BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

5 ਗ੍ਰਾਮ ਸਮੈਕ ਸਮੇਤ ਤਿਨ ਦੋਸ਼ੀ ਕਾਬੂ

ਕਾਬੂ ਕੀਤੇ ਦੋਸ਼ੀ ਪੁਲਿਸ ਪਾਰਟੀ ਨਾਲ
ਦੁਸਾਝ ਕਲਾਂ 25 ਮਾਰਚ (ਸੁਰਿੰਦਰ ਪਾਲ ਕੁੱਕੂ)- ਚੌਂਕੀ ਇਚਾਰਜ ਏ.ਐਸ.ਆਈ ਨਿਰਮਲ ਸਿੰਘ ਦੁਸਾਂਝ ਕਲਾਂ ਨੇ ਨਾਕੇ ਦੌਰਾਨ 5 ਗ੍ਰਾਮ ਸਮੈਕ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿਦਿਆਂ ਚੌਂਕੀ ਇਚਾਰਜ ਦੁਸਾਂਝ ਕਲਾਂ ਨਿਰਮਲ ਸਿੰਘ ਨੇ ਦੱਸਿਆਂ ਕਿ ਉਨ੍ਹਾ ਨੇ ਪੁਲਿਸ ਪਾਰਟੀ ਸਮੇਤ ਪਿੰਡ ਅਨੀਹਰ ਦੇ ਗੇਟ ਤੇ ਨਾਕਾ ਲਗਾਇਆ ਹੋਇਆ ਸੀ।ਮੁਕੰਦਪੁਰ ਤੋ ਦੁਸਾਂਝ ਕਲਾਂ ਵੱਲ ਨੂੰ ਇਕ ਗੱਡੀ ਲੈਂਸਰ ਨੰਬਰ ਪੀ.ਬੀ. 0 8 ਏ.ਕੇ. 694 ਵਿਚ ਤਿੰਨ ਨੌਜਵਾਨ ਸਵਾਰ ਮੁਕੰਦਪੁਰ ਤੋ ਦਸਾਂਝ ਕਲਾਂ ਵੱਲ ਨੂੰ ਆ ਰਹੇ ਸਨ।ਸ਼ੱਕ ਪੈਣ ਤੇ ਅਨੀਹਰ ਗੇਟ ਤੇ ਗੱਡੀ ਰੋਕ ਕੇ ਤਲਾਸ਼ੀ ਲੈਣ ਤੇ 5 ਗ੍ਰਾਮ ਸਮੈਕ ਬਰਾਮਦ ਹੋਈ ।ਦੋਸ਼ੀ ਕਲਵੀਰ ਸਿੰਘ ਪੁੱਤਰ ਗੁਰਮੇਜ ਪਿੰਡ ਵਾਸੀ ਥਾਣਾ ਨੂਰਮਹਿਲ, ਵੀਰ ਸਿੰਘ ਪੁੱਤਰ ਗੁਰਮੇਜ, ਅਮਨਦੀਪ ਅਮਨਾ ਵਾਸੀ ਸਰਹਾਲ ਮੁੰਡੀ ਨੁੰ ਕਾਬੂ ਕਰਕੇ ਮੁੱਕਦਮਾ ਨੂੰ 33 ਦਰਜ ਕਰਕੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ ਕਰ ਦਿੱਤਾ ਗਿਆ ਹੈ।

No comments: