BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਵੇਰਕਾ ਦੀ ਮੁਹਿੰਮ ਸ਼ਲਾਘਾਯੋਗ-ਜਸਦੀਪ ਸਿੰਘ ਸੈਣੀ

ਅੰਮ੍ਰਿਤਸਰ, 25 ਮਾਰਚ  (ਕੁਲਬੀਰ ਸਿੰਘ ਢਿੱਲੋਂ)-ਸਿਹਤਮੰਦ ਸਮਾਜ ਦੀ ਸਿਰਜਣਾ ਹਿੱਤ ਵੇਰਕਾ ਵੱਲੋਂ 'ਫੁਲੋ ਫਲੋ ਪਿਓਰ ਖਾਉ ਪੀਓ' ਤਹਿਤ ਚਲਾਈ ਗਈ ਮੁਹਿੰਮ ਬਹੁਤ ਹੀ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਐਸ. ਐਸ. ਪੀ ਪਲਾਂਟ ਵੇਰਕ(ਦਿਹਾਤੀ) ਅੰਮ੍ਰਿਤਸਰ ਸ੍ਰੀ ਜਸਦੀਪ ਸਿੰਘ ਸੈਣੀ ਨੇ ਅੱਜ ਬਚਤ ਭਵਨ, ਰਣਜੀਤ ਐਵੀਨਿਊ ਵਿਖੇ ਮਿਲਕਾ ਦੇ ਦੋ ਨਵੇਂ ਉਤਪਾਦਾਂ 'ਸ਼ਾਹੀ ਦਹੀਂ' ਅਤੇ 'ਜੀਰਾ ਰਾਇਤਾ' ਦੀ ਸ਼ੁਰੂਆਤ ਕਰਦਿਆਂ ਕੀਤਾ। ਉਨPਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਫਾਸਟ ਫੂਡ ਤਿਆਗ ਕੇ ਨਸ਼ਿਆਂ ਤੋਂ ਦੂਰ ਰਹਿੰਦਿਆਂ ਪੁਰਾਣੀਆਂ ਰਵਾਇਤੀ ਸਿਹਤਮੰਦ ਖ਼ੁਰਾਕਾਂ ਦੁੱਧ, ਦਹੀਂ ਅਤੇ ਘਿਓ ਆਦਿ ਵੱਲ ਮੁੜਨ। ਉਨਾਂ ਕਿਹਾ ਕਿ ਵੇਰਕਾ ਇਸ ਗੱਲ ਲਈ ਵਧਾਈ ਦਾ ਪਾਤਰ ਹੈ ਕਿ ਉਸ ਨੇ ਆਪਣੇ ਉਤਪਾਦਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਿਆ ਹੈ। ਇਸ ਮੌਕੇ ਮਿਲਕ ਪਲਾਂਟ ਵੇਰਕਾ ਦੇ ਜਨਰਲ ਮੈਨੇਜਰ ਸ. ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਵੇਰਕਾ ਹਮੇਸ਼ਾ ਖਪਤਕਾਰਾਂ ਦੀ ਸਿਹਤ ਲਈ ਵਚਨਬੱਧ ਹੈ ਅਤੇ ਇਹ ਸ਼ੁੱਧਤਾ ਅਤੇ ਸਵਾਦ ਨੂੰ ਪਹਿਲ ਦਿੰਦਾ ਹੈ। ਉਨਾਂ ਕਿਹਾ ਕਿ ਹੁਣ ਵੇਰਕਾ ਦਹੀਂ ਖਾਣ ਦੇ ਸ਼ੌਕੀਨਾਂ ਲਈ ਇਕ ਚੰਗੀ ਖ਼ਬਰ ਲੈ ਕੇ ਆਇਆ ਹੈ ਅਤੇ ਸ਼ਾਹੀ ਦਹੀਂ ਅਤੇ ਜੀਰਾ ਰਾਇਤਾ ਨੇ ਸੁਆਦ ਦੀ ਸੂਚੀ ਵਿਚ ਹੋਰ ਵਾਧਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਆਧੁਨਿਕ ਤਕਨੀਕਾਂ ਨਾਲ ਤਿਆਰ ਕੀਤੇ ਗਏ ਇਨਾਂ ਉਤਪਾਦਾਂ ਨੂੰ ਸਹਿਕਾਰੀ ਸਭਾਵਾਂ ਰਾਹੀਂ ਸਿੱਧੇ ਦੁੱਧ ਉਤਪਾਦਕਾਂ ਤੋਂ ਖਰੀਦੇ ਗਏ ਤਾਜ਼ੇ ਦੁੱਧ ਤੋਂ ਤਿਆਰ ਕੀਤਾ ਜਾਂਦਾ ਅਤੇ ਇਸ ਦੁੱਧ ਨੂੂੰ ਪ੍ਰੋਸੈਸ ਅਤੇ ਪੈਕ ਕਰਨ ਵੇਲੇ ਦੁੱਧ ਦੀ ਚੁਆਈ ਤੋਂ ਪਲਾਂਟ ਤੱਕ ਕੋਲਡ ਚੇਨ ਰਾਹੀਂ ਦੁੱਧ ਦੀ ਗੁਣਵੱਤਾ ਬਰਕਰਾਰ ਨੂੰ ਬਰਕਰਾਰ ਰੱਖਿਆ ਜਾਂਦਾ ਹੈ। ਉਨਾਂ ਕਿਹਾ ਕਿ ਗਾੜPਾ ਸ਼ਾਹੀ ਦਹੀਂ ਇਕ ਬੇਹੱਦ ਗਰੀਮੀ ਅਤੇ ਗਲੋਸੀ ਟੈਕਸਚਰ ਵਾਲਾ ਹੈ ਜੋ ਕਿ ਸਾਧਾਰਨ ਦਹੀਂ ਦੇ ਮੁਕਾਬਲੇ ਬੱਚਿਆਂ ਤੇ ਨੌਜਵਾਨਾਂ ਲਈ ਵਧੀਆ ਹੈ। ਇਸੇ ਤਰਾਂ ਸੁਆਦਿਸ਼ਟ ਅਤੇ ਅਲੱਗ ਖੁਸ਼ਬੂ ਵਾਲਾ ਰਾਇਤਾ ਕਿਸੇ ਵੀ ਭਾਰਤੀ ਭੋਜਨ ਨੂੰ ਇਕ ਨਵੇਂ ਅਨੁਭਵ ਵਿਚ ਬਦਲ ਦੇਵੇਗਾ ਅਤੇ ਇਸ ਦਾ ਇਸਤੇਮਾਲ ਦਹੀਂ ਵੜਾ ਅਤੇ ਚਾਟ ਨੂੰ ਹੋਰ ਮਸਾਲੇਦਾਰ ਬਣਾਉਣ ਲਈ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਪਰੌਂਠਿਆਂ ਨਾਲ ਵੀ ਖਾਧਾ ਜਾ ਸਕਦਾ ਹੈ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਸ਼ੇਰਜੰਗ ਸਿੰਘ ਹੁੰਦਲ, ਦਲਜੀਤ ਸਿੰਘ, ਬਲਬੀਰ ਸਿੰਘ, ਲਖਬੀਰ ਸਿੰਘ, ਪ੍ਰੀਤਪਾਲ ਸਿੰਘ, ਸਨਦੀਪ ਸਿੰਘ, ਸਮਸ਼ੇਰ ਸਿੰਘ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

No comments: