BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ ਵਲੋਂ "ਸਕਿਲ ਇਨਹਾਸਮੈਂਟ ਆਫ ਸੋਫਵੇਅਰ ਐਂਡ ਪ੍ਰਿੰਟਿੰਗ ਟੈਕਨਾਲੋਜੀ" ਵਿਸ਼ੇ 'ਤੇ ਤਿੰਨ ਰੋਜ਼ਾ ਵਰਕਸ਼ਾਪ

ਜਲੰਧਰ 30 ਮਾਰਚ (ਬਿਊਰੋ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਵਿਭਾਗ ਕੰਪਿਊਟਰ ਸਾਇੰਸ ਵਲੋਂ "ਸਕਿਲ ਇਨਹਾਸਮੈਂਟ ਆਫ ਸੋਫਵੇਅਰ ਐਂਡ ਪ੍ਰਿੰਟਿੰਗ ਟੈਕਨਾਲੋਜੀ" ਵਿਸ਼ੇ 'ਤੇ ਮਿਤੀ 28.03.2016 ਨੂੰ ਸ਼ੁਰੂ ਹੋਈ ਤਿੰਨ ਰੋਜ਼ਾ ਵਰਕਸ਼ਾਪ ਦੀ ਸਮਾਪਤੀ ਕੀਤੀ ਗਈ। ਇਸ ਵਰਕਸ਼ਾਪ ਦੇ ਦੂਸਰੇ ਦਿਨ ਸ੍ਰੀ ਰਜਿਤ ਪੁਰੀ ਨੇ "ਅਡਵਾਂਸਡ ਡੇਟਾਬੇਸ ਕੰਨੇਕਟੀਵਿਟੀਸ" ਵਿਸ਼ੇ ਉਪਰ ਅਤੇ ਸ੍ਰੀ ਦੀਪਕ ਆਰੀਆ ਨੇ "ਗਰਾਫਿਕ ਡਿਜ਼ਾਇੰਨਿੰਗ" ਵਿਸ਼ੇ ਉਪਰ ਪ੍ਰੈਕਟੀਕਲ ਸ਼ੈਸ਼ਨ ਕਰਵਾਏ। ਵਕਰਸ਼ਾਪ ਦੇ ਅੰਤਿਮ ਦਿਨ ਕਾਰਪੋਰੇਟਰ ਟ੍ਰੈਨਰ ਵੇਭਵ ਮੇਦੀ ਰੱਤਾ ਵਲੋਂ 'ਕਰੀਅਰ ਓਪਾਰਚੁਨਿਟੀ ਇੰਨ ਆਈ ਟੀ ਸੈਕਟਰ' ਬਾਰੇ ਗਿਆਨ ਭਰਪੂਰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸ੍ਰੀ ਮਨੀਸ਼ ਟੈਕਨੀਕਲ ਸਕਰੀਨ ਪ੍ਰਿੰਟਿਗ ਮਾਹਿਰ ਅਤੇ ਸ੍ਰੀ ਮੋਹਿਤ ਕੁਮਾਰ ਸਹਿਗਲ ਸਾਫਵੇਅਰ ਡਿਵੈਲਪਰ ਵਲੋਂ ਪ੍ਰੈਕਟੀਕਲ ਸੈਸ਼ਨ ਕਰਵਾਇਆ ਗਿਆ। ਪਿ੍ਰੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਪ੍ਰੋਫੈਸਰ ਮਨੋਹਰ ਸਿੰਘ ਮੁਖੀ ਕੰਪਿਊਟਰ ਸਾਇੰਸ ਵਿਭਾਗ ਨੇ ਆਏ ਹੋਏ ਰਿਸੋਰਸ ਪ੍ਰਸਨ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਸੋਫਟਵੇਅਰ ਐਂਡ ਪ੍ਰਿੰਟਿੰਗ ਟੈਕਨਾਲੋਜੀ ਵਿਸ਼ੇ ਦੀ ਅਹਿਮੀਅਤ ਦੱਸਦਿਆਂ ਹੋਇਆਂ ਕਿ ਇਸ ਤਿੰਨ ਦਿਨ ਦੀ ਵਰਕਸ਼ਾਪ ਵਿਚ ਵਿਦਿਆਰਥੀਆਂ ਨੇ ਜਿਸ ਉਤਸਾਹ ਨਾਲ ਹਿੱਸਾ ਲਿਆ ਹੈ ਅਤੇ ਜੋ ਗਿਆਨ ਇਕੱਠਾ ਕੀਤਾ ਹੈ ਉਹ ਉਨ੍ਹਾਂ ਦੇ ਭਵਿੱਖ ਵਿਚ ਜ਼ਰੂਰ ਕੰਮ ਆਵੇਗਾ। ਵਰਕਸ਼ਾਪ ਦੇ ਅੰਤ ਵਿਚ ਵਿਦਿਆਰਥੀਆਂ ਦਾ ਇਕ ਆਨਲਾਇਨ ਟੈਸਟ ਕਰਵਾਇਆ ਗਿਆ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ। ਅੰਤ ਵਿਚ ਪ੍ਰੋ. ਮਨੋਹਰ ਸਿੰਘ, ਮੁਖੀ ਕੰਪਿਊਟਰ ਵਿਭਾਗ ਨੇ ਇਸ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਸੰਜੀਵ ਕੁਮਾਰ ਆਨੰਦ, ਪ੍ਰੋ. ਬਲਦੇਵ ਸਿੰਘ, ਪ੍ਰੋ. ਸੰਦੀਪ ਬੱਸੀ, ਪ੍ਰੋ. ਸੰਦੀਪ ਸਿੰਘ, ਪ੍ਰੋ. ਮਨਦੀਪ ਭਾਟੀਆਂ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਦਲਜੀਤ ਕੌਰ, ਡਾ. ਭਵਨੀਤ ਕੌਰ, ਪੋ੍ਰ. ਜਸਪ੍ਰੀਤ ਕੌਰ ਬੈਂਸ, ਪ੍ਰੋ. ਕਰਮਜੀਤ ਕੌਰ, ਪ੍ਰੋ. ਜਸਵਿੰਦਰ ਸਿੰਘ, ਪ੍ਰੋ. ਜਤਿੰਦਰ ਕੁਮਾਰ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ।

No comments: