BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਨੋਕਿਡਜ ਦੇ ਨੰਨੇ-ਮੁੰਨਿਆਂ ਨੇ ਤਿਲਕ ਲਗਾ ਕੇ ਹੋਲੀ ਉੱਤੇ ਦਿੱਤਾ ਭਾਈਚਾਰੇ ਦਾ ਸੰਦੇਸ਼

ਜਲੰਧਰ 22 ਮਾਰਚ (ਬਿਊਰੋ)- ਇਨੋਸੈਂਟ ਹਾਰਟਸ ਦੇ ਇਨੋਕਿਡਜ (ਜੀ.ਐਮ.ਟੀ, ਲੋਹਾਰਾਂ ਅਤੇ ਕੈਂਟ ਜੰਡਿਆਲਾ ਰੋਡ) ਵਿੱਚ ਨੰਨੇ ਮੁੰਨੇ ਵਿਦਿਆਰਥੀਆਂ ਨੇ ਗੁਲਾਲ ਨਾਲ ਇੱਕ ਦੂਸਰੇ ਨੂੰ ਤਿਲਕ ਲਗਾ ਕੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ। ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹੋਲੀ ਦੇ ਤਿਊਹਾਰ ਨੂੰ ਮਨਾਇਆ। ਇਸ ਮੌਕੇ ਉੱਤੇ ਅਧਿਆਪਕਾਂ ਨੇ ਬੱਚਿਆਂ ਨੂੰ ਹੋਲੀ ਦੇ ਤਿਉਹਾਰ ਦਾ ਮਹੱਤਵ ਸਮਝਾਇਆ। ਉਨਾਂ ਨੇ ਸਿੰਥੈਟਿਕ ਰੰਗ ਇਸਤੇਮਾਲ ਕਰਨੇ 'ਤੇ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਜਾਣਾਕਰੀ ਦਿੱਤੀ ਅਤੇ ਸੁੱਕੇ ਰੰਗਾਂ ਨਾਲ ਹੋਲੀ ਖੇਡਣ ਲਈ ਪ੍ਰਤਸਾਹਿਤ ਕੀਤਾ ਗਿਆ। ਇਸ ਦੌਰਾਨ ਸੇਵ ਵਾਟਰ ਦਾ ਸੰਦੇਸ਼ ਵੀ ਦਿੱਤਾ ਗਿਆ। ਹੋਲੀ ਪ੍ਰੇਮ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ।ਬੱਚਿਆਂ ਨੇ ਇਸ ਦੌਰਾਨ ਕਾਫੀ ਮਸਤੀ ਕੀਤੀ ਅਤੇ ਇਕ ਦੂਜੇ ਨੂੰ ਰੰਗ ਲਗਾਏ। ਡਾਇਰੈਕਟਰ ਪ੍ਰਿੰਸੀਪਲ ਸ਼੍ਰੀ ਧੀਰਜ ਬਨਾਤੀ ਅਨੁਸਾਰ ਸਕੂਲ ਵਿੱਚ ਤਿਉਹਾਰ ਬਨਾਉਣ ਦਾ ਉਦੇਸ਼ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਦੀ ਜਾਣਕਾਰੀ ਦੇਣਾ ਅਤੇ ਹਰੇਕ ਤਿਉਹਾਰ ਦੀ ਮਹੱਤਤਾ ਦਸਣਾ ਹੈ। ਇਨੋਕਿਡਸ ਦੀ ਇੰਚਾਰਜ ਗੁਰਮੀਤ ਕੌਰ (ਜੀਐਮਟੀ), ਅਲਕਾ ਅਰੋੜਾ (ਲੋਹਾਰਾਂ) ਅਤੇ ਨੀਤਿਕਾ ਕਪੂਰ (ਕੈਂਟ ਜੰਡਿਆਲਾ ਰੋਡ) ਨੇ ਨੰਨੇ ਮੁੰਨਿਆਂ ਮਸਤੀ ਕਰਦੇ ਦੇਖ ਕਾਫੀ ਆਨੰਦ ਉਠਾਇਆ।

No comments: