BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਵਿਖੇ ਮਨਾਇਆ ਗਿਆ ਸਟਾਰ ਸਾਇੰਸ ਅਚੀਵਰਜ਼ ਡੇ-2016: ਉਭਰਦੇ ਵਿਗਿਆਨੀ ਹੋਏ ਸਨਮਾਨਿਤ

ਜਲੰਧਰ 31 ਮਾਰਚ (ਬਿਊਰੋ)- ਕੰਨਿਆ ਮਹਾ ਵਿਦਿਆਲਾ- ਦ ਹੈਰੀਟੇਜ ਸੰਸਥਾ, ਜਲੰਧਰ ਦੇ ਸਾਇੰਸ ਵਿਭਾਗ ਵੱਲੋਂ ਕੇ.ਐਮ.ਵੀ. ਨੂੰ ਪਰਵਾਨਿਤ ਸਟਾਰ ਕਾਲਜ ਸਕੀਮ ਦੇ ਤਹਿਤ 'ਸਟਾਰ ਸਾਇੰਸ ਅਚੀਵਰਜ਼ ਡੇ -2016' ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਅੰਡਰ ਗ੍ਰੈਜੂਏਟ ਸਾਇੰਸ ਕਲਾਸਾਂ ਜਿਵੇਂ:- ਬੀ.ਐਸ.ਸੀ. ਮੈਡੀਕਲ ਅਤੇ ਨਾਨ-ਮੈਡੀਕਲ, ਬੀ.ਐਸ.ਸੀ. ਬਾਇਓਟੈੱਕ ਅਤੇ ਬੀ.ਐੱਸ.ਸੀ ਫੂਡ ਸਾਇੰਸ ਐਂਡ ਮਾਈਕ੍ਰੋਬਾਇਓਲੌਜੀ ਦੀਆਂ 66 ਵਿਦਿਆਰਥਣਾਂ ਨੂੰ ਨਕਦ ਇਨਾਮ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆਂ। 85% ਤੋਂ ਜ਼ਿਆਦਾ ਨੰਬਰ ਲੈਣ ਵਾਲੀਆਂ ਵਿਦਿਆਰਥਣਾਂ ਨੂੰ 1500, 80% ਤੋਂ ਜ਼ਿਆਦਾ ਨੰਬਰ ਲੈਣ ਵਾਲੀਆਂ ਵਿਦਿਆਰਥਣਾਂ ਨੂੰ 1200/- ਅਤੇ 75% ਤੋਂ ਵਧ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਨੂੰ 1000/- ਰੁਪਏ ਦੀ ਨਕਦ ਰਾਸ਼ੀ ਭੇਂਟ ਕੀਤੀ ਗਈ। ਪ੍ਰੀਖਿਆ ਨਤੀਜਿਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਇਹ ਇਨਾਮ ਵਿਦਿਆਲਾ ਪ੍ਰਿੰਸੀਪਲ ਪ੍ਰੋ: (ਡਾ.) ਅਤਿਮਾ ਸ਼ਰਮਾ ਦਿਵੇਦੀ ਅਤੇ ਪ੍ਰੋ: ਜੌਨ ਬੈਟਲੀਨੋ (ਡੀਨ, ਸਟੂਡੈਂਟਸ, ਬੌਸਟਨ ਯੂਨੀਵਰਇਟੀ, ਯੂ.ਐੱਸ.ਏ.) ਵਲੋਂ ਦਿੱਤੇ ਗਏ।
ਵਰਣਨਯੋਗ ਹੈ ਕਿ ਕੇ.ਐਮ.ਵੀ. ਹਮੇਸ਼ਾ ਤੋਂ ਹੀ  ਵਿਦਿਆਰਥਣਾਂ ਅੰਦਰ ਵਿਗਿਆਨਕ ਰੁਚੀਆਂ ਉਤਪੰਨ ਕਰਦਾ ਆ ਰਿਹਾ ਹੈ। ਪਹਿਲਾਂ ਵੀ ਡੀ.ਐੱਸ.ਟੀ. ਵਲੋਂ ਸਾਇੰਸ ਦੀਆਂ ਤਿੰਨ ਵਿਦਿਆਰਥਣਾਂ ਇੰਸਪਾਇਰ ਸਕਾਲਰਸ਼ਿਪ ਪ੍ਰਾਪਤ ਕਰ ਚੁੱਕੀਆਂ ਹਨ ਅਤੇ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਐਮ.ਐੱਸ.ਸੀ. (ਜੇ.ਏ.ਐੱਮ) ਫ਼ਿਜ਼ੀਕਸ, ਕਮਿਸਟਰੀ ਅਤੇ ਬਾਇਓਟੈਕਨਾਲੌਜੀ ਵਿਚ ਆਈ.ਆਈ.ਟੀਜ਼ ਦਾ ਐਂਟਰੈਂਸ ਟੈਸਟ ਪਾਸ ਕੀਤਾ ਹੈ।
ਵਿਦਿਆਲਾ ਪ੍ਰਿੰਸੀਪਲ ਪ੍ਰੋ: ਅਤਿਮਾ ਸ਼ਰਮਾ ਦਿਵੇਦੀ ਨੇ ਇਨਾਮ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਵੀ ਉੱਚੀਆਂ ਪੁਲਾਘਾਂ ਪੁਟੱਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਉਹਨਾਂ ਹੋਰਨਾਂ ਵਿਦਿਆਰਥਣਾਂ ਨੂੰ ਵੀ ਉਤਸ਼ਾਹਿਤ ਕੀਤਾ ਜਿਹੜੀਆਂ ਪੜ੍ਹਾਈ ਵਿਚ ਨਹੀਂ ਪਰ ਹੋਰਨਾਂ ਗਤੀਵਿਧੀਆਂ ਵਿਚ ਸਰਵਸ੍ਰੇਸ਼ਟ ਪ੍ਰਦਰਸ਼ਨ ਕਰ ਰਹੀਆਂ ਹਨ।

No comments: