BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗੈਰਹਾਜ਼ਰ ਪਾਏ ਜਾਣ ਵਾਲੇ ਮੁਲਾਜਮਾਂ 'ਤੇ 2 ਸਾਲਾਂ ਬਾਅਦ ਵੀ ਕੋਈ ਵਿਭਾਗੀ ਕਾਰਵਾਈ ਨਹੀਂ

ਆਰ.ਟੀ.ਆਈ.ਤਹਿਤ ਹੋਇਆ ਖੁਲਾਸਾ
ਗੁਰੂਹਰਸਹਾਏ, 28 ਮਾਰਚ (ਮਨਦੀਪ ਸਿੰਘ ਸੋਢੀ)-
ਪੰਜਾਬ ਸਰਕਾਰ ਸਰਹੱਦੀ ਖੇਤਰ ਦੇ ਆਮ ਅਤੇ ਗਰੀਬ ਤਬਕੇ ਨੂੰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ, ਉਥੇ ਹੀ ਸਰਕਾਰੀ ਹਸਪਤਾਲਾਂ ਵਿਚ ਅਮਲੇ ਦੀ ਹਾਜਰੀ ਯਕੀਨੀ ਅਤੇ ਸਮੇਂ ਸਿਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੰਤੂ ਗੁਰੂਹਰਸਹਾਏ ਦੇ ਸਰਕਾਰੀ ਸਿਵਲ ਹਸਪਤਾਲ ਵਿਚ ਮੁਲਾਜ਼ਮਾਂ ਉਪਰ ਇਹ ਹਦਾਇਤਾ ਜਾਰੀ ਨਹੀਂ ਹੁੰਦੀਆਂ ਦਿਸ ਰਹੀਆਂ। ਇਸ ਦਾ ਪਤਾ ਸਿਵਲ ਹਸਪਤਾਲ ਗੁਰੂਹਰਸਹਾਏ ਤੋਂ  ਆਰ.ਟੀ.ਆਈ. ਤਹਿਤ ਮਿਲੀ ਜਾਣਕਾਰੀ  ਤੋਂ ਪਤਾ ਲੱਗਿਆ ਹੈ ਕਿ ਸਾਲ 2014 ਵਿਚ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਕਾਰਨ ਸੀਮਾ ਗਿਰਧਰ ਸਟਾਫ਼ ਨਰਸ, ਕਮਲੇਸ਼ ਕੁਮਾਰੀ ਮਲਟੀਪਰਪਜ ਹੈਲਥ ਸੂਪਰਵਾਈਜ਼ਰ, ਰੋਮਾ ਰਾਣੀ ਮਲਟੀਪਰਪਜ਼ ਹੈਲਥ ਵਰਕਰ ਨੂੰ ਸਿਵਲ ਤੇ ਪਰਿਵਾਰ ਭਲਾਈ ਪੰਜਾਬ ਚੰਡੀਗੜ ਵੱਲੋਂ ਖਰੜਾ ਜਾਰੀ ਕੀਤਾ ਗਿਆ ਹੈ ਪ੍ਰੰਤੂ ਹੈਰਾਨੀ ਜਨਕ ਗੱਲ ਹੈ ਕਿ ਕਰੀਬ 2 ਸਾਲ ਬੀਤ ਜਾਣ ਦੇ ਬਾਵਜੂਦ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਕਾਰਨ ਇੰਨਾਂ ਮੁਲਾਜ਼ਮਾਂ ਉਪਰ ਕੋਈ ਵਿਭਾਗੀ ਕਾਰਵਾਈ ਨਹੀਂ ਕੀਤੀ ਗਈ। ਜਾਣਕਾਰੀ ਤਹਿਤ ਪਤਾ ਚੱਲਿਆ ਹੈ ਕਿ ਹਸਪਤਾਲ ਵਿਚ ਕਈ ਮੁਲਾਜਮ 1989, 2006, 2007, 2009 ਤੋਂ ਲਗਾਤਾਰ ਇਕ ਹੀ ਜਗਾ ਪਰ ਡਿਊਟੀ ਕਰ ਰਹੇ ਹਨ। ਇੰਨੇ ਸਾਲਾਂ ਵਿਚ ਇਕ ਹੀ ਜਗਾ 'ਤੇ ਡਿਊਟੀ ਕਰਨ ਵਾਲੇ ਸਟਾਫ਼ ਮੈਂਬਰਾਂ ਦੀ ਤਬਦੀਲੀ ਜਾਂ ਬਦਲੀ ਨਹੀਂ ਹੋਈ। ਇਸ ਸਬੰਧੀ ਜਦੋਂ ਐਸ.ਐਮ.ਓ. ਡਾ. ਐਸ.ਬੀ.ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਇਹ ਮੇਰੇ ਧਿਆਨ ਵਿਚ ਨਹੀਂ ਹੈ ਅਤੇ ਬਦਲੀ ਕਰਨਾ ਅਤੇ ਜੋ ਗੈਰ ਹਾਜ਼ਰ ਮੁਲਾਜ਼ਮ ਹਨ ਉਨਾਂ ਨੂੰ ਬਣਦੀ ਸਜਾ ਦੇਣਾ ਉਚ ਅਧਿਕਾਰੀਆਂ ਦਾ ਕੰਮ ਹੈ।
ਇਸ ਸਿਵਲ ਹਸਪਤਾਲ ਗੁਰੂਹਰਸਹਾਏ ਦੀ ਕਾਰਗਜਾਰੀ ਉਪਰ ਚਾਹੇ ਅਨੇਕਾਂ ਸਵਾਲ ਖੜੇ ਕੀਤੇ ਗਏ ਹਨ ਪਰ ਕਿਸੇ ਵੀ ਉਚ ਅਧਿਕਾਰੀ ਨੇ ਇਥੇ ਪੁੱਜ ਕੇ ਛਾਪੇਮਾਰੀ ਨਹੀਂ ਕੀਤੀ ਅਤੇ ਕਈ ਵਾਰ ਖਬਰਾਂ ਰਾਹੀਂ ਪ੍ਰਸ਼ਾਸ਼ਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ ਅਤੇ ਮਰੀਜ਼ ਪਹਿਲਾਂ ਦੀ ਤਰਾਂ ਖੱਜਲ-ਖੁਆਰ ਹੋ ਰਹੇ ਹਨ, ਉਨਾਂ ਨੂੰ ਕੋਈ ਵੀ ਐਮਰਜੈਸੀ ਵਰਗੀ ਸਹੂਲਤ ਨਹੀਂ ਮਿਲ ਰਹੀ।

No comments: