BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵੱਲੋਂ ਆਯੋਜਿਤ ਫੈਕਲਟੀ ਡਿਵੇਲਪਮੇਂਟ ਪੋ੍ਰਗਰਾਮ ਦਾ ਅੱਜ ਸਮਾਪਨ

ਜਲੰਧਰ 31 ਮਾਰਚ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਵੱਲੋਂ ਆਯੋਜਿਤ ਕੀਤੇ ਗਏ ਫੈਕਲਟੀ ਡਿਵੇਲਪਮੇਂਟ ਪ੍ਰੋਗਰਾਮ ਦੇ ਅੰਤਿਮ ਦਿਨ ਪਹਿਲੇ ਅਤੇ ਦੂਜੇ ਸੈਸ਼ਨ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਪੀਆਈਐਮ ਦੀ ਡਾਇਰੈਕਟਰ ਇੰਚਾਰਜ ਡਾ. ਹਰਮੀਨ ਸੋਚ ਬਤੌਰ ਰਿਸੋਰਸ ਪਰਸਨ ਮੌਜੂਦ ਸੀ। ਐਫ.ਡੀ.ਪੀ ਕਨਵੀਨਰ ਪ੍ਰੋ. ਸ਼ਾਲੂ ਬਤਰਾ ਅਤੇ ਗਗਨਦੀਪ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪਹਿਲੇ ਸੈਸ਼ਨ ਵਿੱਚ ਡਾ. ਹਰਮੀਨ ਨੇ ਸਕੇਲਿੰੰਗ ਅਤੇ ਮੇਜਰਮੇਂਟ ਟਕਨੀਕਾਂ ਦੀ ਜਾਨਕਾਰੀ ਦਿੱਤੀ। ਉਹਨਾਂ ਦੱਸਿਆ ਕਿ ਰਿਸਰਚ ਵਿੱਚ ਚੰਗਾ ਡਾਟਾ ਇੱਕਠਾ ਕਰਨ ਦੇ ਲਈ ਮੇਜਰਮੇਂਟ ਦਾ ਤਰੀਕਾ ਸਹੀ ਹੋਣਾ ਬਹੁਤ ਜਰੂਰੀ ਹੈ। ਉਹਨਾਂ ਰਿਸਰਚ ਵਿੱਚ ਰੈਂਡਮ ਐਰਰ ਅਤੇ ਸਿਸਟੇਮੈਟਿਕ ਐਰਰ ਦੀ ਵੀ ਗੱਲ ਕੀਤੀ। ਉਨ੍ਹਾਂ ਵੈਧਤਾ ਅਤੇ ਰਿਲਾਏਬਿਲਟੀ ਨੂੰ ਮਾਪਣ ਦੇ ਲਈ ਵੱਖਵੱਖ ਤਰੀਕੇ ਦੱਸੇ।
ਦੂਜੇ ਸੈਸ਼ਨ ਵਿੱਚ ਡਾ. ਹਰਮੀਨ ਸੋਚ ਨੇ ਚੰਗੇ ਜਰਨਲ ਵਿੱਚ ਪੇਪਰ ਪਬਲਿਸ਼ ਕਰਵਾਉਣ ਦੇ ਲਈ ਟਿਪਸ ਦਿੱਤੇ। ਉਹਨਾਂ ਕਿਹਾ ਕਿ ਰਿਸਰਚ ਦੇ ਲਈ ਆਪਣੀ ਸੋਚ ਬਦਲਣੀ ਚਾਹਿਦੀ ਹੈ। ਰਿਸਰਚ ਦੇ ਲਈ ਲਿਟਰੇਚਰ ਰਿਵਯੂ ਕਰਨਾ ਬਹੁਤ ਜ਼ਰੂਰੀ ਹੈ ਤਾਂਕਿ ਰਿਸਰਚ ਗੈਪ ਨੂੰ ਲੱਭਿਆ ਜਾ ਸਕੇੇ। ਸਾਡੀ ਰਿਸਰਚ ਇਸ ਗੈਪ ਨੂੰ ਭਰਨ ਦੇ ਲਈ ਅ੍ਰਗਸਰ ਹੋਣੀ ਚਾਹੀਦੀ ਹੈ। ਉਹਨਾਂ ਪ੍ਰਤਿਭਾਗਿਆਂ ਨੂੰ ਚੰਗੇ ਜਰਨਲ ਪੜ੍ਹਨ ਦੇ ਲਈ ਉਤਸ਼ਾਹਿਤ ਕੀਤਾ।
ਤੀਜੇ ਸੈਸ਼ਨ ਵਿੱਚ ਐਚ.ਐਮ.ਵੀ ਦੇ ਸਾਇਕੋਲੋਜੀ ਵਿਭਾਗ ਦੀ ਮੁੱਖੀ ਡਾ. ਜਸਬੀਰ ਰੀਸ਼ਿ ਨੇ ਰਿਸਰਚ ਅਤੇ ਮਨੋਵਿਗਿਆਨ ਤੇ ਗੱਲ ਕੀਤੀ। ਉਹਨਾਂ ਖਲੀਲ ਜਿਬ੍ਰਾਨ ਦੀ ਲਿਖੀ ਇਕ ਛੋਟੀ ਕਹਾਣੀ ਦਾ ਉਦਾਹਰਣ ਦੇਂਦੇ ਹੋਏ ਮਨੁਖਾਂ ਦੇ ਦਿਮਾਗ ਦੀ ਸੋਚ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਮਨੁਖ ਦੇ ਲਈ ਸਭ ਤੋਂ ਭਿਆਨਕ ਚੀਜ਼ ਰਿਜੇਕਟ ਹੋਣ ਦਾ ਡਰ ਹੈ।
ਐਫਡੀਪੀ ਦੇ ਸਮਾਪਨ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਡੀਏਵੀ ਯੂਨੀਵਰਸਿਟੀ ਦੇ ਏਗਜ਼ੀਕਯੂਟਿਵ ਡਾਇਰੈਕਟਰ ਰਾਜਨ ਗੁਪਤਾ ਮੌਜੂਦ ਸਨ। ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਕਿਹਾ ਕਿ ਵਿਦਿਆਰਥੀਆਂ ਦਾ ਸ਼ਰੀਰਿਕ, ਮਾਨਸਿਕ ਅਤੇ ਆਧਯਾਤਮਕ ਵਿਕਾਸ ਹੋਣਾ ਬਹੁਤ ਜ਼ਰੂਰੀ ਹੈ। ਅਧਿਆਪਕ ਨੂੰ ਉਸਦੀ ਭੂਮਿਕਾ ਦਾ ਗਿਆਨ ਹੋਣਾ ਚਾਹੀਦਾ ਹੈ।  ਅਧਿਆਪਕ ਨੂੰ ਹਰ ਤਰਾਂ ਦੇ ਵਿਦਿਆਰਥੀ ਨੂੰ ਪੜਨਾ ਪੈਂਦਾ ਹੈ, ਇਸ ਲਈ ਅਧਿਆਪਕ ਦੀ ਅਪ੍ਰੋਚ ਸਹਾਨੁਭੂਤਿ ਵਾਲੀ ਹੋਣੀ ਜ਼ਰੂਰੀ ਹੈ। ਮੁੱਖ ਮਹਿਮਾਨ ਰਾਜਨ ਗੁਪਤਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਅਧਿਆਪਕ ਵਿੱਚ ਜਿਨੇ ਗੁਣ ਹੋਣ, ਅੋਨੇ ਹੀ ਘੱਟ ਹਨ। ਅਧਿਆਪਕ ਦਾ ਉਦੇਸ਼ ਪਤਾ ਹੋਣਾ ਚਾਹੀਦਾ। ਅਧਿਆਪਕ ਨੂੰ ਵਿਦਿਆਰਥੀ ਦਾ ਆਤਮਵਿਸ਼ਵਾਸ ਵਧਾਨਾ ਚਾਹੀਦਾ ਹੈ ਤਾਂਕਿ ਉਹ ਜਿੰਦਗੀ ਵਿੱਚ ਸਫਲ ਹੋ ਸਕੇ। ਉਹਨਾਂ ਐਫਡੀਪੀ ਦੇ ਆਯੋਜਨ ਦੇ ਲਈ ਆਯੋਜਕਾਂ ਨੂੰ ਵਧਾਈ ਦਿੱਤੀ। ਪ੍ਰਤਿਭਾਗਿਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਯੋਜਕਾਂ ਨੂੰ ਵਧਾਈ ਦਿੱਤੀ। ਐਫਡੀਪੀ ਕੋਕਨਵੀਨਰ ਪੋz. ਗਗਨਦੀਪ ਨੇ ਮੁੱਖ ਮਹਿਮਾਨ ਅਤੇ ਪ੍ਰਤਿਭਾਗਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਡੀਨ ਅਕਾਦਮਿਕ ਪੋ. ਮੀਨਾਕਸ਼ੀ ਸਿਆਲ ਵੀ ਮੌਜੂਦ ਸਨ।

No comments: