BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਪ੍ਰਸ਼ਨੋਤਰੀ ਮੁਕਾਬਲਾ "ਚੱਕਰਵਿਊ ਗਿਆਨਵਰਧਕ ਦੀ ਖੋਜ" ਆਰਟਸ ਵਿਭਾਗ ਵੱਲੋਂ ਆਯੋਜਿਤ

ਜਲੰਧਰ 21 ਮਾਰਚ (ਬਿਊਰੋ)- ਮੋਹਨ ਲਾਲ ਉਪੱਲ ਡੀ. ਏ. ਵੀ. ਕਾਲਜ, ਫ਼ਗਵਾੜਾ ਵਿੱਚ 21 ਫਰਵਰੀ 2016 ਨੂੰੰ ਆਰਟਸ ਵਿਭਾਗ ਵਲੋਂ ਪ੍ਰਸ਼ਨੋਤਰੀ ਮੁਕਾਬਲਾ ਆਯੋਜਿਤ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਨਿਡਰਤਾ, ਹੌਂਸਲਾ ਅਤੇ ਸਵੈ-ਵਿਸ਼ਵਾਸ਼ ਭਰਨਾ ਹੈ ਤਾਂ ਜੋ ਵਿਦਿਆਰਥੀ ਜ਼ਿੰਦਗੀ ਦੀ ਹਰ ਮੰਜ਼ਿਲ ਸਰ ਸਕਣ। ਉਹਨਾਂ ਦੇ ਰਸਤੇ ਵਿੱਚ ਕੋਈ ਅੜਿਕਾ ਨਾ ਆ ਸਕੇ। ਇਸ ਮੁਕਾਬਲੇ ਦਾ ਆਰੰਭ "ਵੰਦੇ ਮਾਤਰਮ" ਗੀਤ ਰਾਹੀਂ ਕੀਤਾ ਗਿਆ। ਲਗਭਗ ਡੇਢ ਘੰਟੇ ਚੱਲੇ ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਭਰਪੂਰ ਹਿੱਸਾ ਲਿਆ। ਪ੍ਰਸ਼ਨੋਤਰੀ ਮੁਕਾਬਲੇ ਵਿੱਚ ਲੋਟਸ ਟੀਮ ਨੇ ਪਹਿਲਾ, ਜਾਰਸ ਟੀਮ ਨੇ ਦੂਸਰਾ ਅਤੇ ਟਾਈਟਨਸ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ: ਸੁਮਨ ਟੰਡਨ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਜਿੱਤਣਾ ਤੇ ਹਾਰਨਾ ਮਹੱਤਵਪੂਰਨ ਨਹੀਂ, ਸਭ ਤੋਂ ਮਹੱਤਵਪੂਰਨ ਹੈ ਕਿਸੇ ਵੀ ਮੁਕਾਬਲੇ ਵਿੱਚ ਭਾਗ ਲੈਣਾ। ਜ਼ਿੰਦਗੀ ਦੇ ਹਰ ਮੁਕਾਮ ਤੇ ਜਨਰਲ ਗਿਆਨ ਵਿਦਿਆਰਥੀਆਂ ਲਈ ਬਹੁਤ ਸਹਾਇਕ ਸਿੱਧ ਹੁੰਦਾ ਹੈ। ਇਸ ਮੌਕੇ ਤੇ ਪ੍ਰਿੰਸੀਪਲ ਨੇ ਪ੍ਰੋ: ਜਯੋਤਿਕਾ ਮਿਨਹਾਸ ਅਤੇ ਆਰਟਸ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਅੱਗੋਂ ਤੋਂ ਵੀ ਇਹੋ ਜਿਹੇ ਮੁਕਾਬਲੇ ਕਰਵਾਉਂਦੇ ਰਹਿਣ ਤਾਂ ਜੋ ਵਿਦਿਆਰਥੀਆਂ ਦੇ ਗਿਆਨ ਵਿੱਚ ਭਰਪੂਰ ਵਾਧਾ ਹੋ ਸਕੇ। ਇਸ ਮੁਕਾਬਲੇ ਦੀ ਰਾਸ਼ਟਰੀ ਗੀਤ ਗਾ ਕੇ ਸਮਾਪਤੀ ਕੀਤੀ ਗਈ। ਇਸ ਮੌਕੇ ਤੇ ਪ੍ਰੋ: ਸੁਸ਼ੀਲ ਕੁਮਾਰ, ਪ੍ਰੋ: ਰਜਿੰਦਰ ਸਿੰਘ ਮਿਨਹਾਸ, ਪ੍ਰੋ: ਕੁਲਦੀਪ ਸਿੰਘ, ਪ੍ਰੋ: ਕਾਜਲ ਕਿਰਨ, ਪ੍ਰੋ: ਲਵਪ੍ਰੀਤ, ਪ੍ਰੋ: ਮਨੀਸ਼ਾ, ਪ੍ਰੌ: ਅੰਜਨਾ, ਪ੍ਰੋ: ਇੰਦੂ ਤਿਆਗੀ, ਪ੍ਰੋ: ਤ੍ਰਿਪਤਾ, ਪ੍ਰੌ: ਤਰਨਪ੍ਰੀਤ ਕੌਰ , ਪ੍ਰੋ: ਨੀਤਿਕਾ, ਸੁਪਰਡੈੰਟ ਸ੍ਰੀ ਰਜਿੰਦਰ ਕੁਮਾਰ , ਸ੍ਰੀ ਰਮਨ ਬਨੋਟ ਅਤੇ ਵਿਦਿਆਰਥੀ ਮੌਜੂਦ ਸਨ।

No comments: