BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਨੀ ਰੰਧਾਵਾ ਦੀ ਅਗਵਾਈ ਹੇਠ ਕਸਬਾ ਰਮਦਾਸ ਤੋ ਆਮ ਆਂਦਮੀ ਪਾਰਟੀ ਦੀ ਰੈਲੀ 'ਚ ਸ਼ਾਮਿਲ ਹੋਣ ਲਈ 50 ਗੱਡੀਆ ਦਾ ਕਾਫਲਾ ਰਵਾਨਾ

ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਰੈਲੀ 'ਚ ਸ਼ਾਮਿਲ ਹੋਣ ਲਈ ਕਾਫਲਾ ਰਵਾਨਾ ਹੁੰਦਾ ਹੋਇਆ
ਰਮਦਾਸ 30 ਮਾਰਚ (ਅਰਨੋਲਡ ਖੋਖਰ)- ਦਾਣਾ ਮੰਡੀ ਅਜਨਾਲਾ ਵਿਖੇ ਆਮ ਆਂਦਮੀ ਪਾਰਟੀ ਦੀ ਹਲਕੇ ਵਿੱਚ ਹੋ ਰਹੀ ਪਲੇਠੀ ਜਨ ਸਭਾ ਵਿੱਚ ਹਿੱਸਾ ਲੈਣ ਲਈ ਨਗਰ ਕੌਸਲ ਰਮਦਾਸ ਦੇ ਸਾਬਕਾ ਪ੍ਰਧਾਨ ਤੇ ਆਪ ਦੇ ਆਂਗੂ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਸਬਾ ਰਮਦਾਸ ਤੋ 50 ਗੱਡੀਆ ਦਾ ਕਾਫਲਾ ਰਵਾਨਾਂ ਹੋਇਆ। ਰਵਾਨਾਂ ਹੋਣ ਤੋ ਪਹਿਲਾਂ ਸ: ਰੰਧਾਵਾ ਨੇ ਕਿਹਾ ਕਿ ਕਾਂਗਰਸ ਤੇ ਅਕਾਲੀ ਦਲ ਵੱਲੋਂ ਉੱਤਰ ਕਾਂਟੋ ਮੈ ਚੜਾਂ ਦੀ ਰਾਜਨੀਤੀ ਨੂੰ ਪੰਜਾਬ ਦੇ ਲੋਕਾਂ ਨੇ ਚੰਗੀ ਤਰ੍ਹਾ ਸਮਝ ਲਿਆ ਹੈ ਤੇ ਹੁਣ ਉਹੋ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਨਸ਼ਿਆ, ਭ੍ਰਿਸ਼ਟਾਚਾਰ, ਬੇਰੁਜਗਾਰੀ ਤੇ ਹੋਰ ਅਲਾਮਤਾ ਤੋ ਮੁਕਤ ਕਰਨ ਦਾ ਮਨ ਬਣਾ ਚੁੱਕੇ ਹਨ ।ਇਸੇ ਤਰ੍ਹਾ ਪਿੰਡ ਅਵਾਣ ਤੋ ਵੀ ਕੈਪਟਨ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਰੈਲੀ ਵਿੱਚ ਸ਼ਾਮਿਲ ਹੋਣ ਲਈ 20 ਗੱਡੀਆ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਐਮ.ਸੀ. ਲਾਲ ਚੰਦ, ਪਰਮਜੀਤ ਬੱਗਾ, ਬਿਮਲਾ ਕੁਮਾਰੀ, ਮਾਨਵ ਰੰਧਾਵਾ, ਰਣਜੀਤ ਸਿੰਘ, ਵਿਸ਼ਾਲ ਰਮਦਾਸ, ਗੁਰਦੀਪ ਸਿੰਘ ਗੁਰਾਇਆ, ਜਸਬੀਰ ਸਿੰਘ ਭਿੰਡਰ, ਬੀਬੀ ਗੁਰਮੀਤ ਕੌਰ, ਕੈਪਟਨ ਕਸ਼ਮੀਰ ਸਿੰਘ ਅਵਾਣ, ਲਖਵਿੰਦਰ ਸਿੰਘ ਢਿੱਲੋਂ ਗੁਰਮੇਜ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਜਗਦੀਪ ਸਿੰਘ, ਜਸਵੰਤ ਸਿੰਘ ਹਰਦੇਵ ਸਿੰਘ, ਬਲਵਿੰਦਰ ਸਿੰਘ, ਦਿਲਬਾਗ ਸਿੰਘ, ਬਲਰਾਜ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਮਾ: ਕੁਮਾਰ, ਹਰਭਜਨ ਸਿੰਘ, ਚੰਦਰ ਮੋਹਨ, ਰਾਜਾ ਸੋਨੀ , ਪ੍ਰੋ: ਅਮਰੀਕ ਸਿੰਘ, ਪ੍ਰਿਤਪਾਲ ਸਿੰਘ, ਡਾ. ਦਲਬੀਰ ਸਿੰਘ, ਰਣਜੀਤ ਸਿੰਘ ਵਾਹਲਾ ਆਦਿ ਮੌਜੂਦ ਸਨ।

No comments: