BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿੱਚ ਗਾਂਧੀਅਨ ਸਟਡੀਜ਼ ਵਲੋਂ ਏਕਸਟੇਂਸ਼ਨ ਲੈਕਚਰ ਦਾ ਆਯੋਜਨ

ਜਲੰਧਰ 24 ਮਾਰਚ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵਿੱਚ ਗਾਂਧੀਅਨ ਸਟਡੀਜ਼ ਸੈਂਟਰ ਵੱਲੋਂ ਏਕਸਟੇਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ।  ਲੈਕਚਰ ਦਾ ਵਿਸ਼ਾ ਸੋਸ਼ਲ ਥਿਂਕਰਸ ਆੱਫ ਇੰਡਿਆ ਸੀ। ਬਤੌਰ ਰਿਸੋਰਸ ਪਰਸਨ ਨੈਸ਼ਨਲ ਗਾਂਧੀ ਮਿਯੂਜ਼ਿਯਮ ਦੇ ਡਿਪਟੀ ਡਾਇਰੈਕਟਰ ਡਾ. ਅਨਿਲ ਦੱਤਾ ਮੌਜੂਦ ਸਨ। ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ, ਏਡਵਾਇਜ਼ਰੀ ਕਮੇਟੀ ਦੇ ਮੈਂਬਰ ਡੀਨ ਅਕਾਦਮਿਕ ਮੀਨਾਕਸ਼ੀ ਸਿਆਲ, ਡੀਨ ਹੋਲਿਸਟਿਕ ਡਿਵੇਲਪਮੇਂਟ ਡਾ. ਜਸਬੀਰ ਰੀਸ਼ਿ  ਅਤੇ ਗਾਂਧੀਅਨ ਸਟਡੀ ਸੇਂਟਰ ਦੇ ਕੋਆਰਡੀਨੇਟਰ ਡਾ. ਰਾਜੀਵ ਕੁਮਾਰ ਨੇ ਉਹਨਾਂ ਦਾ ਸਵਾਗਤ ਕੀਤਾ।  ਡਾ. ਦੱਤਾ ਨੇ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਨੂੰ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਸਿਧਾਂਤ ਨੂੰ ਸਮਝਨਾ ਚਾਹੀਦਾ। ਇਹ ਸਿਧਾਂਤ ਭਾਰਤ ਦੀ ਸਵਤੰਤਰਤਾ ਦਾ ਅਸਲੀ ਹਥਿਆਰ ਹੈ। ਉਹਨਾਂ ਕਿਹਾ ਕਿ ਚੁਨਾਵ ਸਾਨੂੰ ਹੀ ਕਰਨਾ ਹੈ ਅਸੀ ਜਿਸ ਤਰਾਂ ਦੇ ਚਾਹੁਨੇ ਹਾਂ ਉਸ ਤਰਾਂ ਦੇ ਹੀ ਬਣਦੇ ਹਾਂ, ਕੋਈ ਵੀ ਸਾਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਜਦੋਂ ਤੱਕ ਅਸੀ ਨਾ ਚਾਹੀਏ। ਉਹਨਾਂ ਕਿਹਾ ਕਿ ਗਾਂਧੀ ਜੀ ਆਪਣੇ ਆਤਮਬਲ ਦੇ ਮਾਧਿਅਮ ਨਾਲ ਮਹਾਤਮਾ ਬਣੇ ਅਤੇ ਇਹ ਅਸੀ ਵੀ ਕਰ ਸਕਦੇ ਹਾਂ। ਇਸ ਮੌਕੇ ਤੇ ਇੰਟਰ ਕਾਲਜ ਨਿਬੰਧ ਲੇਖਨ ਪ੍ਰਤਿਯੋਗਿਤਾ ਅਤੇ ਕਵਿਤਾ ਲੇਖਨ ਪ੍ਰਤਿਯੋਗਿਤਾ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ।  ਨਿਬੰਧ ਲੇਖਨ ਪ੍ਰਤਿਯੋਗਿਤਾ ਵਿੱਚ ਐਚ.ਐਮ.ਵੀ ਦੀ ਅੰਮ੍ਰਿਤ ਕੌਰ ਨੇ 2100/ਰੁਪੈ., ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ ਦੀ ਗੁਰਜੀਤ ਕੌਰ ਨੇ 1100/ਰੁਪੈ., ਮੇਹਰਚੰਦ ਪੋਲੀਟੈਕਨਿਕ ਦੀ ਦੇਵਿਕਾ ਨੈ 500/ ਰੁਪੈ. ਅਤੇ ਡੇਵਇਏਟ ਦੀ ਪੂਜਾ ਸ਼ਰਮਾ ਨੇ 250/ਰੁਪੈ., ਦੇ ਨਕਦ ਇਨਾਮ ਪ੍ਰਾਪਤ ਕੀਤੇ। ਕਵਿਤਾ ਲੇਖਨ ਮੁਕਾਬਲੇ ਵਿੱਚ ਡੇਵਇਏਟ ਦੀ ਸਿਮਰਨ ਸਿੰਧੂ ਨੈ 2100/ਰੁਪੈ., ਬੀ.ਬੀ.ਕੇ ਡੀ.ਏ.ਵੀ ਅੰਮ੍ਰਿਤਸਰ ਦੀ ਧੀਰਿਕਾ ਸ਼ਰਮਾ ਨੇ 1100/ਰੁਪੈ. ਅਤੇ ਪਲੱਵੀ ਸ਼ਰਮਾ ਨੇ 500/ਰੁਪੈ., ਦੇ ਨਕਦ ਇਨਾਮ ਪ੍ਰਾਪਤ ਕੀਤੇ। ਇੰਟਰ ਕਲਾਸ ਪ੍ਰਤਿਯੋਗਿਤਾ ਵਿੱਚ ਕਵਿਤਾ ਉਚਾਰਣ ਵਿੱਚ ਮਨੀਸ਼ਾ ਨੇ ਪਹਿਲਾ, ਮਾਨਸੀ ਨੇ ਦੂਜਾ ਅਤੇ ਨਵਜੋਤ ਨੇ ਤੀਜਾ ਇਨਾਮ ਜਿੱਤੀਆ।  ਵਾਦਵਿਵਾਦ ਮੁਕਾਬਲੇ ਵਿੱਚ ਮਾਨਸੀ ਨੇ ਪਹਿਲਾ, ਉਪਾਸਨਾ ਨੇ ਦੂਜਾ ਅਤੇ ਹਰਮਨਜੋਤ ਨੇ ਤੀਜਾ ਇਨਾਮ ਜਿੱਤੀਆ।  ਡਾ. ਰਾਜੀਵ ਕੁਮਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਪੋ. ਨੀਟਾ ਮਲਿਕ, ਨਵਰੂਪ, ਕ੍ਰਾਂਤਿ ਵਾਧਵਾ, ਸੁਨੀਤਾ ਧਵਨ, ਅਲਕਾ ਅਤੇ ਹੌਰ ਮੌਜੂਦ ਸਨ।

No comments: