BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੋਦੀ ਨੇ ਹਮਲਾਵਰਾਂ ਨੂੰ ਹੀ ਜਾਂਚ ਦੀ ਇਜਾਜਤ ਦੇ ਕੇ ਦੇਸ਼ ਨੂੰ ਸ਼ਰਮਸਾਰ ਕੀਤਾ-ਸੰਜੇ ਸਿੰਘ

  • ਪਠਾਨਕੋਟ ਵਿੱਚ ਪਾਕਿਸਤਾਨੀ ਜਾਂਚ ਟੀਮ ਦਾ ਆਪ ਨੇ ਕੀਤਾ ਜਮ ਕੇ ਵਿਰੋਧ
  • ਪ੍ਰਦਰਸ਼ਨਕਾਰੀਆਂ ਵਿੱਚ ਸੁੱਚਾ ਸਿੰਘ  ਛੋਟੇਪੁਰ ਅਤੇ ਦਿੱਲੀ ਦੇ ਮੰਤਰੀ ਕਪਿਲ ਮਿਸ਼ਰਾ ਸ਼ਾਮਲ
ਪਠਾਨਕੋਟ/ਚੰਡੀਗੜ 29 ਮਾਰਚ (ਬਿਊਰੋ)- ਇਸੇ ਸਾਲ ਜਨਵਰੀ ਵਿੱਚ ਹੋਏ ਪਠਾਨਕੋਟ ਆਂਤਕੀ ਹਮਲੇ ਦੀ ਜਾਂਚ ਲਈ ਪਠਾਨਕੋਟ ਪੁੱਜੇ ਸੰਯੁਕਤ ਜਾਂਚ ਦਲ (ਜੇਆਈਟੀ) ਵਿੱਚ ਸ਼ਾਮਲ ਪਾਕਿਸਤਾਨੀ ਜਾਂਚ ਅਧਿਕਾਰੀਆਂ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਵਿਰੁੱਧ ਆਮ ਆਦਮੀ ਪਾਰਟੀ (ਆਪ) ਨੇ ਜਬਰਦਸਤ ਰੋਸ਼ ਪ੍ਰਦਰਸ਼ਨ ਕੀਤਾ। ਮੰਗਲਵਾਰ ਨੂੰ ਪਠਾਨਕੋਟ ਹਵਾਈ ਅੱਡੇ  ਦੇ ਕੋਲ ਆਪ ਰਾਸ਼ਟਰੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਅਤੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ  ਛੋਟੇਪੁਰ  ਦੀ ਅਗਵਾਈ ਵਿੱਚ ਹਜਾਰਾਂ ਦੀ ਗਿਣਤੀ ਵਿੱਚ 'ਆਪ' ਵਰਕਰ ਅਤੇ ਸਮੱਰਥਕ ਇਕੱਠੇ ਹੋਏ।  ''ਪਾਕਿਸਤਾਨੀ ਜੇਆਈਟੀ ਵਾਪਸ ਜਾਓ'' ''ਆਈਐਸਆਈ ਵਾਪਸ ਜਾਓ'' ਅਤੇ ''ਮੋਦੀ ਜੀ ਨੇ ਗੋਢੇ ਟੇਕੇ'' ਵਰਗੇ ਨਾਅਰਿਆਂ ਵਾਲੀਆਂ ਤਖਤੀਆਂ ਫੜੇ ਇਨਾਂ ਪ੍ਰਦਰਸ਼ਨਕਾਰੀਆਂ ਨੇ ਏਅਰਬੇਸ ਦੇ ਗੇਟ ਉੱਤੇ ਪਹੁੰਚੀ ਜੇਆਈਟੀ ਨੂੰ ਕਾਲੇ ਝੰਡੇ ਵਿਖਾਏ। ਜਿਵੇਂ ਹੀ ਇਹ ਪ੍ਰਦਰਸ਼ਨਕਾਰੀ ਹਵਾਈ ਅੱਡੇ ਦੇ ਗੇਟ ਵੱਲ ਜਾਣ ਲਗੇ ਤਾਂ ਉਥੇ ਮੌਜੂਦ ਫੌਜ ਅਤੇ ਪੁਲਿਸ ਕਰਮਚਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ।
ਇਸ ਮੌਕੇ ਸੰਜੇ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੀ ਸਰਕਾਰ ਦੇ ਸਾਹਮਣੇ ਗੋਢੇ ਟੇਕ ਦਿੱਤੇ ਹਨ,  ਜੋ ਪੂਰੇ ਦੇਸ਼ ਲਈ ਬੜੀ ਸ਼ਰਮ ਦੀ ਗੱਲ ਹੈ। ਸੰਜੇ ਸਿੰਘ ਨੇ ਕਿਹਾ ਕਿ  ਪਠਾਨਕੋਟ ਹਮਲੇ ਦੀ ਸਾਜਿਸ਼ ਪਾਕਿਸਤਾਨ ਵਿੱਚ ਹੀ ਰਚੀ ਗਈ ਸੀ ਅਤੇ ਇਸਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਹੀ ਅੰਜਾਮ ਦਿੱਤਾ ਸੀ। ਭਾਰਤ ਸਰਕਾਰ ਦੁਆਰਾ ਪਾਕਿਸਤਾਨੀ ਹਮਲੇ ਦੀ ਜਾਂਚ ਲਈ ਪਾਕਿਸਤਾਨੀ ਟੀਮ ਨੂੰ ਇਜਾਜਤ ਦੇਣਾ ਕਿਸੇ ਵੀ ਹਾਲਤ ਵਿਚ ਠੀਕ ਨਹੀਂ।
ਸੰਜੇ ਸਿੰਘ ਨੇ ਕਿਹਾ ਕਿ ਪਹਿਲਾਂ ਉਹ ਸਾਡੀ ਹੱਦਾਂ ਵਿੱਚ ਵੜ ਕੇ ਹਮਲਾ ਕਰਦੇ ਹਨ ਅਤੇ ਸਾਡੀ ਧਰਤੀ ਨੂੰ ਖੂਨ ਨਾਲ ਲਾਲ ਕਰ ਦਿੰਦੇ ਹਨ ਅਤੇ ਇਨਸਾਫ ਦੇਣ ਦਾ ਦਿਖਾਵਾ ਕਰਦੇ ਹਨ। ਆਮ ਆਦਮੀ ਪਾਰਟੀ ਇਸ ਢੋਂਗ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੀ ਹੈ ਅਤੇ ਇਸਦਾ ਵਿਰੋਧ ਕਰਦੀ ਰਹੇਗੀ।
ਸੰਜੇ ਸਿੰਘ ਨੇ ਕਿਹਾ ਅਜਿਹਾ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਵਿਸ਼ਵ ਭਰ ਵਿੱਚ ਬੇਇੱਜਤੀ ਕੀਤੀ ਹੈ,  ਜੋ ਆਪਣੇ ਆਪ ਨੂੰ ਸਭ ਤੋਂ ਵੱਡਾ ਦੇਸ਼ ਭਗਤ ਅਖਵਾਉਂਦਾ ਹੈ, ਉਹ ਹੀ ਕੁਝ ਕੁ ਨਿੱਜੀ ਘਰਾਣਿਆਂ ਨੂੰ ਫਾਇਦੇ ਪਹੁੰਚਾਉਣ ਦੇ ਇਰਾਦੇ ਨਾਲ ਦੇਸ਼ ਦੀਆਂ ਕਦਰਾਂ ਕੀਮਤਾਂ ਦਾ ਘਾਣ ਕਰ ਰਿਹਾ ਹੈ। ਸੰਜੇ ਸਿੰਘ ਨੇ ਕਿਹਾ ਕਿ ਇਹ ਬੜੀ ਹਾਸੋਹੀਣੀ ਗੱਲ ਹੈ ਅਤੇ ਹਮਲਾਵਰਾਂ ਨੂੰ ਹੀ ਜਾਂਚ ਦੀ ਇਜਾਜਤ ਕਿਵੇਂ ਦਿੱਤੀ ਜਾ ਸਕਦੀ ਹੈ?
'ਆਪ' ਨੇਤਾ ਨੇ ਨਰਿੰਦਰ ਮੋਦੀ ਉੱਤੇ ਚੁਟਕੀ ਲੈਂਦਿਆਂ ਕਿਹਾ ਕਿ ਚੋਣ ਤੋਂ ਪਹਿਲਾਂ 56 ਇੰਚ ਦਾ ਸੀਨਾ ਰੱਖਣ ਵਾਲੇ ਨਰਿੰਦਰ ਮੋਦੀ ਨੇ ਹੁਣ ਦੇਸ਼ ਦੀ ਆਨ-ਸ਼ਾਨ ਅਤੇ ਆਤਮ ਸਨਮਾਨ ਨੂੰ ਹੀ ਪਾਕਿਸਤਾਨ ਦੇ ਸਾਹਮਣੇ ਗਿਰਵੀ ਰੱਖ ਦਿੱਤਾ। ਕੇਵਲ ਇਸ ਲਈ ਕਿ ਉਹ ਆਪਣੇ ਮਿੱਤਰ ਪ੍ਰਧਾਨ ਮੰਤਰੀ ਨਵਾਬ ਸ਼ਰੀਫ ਅਤੇ ਅੰਡਾਨੀ ਵਰਗੇ ਕਾਰੋਬਾਰੀਆਂ ਨੂੰ ਪਾਕਿਸਤਾਨ ਵਿੱਚ ਕੰਮ ਦਿਵਾ ਕੇ ਆਪਣਾ ਦੋਸਤਾਨਾ ਨਿਭਾ ਸਕੇ। ਮੋਦੀ ਦਾ ਹਮਲਾਵਰਾਂ ਪ੍ਰਤੀ ਇਹ ਰਵਇਆ ਨਿੰਦਾਯੋਗ ਹੈ।
ਇਸ ਮੌਕੇ ਉੱਤੇ ਕਪਿਲ ਮਿਸ਼ਰਾ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪਠਾਨਕੋਟ ਅੱਤਵਾਦੀ ਹਮਲੇ ਦੇ ਪਿੱਛੇ ਪਾਕਿਸਤਾਨੀ ਖੂਫਿਆ ਏਜੰਸੀ ਆਈਐਸਆਈ ਦਾ ਸਿੱਧਾ ਹੱਥ ਸੀ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਉਸੀ ਆਈਐਸਆਈ ਨੂੰ ਹਮਲੇ ਦੀ ਜਾਂਚ ਲਈ ਪਠਾਨਕੋਟ ਵਿੱਚ ਸੱਦ ਲਿਆ ਗਿਆ ਹੈ।
ਕਪਿਲ ਮਿਸ਼ਰਾ ਨੇ ਕਿਹਾ ਕਿ ਪਠਾਨਕੋਟ ਹਮਲੇ ਦੀ ਜਾਂਚ ਲਈ ਪਾਕਿਸਤਾਨੀ ਜਾਂਚ ਅਧਿਕਾਰੀਆਂ ਨੂੰ ਪਠਾਨਕੋਟ ਵਿੱਚ ਸੱਦਣ ਦੀ ਬਜਾਏ ਭਾਰਤੀ ਜਾਂਚ ਦਲ ਦੇ ਅਧਿਕਾਰੀਆਂ ਨੂੰ ਪਾਕਿਸਤਾਨ ਭੇਜਣਾ ਚਾਹੀਦਾ ਸੀ ਤਾਂ ਕਿ ਭਾਰਤੀ ਜਾਂਚ ਅਧਿਕਾਰੀ ਇਹ ਜਾਂਚ ਕਰ ਸਕਣ ਕਿ ਪਾਕਿਸਤਾਨੀ ਸਰਕਾਰ ਨਾ ਕੇਵਲ ਪਠਾਨਕੋਟ ਦੇ ਹਮਲਾਵਰ ਅੱਤਵਾਦੀ ਸਗੋਂ ਮੁੰਬਈ ਹਮਲੇ ਦੇ ਦੋਸ਼ੀਆਂ ਅਤੇ ਸਜਿਸ਼ ਰਚਨ ਵਾਲਿਆਂ ਦਾ ਕਿਵੇਂ ਪਾਲਣ-ਪੋਸ਼ਣ ਕਰਦੀ ਹੈ।
ਕਪਿਲ ਮਿਸ਼ਰਾ ਨੇ ਕਿਹਾ ਕਿ ਜੇਕਰ ਪਾਕਿਸਤਾਨੀ ਸਰਕਾਰ ਪਠਾਨਕੋਟ ਦੇ ਅੱਤਵਾਦੀ ਹਮਲੇ ਪ੍ਰਤੀ ਸੱਚ-ਮੁੱਚ ਹੀ ਗੰਭੀਰ ਹੈ ਤਾਂ ਪਾਕਿਸਤਾਨੀ ਜਾਂਚ ਅਧਿਕਾਰੀਆਂ ਨੂੰ ਉਨਾਂ ਸਾਜਿਸ਼ ਰਚਣ ਵਾਲਿਆਂ ਦੀ ਸ਼ਮੂਲਿਅਤ ਬਾਰੇ ਜਾਂਚ ਕਰਨੀ ਚਾਹੀਦੀ ਸੀ, ਜਿਨਾਂ ਦੇ ਬਾਰੇ ਵਿੱਚ ਭਾਰਤ ਪਹਿਲਾਂ ਹੀ ਅਹਿਮ ਅਤੇ ਪੁਖਤਾ ਸਬੂਤ ਪਾਕਿਸਤਾਨ ਨੂੰ ਸੌਂਪ ਚੁੱਕਿਆ ਹੈ।

No comments: