BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਿਖਾਰੀ ਸਭਾ ਜਗਤਪੁਰ (ਰਜ਼ਿ) ਵਲੋ ਸਾਹਿਤਕ ਸਮਾਗਮ 2 ਅਪ੍ਰੈਲ ਨੂੰ

ਦੁਸਾਂਝ ਕਲਾਂ 25 ਮਾਰਚ (ਸੁਰਿੰਦਰ ਪਾਲ ਕੁੱਕੂ)- ਲਿਖਾਰੀ ਸਭਾ ਜਗਤਪੁਰ (ਰਜ਼ਿ ) ਤੇ ਜ਼ਿਲਾ ਪ੍ਰਸ਼ਾਸਨ ਵੱਲੋ 2 ਅਪ੍ਰੈਲ ਨੂੰ ਦੁਸਾਂਝ ਫ਼ਾਰਮ ਤੇ ਇਕ ਸਾਹਿਤਕ ਸਮਾਗਮ ਕਰਚਾਇਆਂ ਜਾ ਰਿਹਾ ਹੈ।ਇਸ ਸਮਾਗਮ ਵਿਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕਵਿਤਾ "ਸੇਵਾ ਦੇਸ਼ ਦੀ ਜ਼ਿੰਦੜੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁੱਖਲੀਆਂ ਨੇ" ਦੇ ਸਿਰਲੇਖ ਤੇ ਪੰਜਾਬੀ ਦੇ  ਨਾਮਵਰ ਕਵੀ ਕਾਵਿਤਾਵਾਂ ਪੜਨਗੇ ।ਪੰਜਾਬੀ ਦੇ ਉੱਘੇ ਵਿਦਵਾਨ ਇਹਨਾ ਕਾਵਿਤਾਵਾਂ ਤੇ ਉਸਾਰੂ ਆਲੋਚਨਾ ਕਰਨਗੇ।ਇਸ ਸਮੇ ਪੰਜਾਬੀ ਦੀ ਪ੍ਰਸਿੱਧ ਵਿਦਵਾਨ ਡਾ. ਕੁਲਵੰਤ ਕੌਰ ਨੂੰ ਮਹਿੰਦਰ ਕੌਰ ਦੁਸਾਂਝ ਪੁਰਸਕਾਰ ਪ੍ਰਦਾਨ ਕੀਤਾ ਜਾਵੇਗਾ ।ਇਸ ਤੋ ਇਲਾਵਾ ਪੰਜਾਬੀ ਦੇ ਅਗਾਹਾ ਵਧੂ ਵਿਦਵਾਨ ਅੱਜ ਦੇ ਹਲਾਤ, ਸਾਹਿਤ, ਸਮਾਜਿਕ, ਸੱਭਿਆਚਾਰ ਤੇ ਕਲਾ ਪਰ ਵਿਚਾਰ ਸਾਂਝੇ ਕਰਨਗੇ।ਪ੍ਰੈਸ ਨੂੰ ਇਹ ਜਾਣਕਾਰੀ ਰਾਮ ਪ੍ਰਕਾਸ਼ ਟੋਨੀ ਨੇ ਦਿੱਤੀ॥

No comments: