BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵੱਲੋਂ ਗ੍ਰੀਨ ਕੈਮਿਸਟ੍ਰੀ ਤੇ ਸੈਮੀਨਾਰ ਦਾ ਆਯੋਜਨ

ਜਲੰਧਰ 20 ਮਾਰਚ (ਬਿਊਰੋ)- ਹੰਸ ਰਾਜ ਮਹਿਲਾ ਮਹਾਵਿਦਿਆਲਾ, ਜਲੰਧਰ ਦੀ ਆਰ. ਵੇਂਕਟਰਮਨ ਕੈਮਿਕਲ ਸੋਸਾਇਟੀ ਵੱਲੋਂ ਡੀ.ਬੀ.ਟੀ ਗ੍ਰਾਂਟ ਦੇ ਅੰਤਰਗਤ 'ਗ੍ਰੀਨ ਕੈਮਿਸਟ੍ਰੀ' ਵਿਸ਼ੇ ਤੇ ਸੈਮੀਨਾਰ ਅਤੇ ਸਾਇੰਸ ਕੋਟੇਸ਼ਨ ਪ੍ਰਤਿਯੋਗਿਤਾ ਦਾ ਆਯੋਜਨ ਪ੍ਰਿੰਸੀਪਲ ਡਾ. ਰੇਖਾ ਕਾਲੀਆ ਭਾਰਦਵਾਜ ਦੇ ਦਿਸ਼ਾਨਿਰਦੇਸ਼ ਵਿੱਚ ਕੀਤਾ ਗਿਆ।  ਇਸ ਮੌਕੇ ਤੇ ਬੀ.ਆਰ. ਅੰਬੇਦਕਰ ਨੈਸ਼ਨਲ ਇੰਸਟੀਟਿਊਟ ਦੇ ਐਸੋਸਇਏਟ ਪੋz. ਡਾ. ਹਰਸ਼ ਕੁਮਾਰ ਮਨਚੰਦਾ ਬਤੌਰ ਰਿਸੋਰਸ ਪਰਸਨ ਮੌਜੂਦ ਸਨ। ਪੋz. ਰੇਣੁਕਾ ਭੱਟੀ ਨੇ ਡਾ. ਮਨਚੰਦਾ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ।  ਸੈਮੀਨਾਰ ਦਾ ਵਿਸ਼ਾ ਵਾਤਾਵਰਨ ਦੀ ਸੁਰੱਖਿਆ ਅਤੇ ਸੰਭਾਲ ਤੇ ਕੇਂਦਰਿਤ ਸੀ।  ਡਾ. ਮਨਚੰਦਾ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਬਹੁਤ ਜ਼ਰੂਰੀ ਹੈ ਤਾਂਕਿ ਸਾਡੀ ਆਉਣ ਵਾਲੀ ਪੀੜੀ ਸੁਰਖਿਅਤ ਅਤੇ ਤੰਦਰੁਸਤ ਰਹਿ ਸਕੇ।  ਉਹਨਾਂ ਵਿਦਿਆਰਥਣਾਂ ਨੂੰ ਕੁੱਝ ਸੁਝਾਅ ਵੀ ਦਿੱਤੇ ਜਿਹਨਾਂ ਨਾਲ ਹਰ ਰੋਜ਼ ਪ੍ਰਯੋਗਸ਼ਾਲਾ ਵਿੱਚ ਕੀਤੇ ਜਾਉਣ ਵਾਲੇ ਕੈਮਿਕਲ ਪ੍ਰਯੋਗਾਂ ਦੇ ਦੁਸ਼ਪ੍ਰਭਾਵਾਂ ਤੋਂ ਬਚਿਆ ਜਾ ਸਕਦਾ ਹੈ।  ਵਿਦਿਆਰਥਣਾਂ ਨੇ 'ਪਲੇਨੇਟ ਅਰਥ' ਨੂੰ ਸੁਰਖਿਅਤ ਰੱਖਣ ਦੀ ਸੌਂ ਚੁੱਕੀ।  ਇਸ ਮੌਕੇ ਤੇ ਕਰਵਾਈ ਗਈ ਸਾਇੰਸ ਕੋਟੇਸ਼ਨ ਪ੍ਰਤਿਯੋਗਿਤਾ ਵਿੱਚ ਬੀ.ਐਸ.ਸੀ ਮੈਡੀਕਲਜ਼ਜ਼ਜ਼ ਦੀ ਵਿਦਿਆਰਥਣ ਕੁ. ਅੰਮ੍ਰਿਤ ਕੌਰ ਨੇ ਪਹਿਲਾ, ਬਾਯੋ ਟੈਕਜ਼ਜ਼ ਦੀ ਵਿਦਿਆਰਥਣ ਨਵਜੋਤ ਕੌਰ ਨੇ ਦੂਜਾ ਅਤੇ ਸਵਾਤੀ ਨੇ ਤੀਜਾ ਸਥਾਨ ਹਾਸਲ ਕੀਤਾ।  ਇਸ ਮੌਕੇ ਤੇ ਵਿਭਾਗ ਦੀ ਮੁੱਖੀ ਜਯੋਤਿ ਕੌਲ, ਡਾ. ਨੀਲਮ ਸ਼ਰਮਾ, ਦੀਪਸ਼ਿਖਾ, ਡਾ. ਏਕਤਾ ਖੋਸਲਾ, ਅਪਰਣਾ ਸ਼ਰਮਾ ਅਤੇ ਆਸ਼ਾ ਗੁਪਤਾ ਵੀ ਮੌਜੂਦ ਸਨ।

No comments: