BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੈਡੀਕਲ ਕੈਂਪ ਦੌਰਾਨ 820 ਮਰੀਜਾਂ ਦੀ ਜਾਂਚ

ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਪਿੰਡ ਤੱਲਣ ਵੱਲੋਂ ਲਗਾਏ, ਫ੍ਰੀ ਮੈਡੀਕਲ ਜਾਂਚ ਕੈਂਪ
 
ਸੰਗਤਾਂ ਦੀ ਸਹੂਲਤ ਲਈ ਲਗਾਏ ਮੈਡੀਕਲ ਕੈਂਪ ਦੌਰਾਨ ਮਰੀਜਾਂ ਨਾਲ ਡਾ. ਗੀਤਾ ਭਾਟੀਆ, ਡਾ. ਪੀਆ ਚੋਹਾਨ, ਡਾ. ਅੰਜਲੀ ਅਤੇ ਪਟਵਾਰੀ ਸਰਬਜੀਤ ਸਿੰਘ ਮੈਨੇਜਰ ਹਰਦੇਵ ਸਿੰਘ ਅਤੇ ਹੋਰ
ਆਦਮਪੁਰ 22 ਮਾਰਚ (ਅਮਰਜੀਤ ਸਿੰਘ)- ਧਿਆਨੋਵਾਲੀ ਫਾਟਕ (ਜਲੰਧਰ) ਨਜਦੀਕ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਤੱਲਣ ਵੱਲੋਂ ਲਗਾਏ ਗਏ, ਤਿੰਨ ਦਿਨਾਂ ਫ੍ਰੀ ਮੈਡੀਕਲ ਕੈਂਪ ਦੇ ਦੂਸਰੇ ਦਿਨ ਤੱਕ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਲੰਧਰ-ਲੁਧਿਆਣਾ ਮਾਰਗ ਰਾਹੀਂ ਦਰਸ਼ਨਾਂ ਲਈ ਜਾਣ ਵਾਲੀਆਂ ਕਰੀਬ 820 ਸੰਗਤਾਂ (ਮਰੀਜਾਂ) ਦਾ ਚੈਅਕੱਪ ਮਾਹਰ ਡਾਕਟਰ ਸਹਿਬਾਨਾਂ ਵੱਲੋਂ ਕਰਕੇ ਉਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ। ਅੱਜ ਦੂਸਰੇ ਦਿਨ ਦੇ ਕੈਂਪ ਦੋਰਾਨ ਡਾ. ਗੀਤਾ ਭਾਟੀਆਂ ਐਮ.ਡੀ ਮੈਡੀਸਨ, ਡਾ. ਪੀਆ ਚੋਹਾਨ ਬਚਿਆਂ ਦੇ ਰੋਗਾਂ ਦੇ ਮਾਹਰ, ਡਾ. ਅੰਜਲੀ ਵੱਲੋਂ ਸੰਗਤਾਂ ਦਾ ਚੈਅਕੱਪ ਬਹੁਤ ਸੁਚੱਜੇ ਢੰਗ ਨਾਲ ਕੀਤਾ ਗਿਆ, ਅਤੇ ਲੋੜਵੰਦ ਸੰਗਤਾਂ ਨੂੰ ਦਵਾਈਆਂ ਫ੍ਰੀ ਦਿਤੀਆਂ। ਇਸ ਕੈਂਪ ਮੋਕੇ ਤੇ ਸੰਗਤਾਂ ਲਈ ਗੁਰੂ ਕੇ ਲੰਗਰਾਂ ਦਾ ਵੀ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਚੰਗਾ ਪ੍ਰਬੰਧ ਕੀਤਾ ਗਿਆ, ਜਿਸਦਾ ਹੋਲੇ ਮੁਹੱਲੇ ਤੇ ਜਾਣ ਵਾਲੀਆਂ ਸੰਗਤਾਂ, ਅਤੇ ਰਾਹਗੀਰਾਂ ਨੇ ਲੰਗਰ ਸਥਾਨ ਤੇ ਰੁੱਕ ਕੇ ਪ੍ਰਸ਼ਾਦਾ ਛਕਿੱਆ। ਪਟਵਾਰੀ ਸਰਬਜੀਤ ਸਿੰਘ, ਪਟਵਾਰੀ ਪਰਮਜੀਤ ਸਿੰਘ ਅਤੇ ਮੈਨੇਜਰ ਹਰਦੇਵ ਸਿੰਘ ਰਿਟਾਇਡ ਕੈਪਟਨ ਨੇ ਦਸਿਆ ਕਿ ਇਹ ਕੈਂਪ ਅੱਜ 23 ਮਾਰਚ ਰਾਤ ਤੱਕ ਚੱਲੇਗਾ। ਜੋ ਕਿ ਗੁਰੂ ਘਰ ਦੇ ਰਸੀਵਰ-ਕਮ ਨਾਇਬ ਤਹਿਸੀਲਦਾਰ ਜਲੰਧਰ 1 ਕਰਨਦੀਪ ਸਿੰਘ ਭੁੱਲਰ ਦੀ ਵਿਸੇਸ਼ ਦੇਖਰੇਖ ਹੇਠ ਲਗਾਏ ਗਏ ਹਨ। ਇਸ ਮੋਕੇ ਤੇ ਮੈਨੇਜਰ ਬਲਵੀਰ ਸਿੰਘ, ਡਾ. ਕਮਲਪ੍ਰੀਤ ਕੋਰ, ਹਰਪ੍ਰੀਤ ਕੋਰ, ਗੁਰਮਿੰਦਰ ਕੋਰ, ਪਟਵਾਰੀ ਪਰਮਜੀਤ ਸਿੰਘ, ਸਹਾਇਕ ਮੈਨੇਜਰ ਬਲਜੀਤ ਸਿੰਘ, ਪ੍ਰੀਤਮ ਸਿੰਘ, ਰਤਨ ਮਨਜੀਤ, ਕਰਨੈਲ ਸਿੰਘ, ਕਸ਼ਮੀਰ ਸਿੰਘ, ਬਖਸੀਸ਼ ਸਿੰਘ, ਅਤੇ ਹੋਰ ਸੇਵਾਦਾਰ ਹਾਜਰ ਸਨ।

No comments: