BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਈ. ਵੀ. ਵਰਲ਼ਡ ਸਕੂਲ ਵਿੱਚ ਅਧਿਆਪਕ ਪ੍ਰਤਿੱਭਾ ਵਧਾਊ ਕਾਰਜਸ਼ਾਲਾ ਲਗਾਈ

ਆਈ ਵੀ ਵਾਈ ਵਿੱਚ ਲਗਾਈ ਪ੍ਰਤਿੱਭਾ ਵਧਾਊ ਕਾਰਜਸ਼ਾਲਾ ਦਾ ਦ੍ਰਿਸ਼।
ਆਦਮਪੁਰ 30 ਮਾਰਚ (ਅਮਰਜੀਤ ਸਿੰਘ)- ਆਈ ਵੀ. ਵਰਲ਼ਡ ਸਕੂਲ ਵਿੱਚ ਪ੍ਰਤਿੱਭਾ ਵਧਾਊ ਕਾਰਜਸ਼ਾਲਾ ਲਗਾਈ ਗਈ. ਅਤੇ ਪ੍ਰਿੰਸੀਪਲ ਐਸ. ਚੌਹਾਨ ਨੇ ਇਸ ਕਾਰਜਸ਼ਾਲਾ ਦਾ ਉਦਘਾਟਨ ਕੀਤਾ ਸ਼੍ਰੀਮਤੀ. ਨੀਰਜਾ ਸਿਸੋਦੀਆ ਨੇ ਅੱਜ ਦੀ ਇਸ ਕਾਰਜਸ਼ਾਲਾ ਨੂੰ ਸੰਬੋਧਨ ਕੀਤਾ  ਉਹਨਾਂ ਦਾ ਇਸ ਖੇਤਰ ਵਿੱਚ 30 ਸਾਲਾਂ ਦਾ ਤਜ਼ਰਬਾ ਹੈ, ਅਤੇ ਵੱਖ-ਵੱਖ ਸਕੂਲਾਂ, ਕਾਲਜਾਂ ਵਿੱਚ ਪੜਾਇਆ ਹੈ  ਉਨਾਂ ਨੇ ਅਧਿਆਪਕ ਦੀ ਜ਼ਿੰਮੇਵਾਰੀ ਨੂੰ ਅਤੇ ਅਧਿਆਪਕ ਦੀਆਂ ਸੇਵਾਵਾਂ ਨੁੂੰ ਬਾਖੂਬੀ ਸਹਲਾਇਆ ਅਤੇ ਨਵੇਂ-ਨਵੇਂ ਬਦਲਾਵਾਂ ਪ੍ਰਤੀ ਜਾਗਰੂਕ ਕੀਤਾ  ਸਕੂਲ ਦੀ ਸਾਰੀ ਟੀਚਿੰਗ ਫੈਕਲਟੀ ਨੇ ਇਸ ਵਿੱਚ ਹਿੱਸਾ ਲਿਆ ਆਈ. ਵੀ. ਵਰਲ਼ਡ ਸਕੂਲ ਨੇ ਹਮੇਸ਼ਾ ਦੀ ਤਰਾਂ ਨਵੀਆਂ ਕਦਰਾਂ ਕੀਮਤਾਂ ਅਤੇ ਸਮਾਜ ਵਿੱਚ ਆਉਂਦੇ ਬਦਲਾਵਾਂ ਦੇ ਮੱਦੇਨਜ਼ਰ ਇਸ ਪ੍ਰਤਿੱਭਾ ਵਧਾਊ ਕਾਰਜਸ਼ਾਲਾ ਦਾ ਆਯੋਜਨ ਕੀਤਾ  ਅਧਿਆਪਕ ਮਿੱਤਰ, ਦਾਰਸ਼ਨਿਕ ਅਤੇ ਰਾਹ ਦਸੇਰਾ ਹੁੰਦਾ ਹੈ  ਸੋ ਇਸ ਨੂੰ ਵੀ ਸਮੇਂ-ਸਮੇਂ ਤੇ ਨਵੇਂ ਬਦਲਾਵਾਂ ਨਾਲ ਆਪਣੇ ਆਪ ਵਿੱਚ ਬਦਲਾਓ ਦੀ ਜਰੂਰਤ ਹੁੰਦੀ ਹੈ  ਇਨਾਂ ਹੀ ਜਰੂਰਤਾਂ ਨੂੰ  ਧਿਆਨ ਵਿੱਚ ਰੱਖ ਕੇ ਅਧਿਆਪਕਾਂ ਨੂੰ ਕੁਝ ਜਰੂਰੀ ਕੀਮਤਾਂ ਨਾਲ ਅੱਜ ਰੂ-ਬਰੂ ਕੀਤਾ ਗਿਆ  ਆਈ ਵੀ. ਵਰਲ਼ਡ ਸਕੂਲ ਕਿਉਂਕਿ ਡੇ-ਬੋਰਡਿੰਗ ਸਕੂਲ ਹੈ ਅਤੇ ਵਿਦਿਆਰਥੀ ਨੂੰ ਬਹੁਤਾ ਸਮਾਂ ਸਕੂਲ ਵਿੱਚ ਹੀ ਗੁਜਾਰਨਾਂ ਹੁੰਦਾ ਹੈ  ਉਹ ਸਕੂਲ ਵਿੱਚ ਖੇਡਾਂ, ਸੰਗੀਤ, ਪੜਾਈ ਅਤੇ ਨ੍ਰਿੱਤ ਸਿੱਖਦੇ ਹਨ ਇਹ ਵਰਕਸ਼ਾਪ ਪੂਰੇ ਸਵਾ-ਨੌਂ ਵਜੇ ਸ਼ੁਰੂ ਹੋਈ ਅਤੇ ਸਮਾਂ ਸੂਚੀ ਅਨੁਸਾਰ ਇਸ ਨੂੰ ਸੰਚਾਲਿਤ ਕੀਤਾ ਗਿਆ, ਅਤੇ 4.30 ਤੇ ਖ਼ਤਮ ਹੋਈ  ਅਧਿਆਪਕਾਂ ਨੂੰ ਖਾਣ-ਪੀਣ ਤੋਂ ਲੈ ਕੇ ਸਖਸ਼ੀਅਤ ਵਧਾਊ, ਨਿਜੀ ਸਬੰਧ, ਵਿਦਿਆਰਥੀਆਂ ਨਾਲ ਸਬੰਧ  ਆਦਿ ਕਈ ਮਹੱਤਵਪੂਰਣ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਹੋਇਆ ਵਰਕਸ਼ਾਪ ਦੇ ਮੁਖ ਬੁਲਾਰਿਆਂ ਨੇ ਅਧਿਆਪਕਾਂ ਦੇ ਹਰ ਸਵਾਲ ਦਾ ਜ਼ਵਾਬ ਬੜੀ ਸਹਿਜਤਾ ਨਾਲ ਦਿੱਤਾ, ਅਤੇ ਸੁਝਾਅ ਵੀ ਦਿੱਤੇ  ਅਧਿਆਪਕ ਉਹ ਸਖਸ਼ੀਅਤ ਹੁੰਦਾ ਹੈ ਜਿਸ ਨੇ ਸਮਾਜ ਨੂੰ ਸੇਧ ਪ੍ਰਧਾਨ ਕਰਨੀ ਹੁੰਦੀ ਹੈ, ਅਤੇ ਉਸ ਨੁੰ ਸਮਾਜ ਵਿੱਚ ਆ ਰਹੇ ਬਦਲਾਵਾਂ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ਵਿਦਿਆਰਥੀ ਹਮੇਸ਼ਾ ਹੀ ਆਪਣੇ ਅਧਿਆਪਕ ਤੋਂ ਸਿੱਖਦੇ ਹਨ ਅਧਿਆਪਕ ਵੀ ਸਮਾਜ ਵਿੱਚ ਆ ਰਹੇ ਬਦਲਾਵਾਂ ਤੋਂ ਅਭਿੱਜ ਨਹੀਂ ਰਹਿ ਸਕਦਾ, ਇਸੇ ਜਰੂਰਤ ਨੂੰ ਮੱਦੇ-ਨਜ਼ਰ ਰੱਖਦੇ ਅੱਜ ਦੀ ਇਸ ਕਾਰਜਸ਼ਲਾ ਨੇ ਨਵੀਆਂ ਵਿਸ਼ੇਸ਼ਤਾਵਾਂ ਨਾਲ ਜਾਣੂ ਕਰਵਾਇਆ  ਵਿਦਿਆਰਥਆਂ ਦੇ ਉੱਜਲ ਭਵਿੱਖ ਦੇ ਸੁਫ਼ਨੇ ਸਜਾਉਣ ਦੇ ਨਾਲ-ਨਾਲ ਇਹ ਕਾਰਜਸ਼ਾਲਾ ਸ਼ਾਮ ਆਪਣੀ ਅਮਿੱਟ ਯਾਦ ਛੱਡਦੀ ਹੋਈ ਪ੍ਰਿੰਸੀਪਲ ਐਸ ਚੋਹਾਨ ਦੀ ਦੇਖਰੇਖ ਹੇਠ ਸਪੰਨ ਹੋਈ।

No comments: