BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਕਾਰੀ ਸਕੂਲ ਵਿੱਚ ਵਿਸ਼ਵ ਜਲ ਦਿਵਸ ਮਨਾਇਆ

ਗੁਰੂਹਰਸਹਾਏ, 22 ਮਾਰਚ (ਮਨਦੀਪ ਸਿੰਘ ਸੋਢੀ)- ਵਿਸ਼ਵ ਜਲ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਗੋਲੇ ਵਾਲਾ (ਚੱਪਾ ਅੜਿੱਕੀ) ਜਲ ਦੀ ਬਚਤ ਅਤੇ ਇਸ ਦੇ ਸੋਮਿਆਂ ਦੀ ਸੰਭਾਲ ਸਬੰਧੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਪ੍ਰਣ ਲਿਆ ਗਿਆ।  ਇਸ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਸਕੂਲ ਮੁਖੀ ਸ੍ਰੀ ਰੋਸ਼ਨ ਸਿੰਘ ਬਾਵੇ ਵਾਲਾ ਖੂਹ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਜੀਵਨ ਸ਼ੈਲੀ ਵਿਚ ਪਾਣੀ ਦੀ ਸੰਭਾਲ ਲਈ ਬਿਨਾਂ ਵਜਾ ਲੀਕ ਹੁੰਦੀਆਂ ਟੂਟੀਆਂ ਬੰਦ ਕਰਨ ਅਤੇ ਇਸ ਦੇ ਨੇੜੇ ਪ੍ਰਦੂਸ਼ਣ ਫੈਲਾਉਣ ਤੋਂ ਰੋਕਣ ਲਈ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਰੋਜ਼ਨਾਂ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਨ ਬਿਜਲੀ ਦੀ ਵਰਤੋਂ ਵਿਚ ਕਮੀ ਆਵੇਗੀ ਅਤੇ ਵਾਤਾਵਰਣ ਵਿਚ ਕਾਬਨ ਦੀ ਮਾਤਰਾ ਮੱਧਮ ਹੋਵੇਗੀ। ਜਿਸ ਨਾਲ ਦੇਸ਼ ਵਿਆਪੀ ਵਾਤਾਵਰਣ ਸ਼ੁੱਧਤਾ ਦਾ ਨਿਸ਼ਾਨ ਹਾਸਿਲ ਹੋੇਵੇਗਾ। ਇਸ ਮੌਕੇ ਵਲੰਟੀਅਰ ਸ੍ਰੀ ਅਵਤਾਰ ਸਿੰਘ, ਕੁਸ਼ੱਲਿਆ ਦੇਵੀ, ਸੈਲਫ ਹੈਲਪ ਸਕੱਤਰ ਸ੍ਰੀਮਤੀ ਆਸ਼ਾ ਰਾਣੀ, ਏ.ਆਈ.ਵੀ. ਵਲੰਟੀਅਰ ਸੰਕੁਤਲਾਂ ਜੋਤੀ, ਗੁਰਮੀਤ ਕੌਰ, ਪਾਸ਼ ਰਾਣੀ, ਮਹਿੰਦਰ ਕੌਰ, ਬੂਟਾ, ਸਿੰਘ, ਹਰਨਾਮ ਸਿੰਘ ਹਾਜ਼ਰ ਸਨ।

No comments: