BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਨਿੱਘੀ ਯਾਦ ਨੂੰ ਸਮਰਪਿੱਤ ਜੰਡੂ ਸਿੰਘਾ ਵਿੱਚ ਧਾਰਮਕਿ ਸਮਾਗਮ ਕਰਵਾਇਆ

ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਜੰਡੂ ਸਿੰਘਾ ਵਿਖੇ ਕਰਵਾਏ ਗਏ, ਸਮਾਗਮ ਦੋਰਾਨ ਕਵੀਸ਼ਰੀ ਪੇਸ਼ ਕਰਦੇ ਭਾਈ ਤਰਲੋਚਨ ਸਿੰਘ ਦੋਲੀਕੇ ਤੇ ਸਾਥੀ, ਸੱਜੇ ਇਕੱਤਰ ਸੰਗਤਾਂ
ਆਦਮਪੁਰ ਜੰਡੂ ਸਿੰਘਾ 20 ਮਾਰਚ (ਅਮਰਜੀਤ ਸਿੰਘ)- ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਨਿੱਘੀ ਯਾਦ ਨੂੰ ਸਮਰਪਿੱਤ 20ਵੇਂ ਸ਼ਹੀਦੀ ਦੀਵਾਨ ਅਤੇ ਜੋੜ ਮੇਲੇ ਦੇ ਸਮਾਗਮ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਾਬਾ ਮੋਤੀ ਰਾਮ ਮਹਿਰਾ ਯਾਦਗਾਰੀ ਟਰੱਸਟ ਰਜਿ. ਜੰਡੂ ਸਿੰਘਾ ਜਲੰਧਰ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਦੇਖਰੇਖ ਹੇਠ ਬਹੁਤ ਹੀ ਉਤਸ਼ਾਹ ਅਤੇ ਪਿਆਰ ਸਤਿਕਾਰ ਨਾਲ ਕਰਵਾਏ ਗਏ। ਜਿਸਦੇ ਸਬੰਧ ਵਿੱਚ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਬੀਬੀ ਨਿਰਮਲਜੀਤ ਕੋਰ ਡੇਰਾ ਨਿੰਰਜਨ ਆਸ਼ਰਮ ਹੁਸ਼ਿਆਰਪੁਰ, ਬੀਬੀ ਹਰਸ਼ਰਨ ਕੋਰ ਗੁਰੂ ਨਾਨਕ ਨਿਸ਼ਕਾਮ ਕੀਰਨਤੀ ਜਥਾ, ਭਾਈ ਸ਼ਮਸ਼ੇਰ ਸਿੰਘ ਜੀ ਜੰਡੂ ਸਿੰਘਾ ਵਾਲੇ, ਭਾਈ ਬਲਵਿੰਦਰ ਸਿੰਘ ਜੀ ਹਜੂਰੀ ਰਾਗੀ ਗੁ. ਪੰਜ ਤੀਰਥ ਸਾਹਿਬ, ਗਿਆਨੀ ਤਰਲੋਚਨ ਸਿੰਘ ਦੋਲੀਕੇ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਇਤਿਾਹਸ ਤੋਂ ਜਾਣੂ ਕਰਵਾਉਂੁਦੇ ਹੋਏ, ਗੁਰਬਾਣੀ ਕੀਰਤਨ ਅਤੇ ਇਤਿਹਾਸਕ ਵਾਰਾਂ ਗਾ ਕੇ ਨਿਹਾਲ ਕੀਤਾ। ਇਸ ਮੋਕੇ ਤੇ ਗੁਰੂ ਘਰ ਦੇ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੇਪਾਉ ਦੇ ਕੇ ਸਨਮਾਨਨਿੱਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਭਾਈ ਗੁਰਦੇਵ ਸਿੰਘ ਨੇ ਬਾਖੂਬੀ ਨਿਭਾਈ। ਇਸ ਮੋਕੇ ਤੇ ਗੁਰੂ ਘਰ ਦੇ ਚੈਅਰਮੈਨ ਪ੍ਰੇਮ ਸਾਗਰ, ਪ੍ਰਧਾਨ ਕੇਵਲ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੈਕਟਰੀ ਗੁਰਵਿੰਦਰ ਸਿੰਘ, ਕੈਸ਼ੀਅਰ ਅਮਰਜੀਤ ਸਿੰਘ, ਹਰਵਿੰਦਰ ਸਿੰਘ, ਠੇਕੇਦਾਰ ਰਣਜੀਤ ਸਿੰਘ, ਮੈਂਬਰ ਜੋਗਿੰਦਰ ਸਿੰਘ, ਵਿਜੈ ਕੁਮਾਰ, ਜੋਗਿੰਦਰ ਰਾਮ, ਮਨਜੀਤ ਸਿੰਘ, ਸ਼ਿਵ ਸਿੰਘ, ਹੇਮਰਾਜ, ਸੁਰਿੰਦਰਪਾਲ, ਸੁਖਦੇਵ ਸਿੰਘ, ਚਰਨਜੀਤ ਸਿੰਘ, ਜੱਗਾ ਸਿੰਘ, ਕਰਮ ਸਿੰਘ, ਜਸਪਾਲ ਸਿੰਘ, ਟਹਿਲ ਸਿੰਘ, ਜਗਜੀਤ ਕੁਮਾਰ ਜਸਪ੍ਰੀਤ ਸਿੰਘ, ਹਰਦਰਸ਼ਨ ਸਿੰਘ, ਸਰਵਣ ਸਿੰਘ ਡਾਢੀ, ਬਲਵੰਤ ਸਿੰਘ, ਬਲਜੀਤ ਸਿੰਘ, ਤੋਂ ਇਲਾਵਾ ਪ੍ਰਧਾਨ ਸੁਰਜੀਤ ਸਿੰਘ ਰੀਹਲ, ਸਮਾਜ ਸੇਵਕ ਮਾ. ਮਨਜੀਤ ਸਿੰਘ ਸੰਘਾ, ਦੀਦਾਰ ਸਿੰਘ ਸਹੋਤਾ, ਡਾ. ਪਰਮਜੀਤ ਸਿੰਘ ਮਰਵਾਹ, ਮੁਖਤਿਆਰ ਸਿੰਘ ਬਰਮੀਂ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ, ਹਰਜੀਤ ਸਿੰਘ, ਨਿਰਮਲ ਕੋਰ ਸੰਘਾ, ਗੁਲਜਾਰ ਸਿੰਘ ਹੀਰਾ, ਜੋਗਿੰਦਰ ਸਿੰਘ, ਅਮਰੀਕ ਸਿੰਘ ਸਾਬਕਾ ਪੰਚ, ਬੂਟਾ ਸਿੰਘ, ਸਾਬਕਾ ਪੰਚ ਸਤਵਿੰਦਰ ਕੋਰ, ਲਾਲੀ ਪਾਲੀ, ਅਤੇ ਹੋਰ ਹਾਜਰ ਸੇਵਾਦਾਰ ਸਨ।

No comments: