BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

31 ਤੱਕ ਅਸਲਾ ਲਾਇਸੰਸਾਂ 'ਤੇ ਯੂ.ਆਈ.ਡੀ. ਨੰਬਰ ਲਗਾਉਣੇ ਜ਼ਰੂਰੀ: ਜ਼ਿਲਾ ਮੈਜਿਸਟਰੇਟ

ਹੁਸ਼ਿਆਰਪੁਰ, 28 ਮਾਰਚ (ਤਰਸੇਮ ਦੀਵਾਨਾ)- ਜਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਗ੍ਰਹਿ ਵਿਭਾਗ ਤੇ ਨਿਆਂ ਮਾਮਲੇ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਸਲਾ ਲਾਇਸੰਸਾਂ ਦੇ ਯੂ.ਆਈ.ਡੀ. ਨੰਬਰ ਜਾਰੀ ਕੀਤੇ ਜਾਣੇ ਹਨ। ਉਨਾਂ ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਦੇ ਅਸਲਾ ਲਾਇਸੰਸੀਆਂ ਦਾ ਰਿਕਾਰਡ ਨੈਸ਼ਨਲ ਡਾਟਾ ਬੇਸ ਆਫ਼ ਆਰਮਜ ਲਾਇਸੰਸ (ਐਨ.ਡੀ.ਏ.ਐਲ) ਵਿੱਚ ਫੀਡ ਕੀਤਾ ਜਾ ਰਿਹਾ ਹੈ। ਸ੍ਰੀਮਤੀ ਮਿਤਰਾ ਨੇ ਜ਼ਿਲਾ ਹੁਸ਼ਿਆਰਪੁਰ ਦੇ ਸਮੂਹ ਅਸਲਾ ਲਾਇਸੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਸੁਵਿਧਾ ਕੇਂਦਰ, ਹੁਸ਼ਿਆਰਪੁਰ ਵਿਖੇ ਇਸ ਮੰਤਵ ਲਈ ਸਥਾਪਿਤ ਕੀਤੇ ਗਏ ਕਾਊਂਟਰਾਂ ਤੋਂ ਆਪਣੇ ਅਸਲਾ ਲਾਇਸੰਸਾਂ 'ਤੇ ਯੂ.ਆਈ.ਡੀ. ਨੰਬਰ ਹਰ ਹਾਲਤ ਵਿੱਚ 31 ਮਾਰਚ 2016 ਤੱਕ ਲਗਾਉਣ। ਉਨਾਂ ਦੱਸਿਆ ਕਿ ਜਿਹੜੇ ਅਸਲਾ ਲਾਇਸੰਸ ਧਾਰਕਾਂ ਵਲੋਂ ਆਪਣੇ ਅਸਲਾ ਲਾਇਸੰਸ 'ਤੇ ਯੂ.ਆਈ.ਡੀ. ਨੰਬਰ ਨਹੀਂ ਲਗਾਏ ਜਾਣਗੇ, ਉਨਾਂ ਦੇ ਅਸਲਾ ਲਾਇਸੰਸ ਵੈਲਿਡ ਨਹੀਂ ਮੰਨੇ ਜਾਣਗੇ।

No comments: