BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪ ਮਹਿਲਾ ਵਿੰਗ ਦੀ ਆਦਮਪੁਰ ਵਿਖੇ ਹੋਈ ਇੱਕ ਅਹਿਮ ਮੀਟਿੰਗ

ਆਦਮਪੁਰ ਵਿਖੇ ਮੀਟਿੰਗ ਦੌਰਾਨ ਆਪ ਪੰਜਾਬ ਦੀ ਜੁਆਇੰਟ ਸਕੱਤਰ ਲਖਵਿੰਦਰ ਕੌਰ, ਜੋਨ ਇੰਚਾਰਜ ਰਾਜਵਿੰਦਰ ਕੌਰ ਆਦਮਪੁਰ ਦੀਆਂ ਵਰਕਰਾਂ ਨਾਲ।
ਆਦਮਪੁਰ 20 ਮਾਰਚ (ਅਮਰਜੀਤ ਸਿੰਘ)- ਆਮ ਆਦਮੀ ਪਾਰਟੀ ਮਹਿਲਾ ਵਿੰਗ ਆਦਮਪੁਰ  ਦੀ ਇੱਕ ਅਹਿਮ ਮੀਟਿੰਗ ਆਦਮਪੁਰ ਵਿਖੇ ਹੋਈ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਆਪ ਦੀ ਪੰਜਾਬ ਜੁਆਇੰਟ ਸੈਕਟਰੀ ਲਖਵਿੰਦਰ ਕੌਰ ਤੇ ਰਾਜਵਿੰਦਰ ਕੌਰ ਜੋਨ ਇੰਚਾਰਜ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆ ਜੋਨ ਇੰਚਾਰਜ ਰਾਜਵਿੰਦਰ ਕੌਰ ਨੇ ਸੰਬੋਧਨ ਕਰਦਿਆ ਕਿਹਾ ਕਿ ਸੂਬੇ ਵਿੱਚ ਪਿਛਲੇ 9 ਸਾਲਾਂ ਤੋਂ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਨਸ਼ੇ ਤੇ ਭ੍ਰਿਸਟਾਚਾਰ ਵਿੱਚ ਵਾਧਾ ਹੋਇਆ ਹੈ ਜਿਸ ਨੇ ਪੰਜਾਬ ਦੀ ਪੰਜ ਦਰਿਆਵਾਂ ਦੀ ਧਰਤੀ ਨਾਲ 6 ਵਾਂ ਦਰਿਆ ਨਸ਼ਿਆ ਦਾ ਵਗ ਰਿਹਾ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਉਨਾਂ ਦੀ ਜਿੰਦਗੀ ਨੂੰ ਖਤਮ ਕਰਦਾ ਜਾ ਰਿਹਾ ਹੈ । ਉਨਾਂ ਕਿਹਾ ਕਿ ਉਹ ਜਿੱਥੇ ਵੀ ਔਰਤਾਂ ਨਾਲ  ਮੀਟਿੰਗਾਂ ਕਰ ਰਹੀਆਂ ਹਨ ਉਨਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ ਉਨਾਂ ਕਿਹਾ ਕਿ 2017 ਵਿੱਚ ਆਪ ਦੀ ਸਰਕਾਰ ਬਣਨ ਤੇ ਸਭ ਤੋਂ ਪਹਿਲਾ ਪੰਜਾਬ ਨੂੰ ਨਸ਼ਾਂ ਮੁਕਤ ਬਣਾਇਆ ਜਾਵੇਗਾ। ਇਸ ਮੌਕੇ ਪੰਜਾਬ ਦੀ ਜੁਆਇੰਟ ਸੈਕਟਰੀ ਲਖਵਿੰਦਰ ਕੌਰ ਨੇ ਆਦਮਪੁਰ ਵਿਧਾਨ ਸਭਾ ਹਲਕੇ ਦੀ ਜਿਮੇਵਾਰੀ ਬੀਬੀ ਜਸਵੰਤ ਕੌਰ ਤੇ ਕੁਲਵਿੰਦਰ ਕੌਰ ਨੂੰ ਸੌਪੀ । ਇਸ ਮੌਕੇ ਰਿੰਪੀ ਸੈਕਟਰ ਇੰਚਾਰਜ, ਮੰਜੂ ਢਿਲਵਾ, ਸੁਰਿੰਦਰ ਕੌਰ , ਹੇਮ ਲਤਾ, ਵੀਨਾ, ਰਾਜ ਰਾਣੀ, ਅਮਰਜੀਤ ਕੌਰ ਤੇ ਹੋਰ ਵਰਕਰ ਹਾਜ਼ਿਰ ਸਨ।

No comments: