BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ 7ਵੇਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਦਾ ਆਯੋਜਨ

ਆਦਮਪੁਰ 21 ਮਾਰਚ (ਅਮਰਜੀਤ ਸਿੰਘ)- 7ਵੇਂ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਕੁਸ਼ਤੀ ਟੂਰਨਾਮੈਂਟ ਦਾ ਅੱਜ ਬੜੀ ਸ਼ਾਨੌ-ਸ਼ੌਕਤ ਨਾਲ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ, ਡਾਕ ਪਧਿਆਣਾ, ਜਿਲਾ ਜਲੰਧਰ ਦੇ ਚਾਂਸਲਰ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੀ ਰਹਿਨੁਮਾਈ ਹੇਠ ਆਯੋਜਨ ਕੀਤਾ ਗਿਆ। ਟੂਰਨਾਂਮੈਂਟ ਦਾ ਆਰੰਭ ਸਤਿਕਾਰਯੋਗ ਸੰਤ ਬਾਬਾ ਦਿਲਾਵਰ ਸਿੰਘ ਜੀ, (ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਸਤਿਕਾਰਯੋਗ ਸੰਤ ਬਾਬਾ ਸਤਪਾਲ ਸਿੰਘ ਜੀ ਸਾਹਰੀ ਵਾਲੇ, ਪਦਮ ਸ੍ਰੀ ਕਰਤਾਰ ਸਿੰਘ, ਆਈ.ਪੀ.ਐਸ (ਆਈ.ਜੀ. ਰਿਟਾ), ਡਾ. ਐਸ ਪੀ ਸਿੰਘ ਉਬਰਾਏ (ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਟਰੱਸਟ) ਅਤੇ ਸ. ਰਾਜਦੀਪ ਸਿੰਘ ਗਿੱਲ, ਆਈ. ਪੀ. ਐਸ. (ਸਾਬਕਾ ਡੀ. ਜੀ. ਪੀ. ਪੰਜਾਬ ਪੁਲਿਸ) ਵਲ਼ੋ ਸਾਂਝੇ ਤੌਰ ਤੇ ਅਮਨ ਅਤੇ ਭਾਈਚਾਰੇ ਦਾ ਸੁਨੇਹਾ ਦਿੰਦੇ ਗੁਬਾਰੇ ਆਕਾਸ਼ ਵਿੱਚ ਛੱਡ ਕੇ ਕੀਤਾ ਗਿਆ। ਇਸ ਤੋ ਪਹਿਲਾ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਤੋ ਪਹਿਲਵਾਨ ਮਿਸ਼ਾਲ ਲੈ ਕੇ ਇਥੇ ਪਹੁੰਚੇ। ਇਸ ਵਿੱਚ ਭਾਰਤ ਸਮੇਤ ਪਾਕਿਸਤਾਨ, ਅਮਰੀਕਾ, ਆਸਟ੍ਰੇਲੀਆ, ਕਨੇਡਾ, ਇੰਗਲੈਂਡ ਅਤੇ ਯੂਕ੍ਰੇਨ ਦੀਆਂ ਟੀਮਾਂ ਨੇ ਹਿੱਸਾ ਲਿਆ। ਮਾਤਾ ਵਿਦਿਆਵਤੀ ਗੋਲਡ ਕੱਪ ਲਈ 55-75 ਕਿਲੋ ਗ੍ਰਾਮ ਭਾਰ ਵਰਗ ਵਿੱਚ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਅਤੇ ਸ. ਨਛੱਤਰ ਸਿੰਘ ਗਿੱਲ ਗੋਲਡ ਕੱਪ ਲਈ 90 ਕਿਲੋ ਗ੍ਰਾਮ ਤੋ ਘੱਟ ਵਰਗ ਦੇ ਮੁਕਾਬਲਿਆਂ ਲਈ ਲੜਕਿਆਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ। ਰੀਉ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਭਾਰਤ ਦੇ ਪਹਿਲੇ ਪਹਿਲਵਾਨ ਅਤੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੇ ਗੋਲਡ ਮੈਡਲਿਸ ਸ੍ਰੀ ਨਰਸਿੰਘ ਪੰਚਮ ਯਾਦਵ ਟੂਰਨਾਮੈਂਟ ਦੀ ਖਿੱਚ ਦਾ ਕੇਂਦਰ ਰਹੇ। ਇਸ ਦੋਰਾਨ ਸੂਫੀ ਗਾਇਕ ਬਲਬੀਰ ਸੂਫੀ ਵਲੋ ਆਏ ਹੋਏ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ ਗਿਆ। ਇਸ ਮੋਕੇ ਤੇ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪੇਸ਼ ਕੀਤਾ।ਇਹ ਟੂਰਨਾਮੈਂਟ ਦੇਖਣ ਆਏ ਦਰਸ਼ਕਾਂ ਲਈ ਚਾਹ, ਲੱਸੀ, ਰਸ ਅਤੇ ਪਕੋੜਿਆ ਦਾ ਲੰਗਰ ਵੀ ਲਗਾਇਆ ਗਿਆ।  ਯੋਗਨੀ ਅਨੂ ਪ੍ਰੀਆ ਦੀ ਟੀਮ ਵਲੋਂ ਯੋਗ ਦਾ ਸ਼ੋਅ ਵੀ ਪੇਸ਼ ਕੀਤਾ ਗਿਆ। ਇਸ ਤੋ ਇਲਾਵਾ ਸ. ਕਰਨਪਾਲ ਸਿੰਘ ਢਿੱਲੋ, ਸ੍ਰੀ ਟੀ. ਅੇਨ. ਹੰਝੋਤਰਾ, ਸ. ਨਰਿੰਦਰ ਸੱਤੀ, ਸ. ਕਰਨੈਲ ਸਿੰਘ ਜਰਮਨੀ , ਗੁਰਮੀਤ ਸਿੰਘ ਦਿਉਲ, ਸ. ਅਮਰਜੋਤ ਸਿੰਘ, ਸ. ਕੇਵਲ ਸਿੰਘ ਢਿੱਲੋ (ਉਪ-ਪ੍ਰਧਾਨ, ਸੰਤ ਬਾਬਾ ਭਾਗ ਸਿੰਘ ਮੈਮੋਰਿਅਲ ਚੈਰੀਟੇਬਲ ਸੋਸਾਇਟੀ), ਸ. ਹਰਦਮਨ ਸਿੰਘ (ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰਿਅਲ ਚੈਰੀਟੇਬਲ ਸੋਸਾਇਟੀ), ਸ. ਐਸ. ਐਸ. ਪਰਮਾਰ (ਜੁਆਇੰਟ ਸਕੱਤਰ, ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਇਟੀ), ਸ. ਪ੍ਰਿਤਪਾਲ ਸਿੰਘ, ਸ. ਪਰਮਜੀਤ ਸਿੰਘ, ਸ. ਅਮਰਜੀਤ ਸਿੰਘ, ਸ. ਜੁਗਿੰਦਰ ਸਿੰਘ, ਸ. ਕੁਲਵੰਤ ਸਿੰਘ, ਡਾ. ਹਰਕੀਰਤ ਸਿੰਘ,  ਸਾਰੇ ਸੋਸਾਇਟੀ ਮੈਬਰ ਸਾਹਿਬਾਨ, ਸ. ਕੁਲਦੀਪ ਸਿੰਘ ਮਿਨਹਾਸ (ਕਨੇਡਾ), ਲੈਫ. ਜਨਰਲ ਜੇ.ਐਸ. ਢਿੱਲੋ, ਵੀ.ਐਸ.ਐਮ. (ਰਿਟਾ.) (ਡਾਇਰੈਕਟਰ ਜਨਰਲ, ਸੰਤ ਬਾਬਾ ਭਾਗ ਸਿੰਘ ਅੂੁੈਕੇਸ਼ਨਲ ਕੰਪਲੈਕਸ), ਡਾ. ਵੀ. ਆਰ. ਸ਼ਰਮਾ (ਵਾਇਸ-ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਪ੍ਰੋ: ਜਗਮੋਹਨ ਸਿੰਘ, ਪ੍ਰਿੰਸੀਪਲ ਕਿਰਪਾਲ ਸਿੰਘ, ਸ੍ਰੀ ਸੁਨੀਲ ਵੱਤਸ, ਸ੍ਰੀ ਪਰਬੋਧ ਸ਼ਰਮਾ (ਰਜਿਸਟ੍ਰਾਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ), ਡਾ. ਨਰਿੰਦਰ ਕੁਮਾਰ, ਸਾਰੇ ਪ੍ਰਿੰਸੀਪਲ ਸਾਹਿਬਾਨ, ਡੀਨ ਸਾਹਿਬਾਨ, ਸਾਰੇ ਵਿਭਾਗਾਂ ਦੇ ਮੁੱਖੀ ਸਾਹਿਬਾਨ, ਸਾਰੇ ਫੈਕੁਲਟੀ ਮੈਬਰ ਅਤੇ ਸਮੂਹ ਸਟਾਫ ਮੈਬਰ ਹਾਜਿਰ ਸਨ।

No comments: