BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਵਿਨਾਸ਼ ਚੰਦਰ ਕਲੇਰ ਵਲੋ ਪਿੰਡਾਂ ਦੇ ਵਿਕਾਸ਼ ਲਈ 80 ਲੱਖ ਦੇ ਵੰਡੇ ਚੈਂਕ

ਚੈੱਕ ਵੰਡ ਸਮਾਗਮ ਦੀਆਂ ਵੱਖ-ਵੱਖ ਝਲਕੀਆਂ
ਦੁਸਾਝ ਕਲਾਂ 28 ਮਾਰਚ (ਸੁਰਿੰਦਰ ਪਾਲ ਕੁੱਕੂ) ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼ ਚੰਦਰ ਕਲੇਰ ਹਲਕਾ ਵਿਧਾਇਕ  ਫ਼ਿਲੋਰ ਵਲੋ ਕਮਿਊਟਨੀ ਹਾਲ ਦੁਸਾਂਝ ਕਲਾਂ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਆਪਣੇ ਹਲਕੇ ਦੇ 23 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 80 ਲੱਖ ਰੁਪਏ ਦੀਆਂ ਗ੍ਰਾਟਾਂ ਦੇ ਚੈੱਕ ਵੰਡੇ ਗਏੇ।ਇਸ ਮੌਕੇ ਸਬੋਧਨ ਕਰਦਿਆਂ ਕਲੇਰ ਨੇ ਕਿਹਾ ਕਿ ਪਿੰਡਾਂ ਦੇ ਛੱਪੜਾਂ ਦਾ ਪਾਣੀ ਸਾਂਭਣ ਲਈ ਕੇਂਦਰ ਵਲੋ ਜਲਦੀ ਗ੍ਰਾਟਾਂ ਦਿੱਤੀਆਂ ਜਾ ਰਹੀ ਹਨ ਅਤੇ ਉਨ੍ਹਾ ਨੇ ਕਿਸਾਨਾਂ ਨੂੰ  ਜੈਵਿਕ ਖੇਤੀ ਕਰਨ ਦੀ ਵੀ ਸਲਾਹ ਦਿੱਤੀ।ਉਨ੍ਹਾ ਨੇ ਇਹ ਵੀ ਦੱਸਿਆਂ ਕਿ ਇਲਾਕੇ ਦੀਆਂ ਖਰਾਬ ਸੜਕਾਂ  ਦਾ ਕੰਮ 10 ਦਿਨਾਂ ਦੇ ਵਿਚ ਸੁਰੂ ਕਰਵਾ ਦਿਤਾ ਜਾਵੇਗਾ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇਣ ਲਈ ਸਰਕਾਰ ਵੱਚਨਬੱਧ ਹੈ। ਪਿੰਡਾਂ ਨੂੰ  ਪੰਜਾਬ ਸਰਕਾਰ ਵਲੋ ਗ੍ਰਾਟਾਂ ਦੀ ਘਾਟ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਵਲੋ ਕਲੇਰ ਦਾ ਨਿੱਘਾ ਸਵਾਗਤ ਕੀਤਾ ਗਿਆ।

No comments: