BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਸਰਕਾਰ ਦੀ ਮੱਦਦ ਮਾਲ ਪਿੰਡ ਕਬੂਲਪੁਰ ਦੀ ਬਦਲੇਗੀ ਨੁਹਾਰ-ਸਰਪੰਚ ਰਮੇਸ਼ ਲਾਲ

ਪਿੰਡ ਕਬੂਲਪੁਰ ਦੀ ਪੰਚਾਇਤ ਅਤੇ ਪਤਵੰਤਿਆਂ ਨੂੰ ਪਿੰਡ ਦੇ ਵਿਕਾਸ
ਕਾਰਜ ਲਈ ਚੈਕ ਭੇਟ ਕਰਦੇ ਦਮਨਵੀਰ ਸਿੰਘ ਫਿਲੋਰ
ਆਦਮਪੁਰ ਜੰਡੂ ਸਿੰਘਾ 25 ਮਾਰਚ (ਅਮਰਜੀਤ ਸਿੰਘ)- ਪੰਜਾਬ ਦੀ ਮੋਜੂਦਾ ਅਕਾਲੀ ਭਾਜਪਾ ਸਰਕਾਰ ਪੰਜਾਬ ਦੇ ਵਿਕਾਸ ਕਾਰਜ ਧੜੱਲੇ ਨਾਲ ਕਰਵਾਉਣ ਲਈ ਪੰਜਾਬ ਭਰ ਦੇ ਪਿੰਡਾਂ ਨੂੰ ਵਿਕਾਸ ਲਈ ਚੈਕ ਵੰਡ ਰਹੀ ਹੈ। ਜਿਸ ਨਾਲ ਪੰਜਾਬ ਦੇ ਹਰ ਇੱਕ ਪਿੰਡ ਦੀ ਨੁਹਾਰ ਬਦਲੇਗੀ। ਪੰਜਾਬੀ ਜਾਗਰਣ ਨਾਲ ਇਹ ਵਿਚਾਰ ਸਾਂਝੇ ਕਰਦੇ ਹੋਏ, ਪਿੰਡ ਕਬੂਲਪੁਰ ਦੇ ਸਰਪੰਚ ਰਮੇਸ਼ ਲਾਲ ਅਤੇ ਸੀਨੀਅਰ ਅਕਾਲੀ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ ਬੀਤੇ ਦਿਨ ਹਲਕਾ ਕਰਤਾਰਪੁਰ ਦੇ ਪਿੰਡ ਜੰਡੂ ਸਿੰਘਾ ਵਿੱਚ ਇੱਕ ਹੋਏ, ਸੰਖੇਪ ਸਮਾਗਮ ਦੌਰਾਨ ਲਾਗਲੇ ਪਿੰਡਾਂ ਨੂੰ ਲੱਖਾਂ ਰੁਪਏ ਦੇ ਚੈਕ ਭੇਟ ਕਰਨ ਲਈ ਹਲਕਾ ਵਿਧਾਇਕ ਸਰਵਣ ਸਿੰਘ ਫਿਲੋਰ ਦੇ ਬੇਟੇ ਦਮਨਵੀਰ ਸਿੰਘ ਪੁੱਜੇ, ਉਨਾਂ ਨੇ ਇਸ ਮੋਕੇ ਤੇ ਪਿੰਡ ਕਬੂਲਪੁਰ ਦੀ ਪੰਚਾਇਤ ਨੂੰ 5 ਲੱਖ 55 ਹਜਾਰ 520 ਰੁਪਏ ਦਾ ਚੈਕ ਪਿੰਡ ਦੇ ਵਿਕਾਸ ਕਾਰਜਾਂ ਲਈ ਦਿਤਾ। ਇਸ ਮੋਕੇ ਤੇ ਸਰਪੰਚ ਰਮੇਸ਼ ਲਾਲ ਅਤੇ ਜਥੇਦਾਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਦੀ ਮੱਦਦ ਨਾਲ ਪਿੰਡ ਕਬੂਲਪੁਰ ਦੇ ਵਿਕਾਸ ਕਾਰਜ ਕਰਵਾਏ ਗਏ ਹਨ, ਅਤੇ ਜੋ ਮੱਦਦ ਪਿੰਡ ਵਾਸਤੇ ਹੋਰ ਭੇਜੀ ਗਈ ਹੈ ਉਸ ਨਾਲ ਪਿੰਡ ਦੀ ਨੁਹਾਰ ਬਦਲੇਗੀ। ਇਸ ਮੋਕੇ ਤੇ ਸੀਨੀਅਰ ਅਕਾਲੀ ਆਗੂ ਸ. ਭੁਪਿੰਦਰ ਸਿੰਘ ਸੰਘਾ, ਕਰਮਜੀਤ ਸਿੰਘ ਕੰਮਾਂ, ਸਾਬਕਾ ਮੈਂਬਰ ਪੰਚਾਇਤ ਅਮਰੀਕ ਸਿੰਘ, ਤੋਂ ਇਲਾਵਾ, ਪਿੰਡ ਕਬੂਲਪੁਰ ਦੀ ਸਮੂਹ ਗਾ੍ਰਮ ਪੰਚਾਇਤ ਦੇ ਮੈਂਬਰ ਪ੍ਰਧਾਨ ਹਰਪ੍ਰੀਤ ਸਿੰਘ, ਬਚਿੱਤਰ ਸਿੰਘ, ਪੰਚ ਚਰਨ ਦਾਸ, ਚਰਨ ਸਿੰਘ, ਜਸਵੰਤ ਸਿੰਘ, ਲਖਵੀਰ ਕੋਰ, ਅਮਨਦੀਪ ਕੋਰ, ਅਤੇ ਹੋਰ ਮੈਂਬਰ ਹਾਜਰ ਸਨ, ਜਿਨਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

No comments: