BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਤੇਜ ਰਫਤਾਰ ਟਰਾਲੇ ਨੇ ਮਾਰੀ ਬਰੇਕ, ਕੈਂਟਰ ਨੁਕਸਾਨਿਆ

ਬਾਲ ਬਾਲ ਬਚਿਆ ਕੈਂਟਰ ਦਾ ਡਰਾਇਵਰ
 
ਟਰਾਲੇ ਨਾਲ ਟਕਰਾਉਣ ਨਾਲ ਨੁਕਸਾਨਿਆ ਕੈਂਟਰ
ਆਦਮਪੁਰ 22 ਮਾਰਚ (ਅਮਰਜੀਤ ਸਿੰਘ)- ਅੱਜ ਤੜਕੇ ਕਰੀਬ 3.30 ਵਜੇ ਪਿੰਡ ਸ਼ੇਖੇ ਜਲੰਧਰ ਦੇ ਫਲਾਈ ਉਵਰ ਤੋਂ ਜੰਡੂ ਸਿੰਘਾ ਦੀ ਤਰਫ ਜਾ ਰਹੇ, ਤੇਜ ਰਫਤਾਰ ਟਰਾਲੇ ਦੇ ਚਾਲਕ ਵੱਲੋਂ ਅਚਾਨਕ ਮਾਰੀ ਬਰੇਕ ਕਾਰਨ ਪਿੱਛੇ ਆਉਂਦਾ ਕੈਂਟਰ ਨੰਬਰ ਪੀਬੀ10.ਬੀਵੀ.7044 ਟੱਕਰਾ ਗਿਆ। ਪਰ ਉਸਦੇ ਡਰਾਇਵਰ ਦੀ ਬਾਲ ਬਾਲ ਬਚਾਅ ਹੋ ਗਿਆ। ਜਾਣਕਾਰੀ ਦਿੰਦੇ ਕੈਂਟਰ ਦੇ ਡਰਾਇਵਰ ਸਤਪਾਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਘੜਿਆਲਾ ਨੱਤ ਬਟਾਲਾ, ਜੋ ਕਿ ਜਲੰਧਰ ਤੇ ਹੁਸ਼ਿਆਰਪੁਰ ਤੋਂ ਕਿਸੇ ਦੇ ਘਰ ਦਾ ਘਰੈਲੂ ਸਮਾਨ ਲੱਦਣ ਵਾਸਤੇ ਜਾ ਰਿਹਾ ਸੀ। ਸਤਪਾਲ ਨੇ ਦਸਿਆ ਸ਼ੇਖੇ ਫਲਾਈਉਵਰ ਉਤਰਨ ਵੇਲੇ ਅੱਗੇ ਇੱਕ ਟਰਾਲਾ ਜਾ ਰਿਹਾ ਸੀ, ਅਤੇ ਜਦ ਸਤਪਾਲ ਉਸਨੂੰ ਉਵਰਟੇਕ ਕਰਨ ਲੱਗਾ ਤਾਂ ਅਗਿਂਉ ਕੋਈ ਹੋਰ ਵਾਹਨ ਆਉਣ ਨਾਲ ਟਰਾਲੇ ਵਾਲੇ ਡਰਾਇਵਰ ਨੇ ਬਰੇਕ ਲਗਾ ਦਿਤੀ, ਅਤੇ ਉਸਦਾ ਕੈਂਟਰ ਟਰਾਲੇ ਨਾਲ ਟੱਕਰਾ ਗਿਆ। ਪਰ ਉਸਦਾ ਬਾਲ ਬਾਲ ਬਚਾਅ ਹੋ ਗਿਆ। ਸਤਪਾਲ ਤੇ ਤੁਰੰਤ ਆਪਣੇ ਮਾਲਕਾਂ ਨੂੰ ਸੂਚਿਤ ਕੀਤਾ।

No comments: