BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਦੀ ਜਸਪ੍ਰੀਤ ਕੌਰ ਯੂਨੀਵਰਸਿਟੀ ਚੋਂ ਪਹਿਲੇ ਸਥਾਨ 'ਤੇ

ਜਲੰਧਰ 21 ਮਾਰਚ (ਬਿਊਰੋ)- ਕੰਨਿਆ ਮਹਾਵਿਦਿਆਲਾ-ਦ ਹੈਰੀਟੇਜ ਸੰਸਥਾ, ਜਲੰਧਰ ਦੀ ਵਿਦਿਆਰਥਣ ਕੁਮਾਰੀ ਜਸਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੀ.ਜੀ. ਡਿਪਲੋਮਾ ਇਨ ਫੈਸ਼ਨ ਮੇਕਓਵਰ ਦੇ ਪ੍ਰੀਖਿਆ ਨਤੀਜਿਆਂ ਵਿਚ 344/400 ਅੰਕਾਂ ਨਾਲ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਪਹਿਲਾ  ਸਥਾਨ ਹਾਸਿਲ ਕਰਕੇ ਵਿਦਿਆਲਾ ਦਾ ਮਾਣ ਵਧਾਇਆ। ਵਿਦਿਆਲਾ ਪ੍ਰਿੰਸੀਪਲ ਪ੍ਰੋ ਅਤਿਮਾ ਸ਼ਰਮਾ ਦਿਵੇਦੀ ਨੇ ਮੈਰਿਟ ਸੂਚੀ ਵਿਚ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਚੰਗੇ ਨਤੀਜੇ ਪ੍ਰਾਪਤ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਸਪ੍ਰੀਤ ਨੇ ਵੀ ਉੱਚਿਤ ਮਾਰਗ ਦਰਸ਼ਨ ਕਰਨ ਵਾਲੇ ਆਪਣੇ ਅਧਿਆਪਕਾਂ ਦਾ ਇਸ ਸਫਲਤਾ ਲਈ ਧੰਨਵਾਦ ਕੀਤਾ।

No comments: