BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਡਾ: ਚਰਨ ਬੰਗੜ ਚੇਅਰਮੈਨ ਆਫ ਗਰੇਟ(ਯੂ.ਕੇ.) ਦੇ ਵਲੋਂ ਲੋੜਵੰਦ ਵਿਦਿਆਰਥੀਆਂ ਨੂੰ ਵਜੀਫਾ ਦੇਣ ਤੇ ਵਿਚਾਰ-ਵਟਾਂਦਰਾ

ਜਲੰਧਰ 26 ਮਾਰਚ (ਬਿਊਰੋ)- ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਵਿੱਚ 26 ਮਾਰਚ 2016 ਨੂੰੰ ਗ੍ਰੇਟ ਟ੍ਰਸਟ ਵਿਰਮਿੰਗਮ (ਯੂ.ਕੇ) ਲੋੜਵੰਦ ਵਿਦਿਆਰਥੀਆਂ ਨੂੰ ਵਜੀਫਾ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਇਸ ਸੰਸਥਾ ਦੇ ਸੰਸਥਾਪਕ ਅਤੇ ਚੇਅਰਮੈਨ ਡਾ: ਚਰਨ ਬੰਗਰ ਜੀ ਇਥੇ ਉਪਸਥਿਤ ਹੋਏ ਹਨ । ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ: ਸੁਮਨ ਟੰਡਨ ਨੇ ਇਹਨਾਂ ਦਾ ਹਾਰਦਿਕ ਸਵਾਗਤ ਕੀਤਾ । ਉਹਨਾਂ ਨੇ ਸਾਡੇ ਕਾਲਜ ਵਿੱਚ ਆਏ ਅਨੇਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੇ ਨਾਲ ਇੱਕਠੇ ਬੈਠ ਕੇ ਉਦਾਰ ਅਤੇ ਦਾਨਸ਼ੀਲ ਯਤਨਾਂ ਤੇ ਵਿਚਾਰ-ਵਟਾਂਦਰਾਂ ਕੀਤਾ । ਇਸ ਟ੍ਰਸਟ ਦੀ ਸਥਾਪਨਾ 2005 ਨੂੰ ਵਿਰਮਿੰਗਮ (ਯੂ.ਕੇ.) ਵਿੱਚ ਗਰੀਬ, ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਅਤ ਅਤੇ ਉਹਨਾਂ ਦੇ ਭਵਿੱਖ ਨੂੰ ਬੇਹਤਰ ਬਣਾਉਣ ਦੇ ਲਈ ਮੌਕੇ ਪ੍ਰਦਾਨ ਕਰਨਾ ਹੈ । ਇਹ ਸੰਸਥਾ ਉਹਨਾਂ ਦੀ ਸਹਾਇਤਾ ਕਰਦੀ ਹੈ ਜੋ ਵਿਦਿਆਰਥੀ ਹੋਣਹਾਰ, ਹੁਸ਼ਿਆਰ ਅਤੇ ਲੋੜਵੰਦ ਹੋਣ ਚਾਹੇ ਉਹ ਕਿਸੇ ਵੀ ਸਕੂਲ, ਕਾਲਜ ਅਤੇ ਯੂਨੀਵਰਸਿਟੀ ਨਾਲ ਸੰਬੰਧਿਤ ਹੋਣ । ਇਸ ਮੌਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ: ਸੁਮਨ ਟੰਡਨ ਨੇ ਕਿਹਾ ਕਿ ਅੱਜ ਸਾਡੇ ਲਈ ਗੌਰਵ ਦੀ ਗੱਲ ਹੈ ਕਿ ਯੂ.ਕੇ. ਟ੍ਰਸਟ ਦੇ ਸੰਸਥਾਪਕ ਅਤੇ ਚੇਅਰਮੈਨ ਸਾਡੇ ਕਾਲਜ ਦੇ ਵਿਹੜੇ ਵਿੱਚ ਆ ਕੇ ਇਸ ਉਪੱਰ ਵਿਚਾਰ-ਵਟਾਂਦਰਾ ਕੀਤਾ ਕਿ ਜੋ ਫੰਡ ਟ੍ਰਸਟ ਦੁਆਰਾ ਭੇਜਿਆ ਜਾ ਰਿਹਾ ਹੈ , ਇਹ ਠੀਕ ਸਥਾਨ ਅਤੇ ਯੋਗਤਾ ਦੇ ਅਨੁਸਾਰ ਇਸਤੇਮਾਲ ਹੋ ਰਿਹਾ ਹੈ ਜਾਂ ਨਹੀਂ ।  ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਅਜਿਹੀ ਸੰਸਥਾ ਹੈ ਜੋ ਲੋੜਵੰਦ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਦੇ ਕੇ ਉਹਨਾਂ ਦਾ ਭੱਵਿਖ ਸਫ਼ਲ ਬਣਾਉਂਦੀ ਹੈ । ਇਸ ਸੰਸਥਾ ਤੋਂ 100 ਤੋਂ ਵੀ ਵਧੇਰੇ ਵਿਦਿਆਰਥੀ ਸਹਾਇਤਾ ਲੈ ਰਹੇ ਹਨ । ੳਸੀਂ ਇੱਛਾ ਕਰਦੇ ਹਾਂ ਕਿ ਇਹ ਸੰਸਥਾ ਅੱਗੇ ਵ ਿਸਾਡੇ  ਹੋਣਹਾਰ ਵਿਦਿਆਰਥੀਆਂ ਦੇ ਲਈ ਸਹਾਇਤਾ ਕਰਦੀ ਰਹੇਗੀ । ਉਹਨਾਂ ਨੇ ਇਸ ਕਾਰਜਕ੍ਰਮ ਨੂੰ ਆਯੋਜਿਤ ਕਰਨ ਲਈ ਪ੍ਰੋ: ਰਜਿੰਦਰ ਸਿੰਘ ਮਿਨਹਾਸ ਦਾ ਧੰਨਵਾਦ ਕੀਤਾ ।ਇਸ ਮੌਕੇ ਤੇ ਸ੍ਰੀਮਤੀ ਦਲਬੀਰ ਬੰਗਰ, ਸ੍ਰੀ ਪ੍ਰਮੇਸ਼, ਸ਼੍ਰੀ ਹਰਮੇਸ਼ ਲਾਲ (ਉਪ-ਪ੍ਰਧਾਨ ਗ੍ਰੇਟ ਟ੍ਰਸਟ (ਯੂ.ਕੇ.), ਸz: ਸੇਵਾ ਸਿੰਘ, ਚੇਅਰਮੈਂਨ ਸਬ-ਕਮੇਟੀ ਇੰਡੀਆ (ਗ੍ਰੇਟ ਟ੍ਰਸਟ ਯੂ.ਕੇ), ਸ੍ਰੀ ਵਿਕਾਸ ਉਪੱਲ, ਸ੍ਰੀ ਤਾਰਾ ਚੰਦ ਚੁੰਬਰ, ਸ੍ਰੀਮਤੀ ਰਾਧਿਕਾ ਰਤਨ (ਪ੍ਰਿੰ: ਜੀ.ਆਰ.ਡੀ. ਕਾਲਜ), ਡਾ: ਗੁਰਦੇਵ ਸਿੰਘ (ਪ੍ਰਿੰ: ਗੁਰੂੁ ਨਾਨਕ ਕਾਲਜ), ਸ੍ਰੀ ਮਤੀ ਕੰਚਨ (ਐਸ.ਡੀ.ਪੁੱਤਰੀ ਪਾਠਸ਼ਾਲਾ), ਸ਼੍ਰੀ ਮਤੀ ਪ੍ਰੋਮਿਲਾ (ਪ੍ਰਿੰ: ਜੀ.ਆਰ.ਡੀ.ਸਕੂਲ), ਸ੍ਰੀ ਅਨੁਰਾਗ, ਸ਼੍ਰੀ ਹਰਜਿੰਦਰ ਗੋਗਨਾ, ਸ੍ਰੀ ਦਰਸ਼ਨ ਸਿੰਘ (ਸੀ.ਮੈਨੇਜਰ ਪੰਜਾਬ ਨੈਸ਼ਨਲ ਬੈਂਕ), ਸ੍ਰੀ ਗਿਆਨ ਚੰਦ (ਰਿਟਾਇਰ ਹੈਡਮਾਸਟਰ), ਸ੍ਰੀ ਜਸਵਿੰਦਰ ਸਿੰਘ ਆਜ਼ਾਦ (ਚੀਫ ਐਡੀਟਰ, ਪੰਜਾਬ ਨਿਊਜ ਚੈਨਲ), ਡਾਂ: ਗੁਰਜੰਟ ਸਿੰਘ (ਪ੍ਰਿੰ: ਐਸ.ਐਮ. ਕਾਲਜ), ਸ੍ਰੀ ਨਿਰਮਲ ਗੌੜਾ (ਫਾਸਟ ਵੇ ਚੈਂਨਲ) ਅਤੇ ਸਮੂਹ ਕਾਲਜ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।

No comments: