BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਹਾਸਲ ਕੀਤਾ ਡੀ.ਐੱਸ.ਟੀ. ਇੰਸਪਾਇਰ ਦੀ ਸਕਾਲਰਸ਼ਿਪ ਸ਼ੀ

ਜਲੰਧਰ 22 ਮਾਰਚ (ਬਿਊਰੋ)- ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾ ਵਿਦਿਆਲਾ, ਜਲੰਧਰ ਦੀਆਂ ਤਿੰਨ ਵਿਦਿਆਰਥਣਾਂ ਕੁਮਾਰੀ ਮਨੀਸ਼ਾ ਠਾਕੁਰ, ਪ੍ਰਭਜੋਤ ਕੌਰ ਅਤੇ ਗਗਨਦੀਪ ਕੌਰ (ਬੀ.ਐੱਸ.ਸੀ. ਨਾਨ ਮੈਡੀਕਲ, ਸਮੈਸਟਰ ਛੇਵਾਂ) ਨੇ ਮਨਿਸਟਰੀ ਆਫ਼ ਸਾਇੰਸ ਐਂਡ ਟੈਕਨਾਲੋਜੀ (ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ) ਗੌਰਮਿੰਟ ਆਫ ਇੰਡੀਆ ਦੀ ਇੰਸਪਾਇਰ ਸਕਾਲਰਸ਼ਿਪ ਸਕੀਮ ਦੇ ਤਹਿਤ ਵਿਅਕਤੀਗਤ ਤੌਰ 'ਤੇ 1.2 ਲੱਖ ਦਾ ਇੰਸਪਾਇਰ ਸ਼ੀ ਸਕਾਲਰਸ਼ਿਪ ਹਾਸਲ ਕੀਤੀ। ਇਹ ਸਕਾਲਰਸ਼ਿਪ ਬੀ.ਐੱਸ.ਸੀ. ਵਿਚ ਨੈਚੁਰਲ ਅਤੇ ਬੇਸਿਕ ਸਾਇੰਸਿਜ਼ ਪੜ ਰਹੀਆਂ ਮੈਰਿਟ ਵਿਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਦਾਨ ਕੀਤਾ ਗਿਆ ਹੈ। ਇਹ ਵਿਦਿਆਰਥਣਾਂ ਇਸ ਸਕਾਲਰਸ਼ਿਪ ਲਈ ਐੱਮ.ਐੱਸ.ਸੀ. ਲੈਵਲ ਤੱਕ ਵੀ ਯੋਗ ਹਨ ਜੇਕਰ ਉਹ ਐੱਮ.ਐੱਸ.ਸੀ. ਤੱਕ ਆਪਣੀ ਅਕਾਦਮਿਕ ਯੋਗਤਾ ਬਣਾਈ ਰੱਖਣ। ਵਰਣਨਯੋਗ ਹੈ ਕਿ ਵਿਦਿਆਲਾ ਦੀਆਂ ਚਾਰ ਵਿਦਿਆਰਥਣਾਂ ਪਹਿਲਾਂ ਵੀ ਇਸ ਸਕਾਲਰਸ਼ਿਪ  ਨੂੰ ਹਾਸਲ ਕਰ ਚੁੱਕੀਆਂ ਹਨ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਨੇ ਸਕਾਲਰਸ਼ਿਪ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਇਸੇ ਪ੍ਰਕਾਰ ਦੀਆਂ ਪ੍ਰਾਪਤੀਆਂ ਹਾਸਲ ਕਰਦੇ ਰਹਿਣ ਲਈ ਉਤਸ਼ਾਹਿਤ ਕੀਤਾ।

No comments: