨਿਊ ਫਾਰਮ ਦੇ ਨਾਲ  26 ਮਾਰਚ ਨੂੰ ਹੋਵੇਗਾ। ਪੂਰੀ ਟੀਮ ਨੂੰ ਨਵੀਂਆਂ ਵਰਦੀਆਂ ਤਿਆਰ ਕਰਵਾ ਕੇ ਦਿੱਤੀਆਂ ਗਈਆਂ ਹਨ। ਕਮਿਊਨਿਟੀ ਵੱਲੋਂ ਕੁੜੀਆਂ ਦੀ ਫੁੱਟਬਾਲ ਟੀਮ ਨੂੰ ਗੁੱਡ ਲੱਕ।

No comments: