BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲਾਇਲਪੁਰ ਖ਼ਾਲਸਾ ਕਾਲਜ ਵਿੱਚ 'ਵਿਸ਼ਵ ਖਪਤਕਾਰ ਦਿਵਸ' ਸੰਬੰਧੀ ਸੈਮੀਨਾਰ

ਜਲੰਧਰ 21 ਮਾਰਚ (ਬਿਊਰੋ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਪੰਜਾਬ ਸਰਕਾਰ ਵਲੋਂ ਮਨਾਏ ਜਾ ਰਹੇ 'ਵਿਸ਼ਵ ਖਪਤਕਾਰ ਦਿਵਸ' 15 ਤੋਂ 21 ਮਾਰਚ ਸੰਬੰਧੀ ਇਕ ਪ੍ਰਭਾਵਸ਼ਾਲੀ ਸੈਮੀਨਾਰ ਕਰਾਇਆ ਗਿਆ, ਜਿਸ ਵਿੱਚ ਇੰਦਰਜੀਤ ਸਿੰਘ ਧਾਮੀ ਅਸਿਸਟੈਂਟ ਡਾਇਰੈਕਟਰ ਯੂਵਕ ਸੇਵਾਵਾਂ ਜਲੰਧਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਸੈਂਟਰ ਫਾਰ ਯੂਥ ਸੇਵਾਵਾਂ ਦੇ ਇੰਚਾਰਜ ਪ੍ਰੋ. ਤਰਸੇਮ ਸਿੰਘ ਨੇ ਮੁੱਖ ਮਹਿਮਾਨ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਜੀ ਆਇਆਂ ਆਖਿਆ। ਸੈਮੀਨਾਰ ਵਿੱਚ ਨਿਊ ਰੂਬੀ ਹਸਪਤਾਲ ਦੇ ਡਾ. ਐੱਸ.ਪੀ.ਐੱਸ. ਗਰੋਵਰ ਨੇ 'ਐਂਟੀਬਾਓਟਿਕ ਆਫ ਦ ਮੀਨੂ' ਵਿਸ਼ੇ ਉੱਪਰ ਵਿਦਿਆਰੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਸ. ਇੰਦਰਜੀਤ ਸਿੰਘ ਧਾਮੀ ਅਸਿਸਟੈਂਟ ਡਾਇਰੈਕਟਰ ਯੂਵਕ ਸੇਵਾਵਾਂ ਜਲੰਧਰ ਅਤੇ ਸ੍ਰੀ ਨੀਲ ਕੰਠ ਸ਼ਰਮਾਂ ਡੀ.ਐਫ.ਐਸ.ਓ. ਜਲੰਧਰ ਨੇ 'ਵਿਸ਼ਵ ਖਪਤਕਾਰ ਦਿਵਸ' ਦੀ ਵਿਦਿਆਰਥੀਆਂ ਨੂੰ ਮਹੱਤਤਾ ਦਸਦਿਆਂ, ਇਸ ਪ੍ਰਤੀ ਹੋਰ ਜਾਗਰੂਕ ਹੋਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਏਕਮਦੀਪ ਕੌਰ ਨੇ ਸੰਤੁਲਿਤ ਖੁਰਾਕ ਲੈਣ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਏਕਮਦੀਪ ਕੌਰ ਨੇ ਸੰਤੁਲਿਤ ਖੁਰਾਕ ਲੈਣ ਸੰਬੰਧੀ ਪਰਚਾ ਵੀ ਪੜ੍ਹਿਆਂ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਆਏ ਹੋਏ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਿਸ਼ੇ ਪ੍ਰਤੀ ਅਸੀਂ ਜਿੰਨੇ ਜਾਗਰੂਕ ਹੋਵਾਂਗੇ, ਉਸਦਾ ਫਾਇਦਾ ਸਾਨੂੰ ਹੀ ਹੋਵੇਗਾ ਤੇ ਸਾਨੂੰ ਜਾਗਰੂਕ ਹੋ ਕੇ ਸਮਾਜ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ, ਕਿੳਂੁਕਿ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਇਸ ਪ੍ਰਤੀ ਬਹੁਤ ਸਾਰੀਆਂ ਸਮੱਸਿਆਵਾਂ ਆੳਂੁਦੀਆਂ ਹਨ। ਸਟੇਜ ਦੀ ਕਾਰਵਾਈ ਸੈਂਟਰ ਫਾਰ ਯੂਥ ਸੇਵਾਵਾਂ ਦੇ ਇੰਚਾਰਜ ਪ੍ਰੋ. ਤਰਸੇਮ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਸ੍ਰੀ. ਸੁਭਾਸ਼ ਗੌਰੀਆ, ਚੇਅਰਮੈਨ ਐਂਟੀ ਕਰਾਈਮ ਸਮਾਜ ਸੁਰੱਖਿਅਤ ਸੈੱਲ, ਡਾ. ਦਿਨਕਰ ਸ਼ਰਮਾ, ਪ੍ਰੋ. ਯੂਬੀਕ, ਪ੍ਰੋ. ਰਤਨਾਕਰ ਅਤੇ ਐਫ.ਸੀ.ਆਈ. ਦੇ ਸਟਾਫ ਮੈਂਬਰ ਵੀ ਹਾਜ਼ਰ ਸਨ।

No comments: