BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ 'ਕਾਮਰਸ ਡੇ' ਦਾ ਆਯੋਜਨ

ਜਲੰਧਰ 21 ਮਾਰਚ (ਬਿਊਰੋ)- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੀ.ਜੀ. ਡਿਪਾਰਟਮੇਂਟ ਆਫ ਕਾਮਰਸ ਵੱਲੋਂ ਸਾਇੰਟਿਫਿਕ ਮੈਨੇਜਮੇਂਟ ਦੇ ਪਿਤਾਮਾਹ ਐਫ.ਡਬਲਯੂ.ਟੇਲਰ ਦੇ 160ਵੇਂ ਜਨਮ ਦਿਹਾੜੇ ਦੇ ਮੌਕੇ ਤੇ ਕਾਮਰਸ ਡੇ ਦਾ ਆਯੋਜਨ ਕੀਤਾ ਗਿਆ।  ਐਫ.ਡਬਲਯੂ.ਟੇਲਰ ਦੁਨਿਆ ਦੇ ਲੋਕਾਂ ਨੂੰ ਸਾਇੰਟਿਫਿਕ ਮੈਨੇਜਮੇਂਟ ਦੇ ਪ੍ਰਤਿ ਉਤਸਾਹਿਤ ਕੀਤਾ ਅਤੇ ਇਹ ਆਯੋਜਨ ਦੇ ਮਾਧਿਅਮ ਨਾਲ ਉਹਨਾਂ ਦੇ ਯੋਗਦਾਨ ਨੂੰ ਸਰਾਹਿਆ ਗਿਆ।  ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਕਾਮਰਸ ਵਿਭਾਗ ਨੂੰ ਪਹਿਲੀ ਵਾਰ ਕਾਮਰਸ ਡੇ ਆਯੋਜਿਤ ਕਰਨ ਦੇ ਲਈ ਵਧਾਈ ਦਿੱਤੀ।  ਉਹਨਾਂ ਕਿਹਾ ਕਿ ਵਿਵਹਾਰਿਕ ਰੂਪ ਨਾਲ ਅਸੀ ਤਾਂ ਹੀ ਪ੍ਰਗਤੀ ਦੇ ਰਾਹ ਤੇ ਚੱਲ ਸਕਦੇ ਹਾਂ ਜੇਕਰ ਅਸੀ ਸ਼ਰੀਰਿਕ, ਮਾਨਸਿਕ ਅਤੇ ਅਧਿਆਤਮਿਕ ਰੂਪ ਨਾਲ ਅੱਗੇ ਵਧਾਗੇਂ।  ਉਹਨਾਂ ਕਿਹਾ ਕਿ ਕਾਮਰਸ ਇਕ ਅਜਿਹਾ ਖੇਤਰ ਹੈ ਜੋ ਤੁਹਾਨੂੰ ਅਨੁਸ਼ਾਸਿਤ ਬਨਾਉਂਦਾ ਹੈ।  ਪ੍ਰੋਗ੍ਰਾਮ ਕੋਆਰਡੀਨੇਟਰ ਬੀਨੂ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਤੇ ਵਿਭਿੰਨ ਪ੍ਰਤਿਯੋਗਿਤਾਵਾਂ ਵੀ ਕਰਵਾਇਆਂ ਗਈਆਂ ਜਿਸ ਵਿੱਚ ਗਰੁਪ ਡਿਸਕਸ਼ਨ, ਪੋਸਟਰ ਮੇਕਿੰਗ ਅਤੇ ਏਡਮੇਡ ਸ਼ੋ ਸ਼ਾਮਲ ਸਨ।  ਪ੍ਰੋ. ਨਵਰੂਪ, ਸ਼ਮਾ ਸ਼ਰਮਾ, ਰਮਾ ਸ਼ਰਮਾ, ਡਾ. ਨਿਧਿ ਕੋਛੜ ਅਤੇ ਸੀ.ਏ.ਸਵਿੰਕੀ ਗੁਪਤਾ ਨੇ ਜੱਜ਼ਾ ਦੀ ਭੂਮਿਕਾ ਨਿਭਾਈ।  ਗਰੁਪ ਡਿਸਕਸ਼ਨ ਪ੍ਰਤਿਯੋਗਿਤਾ ਵਿੱਚ ਗੁਲਫਾਮ ਵਿਰਦੀ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ।  ਪੋਸਟਰ ਮੇਕਿੰਗ ਪ੍ਰਤਿਯੋਗਿਤਾ ਵਿੱਚ ਅਮਾਰਤ ਕੌਰ ਸਿੱਧੁ ਨੇ ਪਹਿਲਾ, ਆਭਾ ਲਚੋਤ੍ਰਾ ਨੇ ਦੂਜਾ ਅਤੇ ਸ਼ਵੇਤਾ ਬਤਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਏਡਮੇਡ ਸ਼ੋ ਵਿੱਚ ਬੀ.ਕਾਮ.I ਦੀ ਵਿਦਿਆਰਥਣਾਂ ਨੇ ਪਹਿਲਾ, ਬੀ.ਕਾਮ.II ਦੀ ਵਿਦਿਆਰਥਣਾਂ ਨੇ ਦੂਜਾ, ਬੀ.ਕਾਮ.(ਪੋ੍ਰਫੈ.)II ਦੀ ਵਿਦਿਆਰਥਣਾਂ ਨੇ ਤੀਜਾ ਸਥਾਨ ਹਾਸਲ ਕੀਤਾ।  ਇਸ ਮੌਕੇ ਤੇ ਪ੍ਰੋ. ਮੀਨੂ ਕੋਹਲੀ, ਡਾ. ਸੀਮਾ ਖੰਨਾ, ਵੀਨਾ ਅਰੋੜਾ, ਗੀਤਿਕਾ ਮਹਾਜਨ, ਕ੍ਰਾਂਤਿ ਵਧਵਾ, ਕਾਜਲ ਪੁਰੀ, ਸ਼ਿਖਾ ਛਾਬੜਾ, ਸਵਿਤਾ ਮਹੇਂਦਰੂ, ਯੁਵਿਕਾ ਅਤੇ ਹੌਰ ਹਾਜ਼ਰ ਸਨ।

No comments: