BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਚਿਊਸ਼ਨ ਵਿੱਚ ਕਰਵਾਇਆ ਗਿਆ ਗੈਸੱਟ ਲੈਕਚਰ

ਜਲੰਧਰ 21 ਮਾਰਚ (ਬਿਊਰੋ)- ਇਨੋਸੈਂਟ ਹਾਰਟਸ ਗਰੁਪ ਆਫ ਇੰਸਟੀਚਿਊਸ਼ਨ ਲੋਹਾਰਾਂ ਵਿੱਚ ਹੋਟਲ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਗੈਸੱਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਵੰਟ ਦਾ ਉਦਘਾਯਨ ਹੋਟਲ ਮੈਨੇਜਮੈਂਟ ਦੇ ਪ੍ਰਿੰਸੀਪਲ ਪ੍ਰੋ. ਦੀਪਕ ਪਾਲ ਨੇ ਕੀਤਾ। ਇਸ ਦੌਰਾਨ ਸ਼ੈਫ ਸੰਜੀਵ ਖਾਸ ਤੌਰ 'ਤੇ ਮੌਜੂਦ ਹੋਏ ਜੋ ਆਈ.ਟੀ.ਸੀ ਬੈਕ ਗ੍ਰਾਉਂਡ ਰੱਖਦੇ ਹਨ। ਇਸ ਇਵੰਟ ਦਾ ਮੁੱਖ ਕਾਰਨ ਵਿਦਿਆਰਥੀਆਂ ਦਾ ਜਾਣਕਾਰੀ ਅਤੇ ਸਕੀਲ ਨੂੰ ਵਧਾਵਾ ਦੇਣਾ ਸੀ। ਸ਼ੈਫ ਸੰਜੀਵ ਨੇ ਸੈਸ਼ਨ ਕੀ ਸ਼ੁਰੂਆਤ ਖੁਦ ਦੇ ਬੇਹਤਰੀਨ ਤਜੂਰਬੇ ਨਾਲ ਕੀਤੀ। ਉਨਾਂ ਨੇ ਕਿਹਾ ਕਿ ਚੰਗੇ ਸ਼ੈਫ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹਿਦੀ। ਇਸਦੇ ਨਾਲ ਨਾਲ ਵਿਦਿਆਰਥੀਆਂ ਨੂੰ ਫੂਡ ਪ੍ਰੋਡੇਕਨਸ਼ ਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਅਤੇ ਪੂਰੀ ਡੇਡੀਕੇਟ ਦੇ ਨਾਲ ਕੰਮ ਕਰਨ ਦੀ ਸਲਾਹ ਦਿੱਤੀ। ਸ਼ੈਫ ਸੰਜੀਵ ਨੇ ਕਿਹਾ ਕਿ ਆਉਣ ਵਾਲਾ ਸਮਾਂ ਹੋਟਲ ਇੰਡਸਟਰੀ ਅਤੇ ਸ਼ੈਫਾਂ ਲਈ ਕਾਫੀ ਉਜਵਲ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਚੰਗੇ ਖਾਣਪੀਣ ਦੀ ਵੀ ਸਲਾਹ ਦਿੱਤੀ। ਗਰੂਪ ਡਾਇਰੈਕਟਰ ਡਾ. ਸ਼ੈਲੇਸ਼ ਤ੍ਰਿਪਾਠੀ ਨੇ ਸ਼ੈਫ ਸੰਜੀਵ ਦਾ ਧੰਨਵਾਦ ਕੀਤਾ। ਬੌਰੀ ਮੈਮੋਰਿਅਲ ਐਜੁਕੇਸ਼ਨਲ ਅਤੇ ਮੈਡੀਕਲ ਟਰੱਸਟ ਦੇ ਸਕੱਤਰ ਡਾ. ਅਨੂਪ ਬੌਰੀ ਨੇ ਵੀ ਸ਼ੈਫ ਸੰਜੀਵ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੋਟਲ ਇੰਡਸਟਰੀ ਦੇ ਨਾਲ ਜੁੜੇ ਪ੍ਰੋਫੈਸ਼ਨਲ ਲੋਕਾਂ ਨੂੰ ਭਵਿੱਖ ਵਿੱਚ ਵੀ ਸੱਦਾ ਦਿੱਤਾ ਜਾਵੇਗਾ ਤਾਕਿ ਵਿਦਿਆਰਥੀਆਂ ਦੀ ਜਾਣਕਾਰੀ ਸਮੇਂ ਸਮੇਂ 'ਤੇ ਵੱਧਦੀ ਰਹੇ।

No comments: