BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿੱਚ ਨਯੂਟ੍ਰਾਸਿਯੂਟਿਕਲ ਅਤੇ ਗ੍ਰੀਨਫੂਡ ਤੇ ਵਰਕਸ਼ਾਪ ਦਾ ਆਯੋਜਨ

ਜਲੰਧਰ 25 ਮਾਰਚ (ਬਿਊਰੋ)- ਹੰਸਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੇ ਪੀ.ਜੀ. ਬਾੱਟਨੀ ਵਿਭਾਗ ਵੱਲੋਂ ਵੱਧਦੀਆਂ ਸੇਹਤ ਸਬੰਧੀ ਸਮਸਿਆਵਾਂ ਦੇ ਲਈ ਪੋਸ਼ਕ ਅਤੇ ਗ੍ਰੀਨ ਭੋਜਨ ਦੀ ਉਪਯੋਗਿਤਾ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸਦੇ ਅੰਤਰਗਤ ਅੰਤਰਕਲਾਸ ਫਾਯਰਲੈਸ ਕੁਕਿੰਗ ਪ੍ਰਤਿਯੋਗਿਤਾ ਵਿੱਚ ਵਿਦਿਆਰਥਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਦੀਕਸ਼ਾ, ਗੁਰਸਿਮਰਨ, ਅਮ੍ਰਿਤ, ਵ੍ਰਤਿਕਾ, ਕਿਰਣ ਅਤੇ ਅੰਕਿਤਾ, ਗੈਰੀ, ਚਿਤਵਨ, ਅਨਨਯਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਪੋਸ਼ਕ ਤੱਤਵਾਂ ਦੀ ਮੱਹਤਤਾ ਵਿਸ਼ੇ ਤੇ ਸਲੋਗਨ ਪ੍ਰਤਿਯੋਗਿਤਾ ਵੀ ਆਯੋਜਿਤ ਕੀਤੀ ਗਈ। ਪ੍ਰਿਯੰਕਾ, ਹਰਪ੍ਰੀਤ, ਅਮ੍ਰਿਤ, ਪ੍ਰਭਦੀਪ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪਿ੍ਰੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਨੇ ਵਿਦਿਆਰਥਣਾਂ ਨੂੰ ਗ੍ਰੀਨ ਭੋਜਨ ਅਤੇ ਸੇਹਤਮੰਦ ਜੀਵਨ ਦੇ ਵਿਸ਼ੇ ਵਿੱਚ ਜਾਨਕਾਰੀ ਦਿੰਦੇ ਹੋਏ ਫਾਸਟ ਫੂਡ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ। ਵਿਭਾਗ ਦੀ ਮੁੱਖੀ ਡਾ. ਮੀਨਾ ਸ਼ਰਮਾ ਨੇ ਵੀ ਵਿਦਿਆਰਥਣਾਂ ਦਾ ਮਾਰਗਦਰਸ਼ਨ ਕੀਤਾ ਅਤੇ ਪ੍ਰਕਤੀ ਵੱਲ ਵਾਪਿਸ ਜਾਉਣ ਅਤੇ ਸਿਹਤਮੰਦ ਭੋਜਨ ਨੂੰ ਅਪਨਾਉਣ ਦੇ ਲਈ ਪ੍ਰੇਰਿਤ ਕੀਤਾ। ਡਾ. ਅੰਜਨਾ ਭਾਟਿਆ, ਡਾ. ਸ਼ਵੇਤਾ, ਡਾ. ਨਿਤਿਕਾ, ਨੀਲਮ ਸ਼ਰਮਾ, ਜਤਿੰਦਰ ਕੁਮਾਰ, ਹਰਪ੍ਰੀਤ ਸਿੰਘ, ਰਮਨਦੀਪ ਅਤੇ ਅਨੁਪਮ ਵੀ ਇਸ ਮੌਕੇ ਤੇ ਮੌਜੂਦ ਸਨ। ਜੱਜਾਂ ਦੀ ਭੂਮਿਕਾ ਪੋ. ਕਿਰਨਜੀਤ, ਨੀਤਿ ਸੂਦ, ਰੇਣੁਕਾ ਭੱਟੀ, ਜਯੋਤਿ ਕੌਲ, ਮੀਨਾਕਸ਼ੀ ਸਿਆਲ ਨੇ ਨਿਭਾਈ।

No comments: