BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਲਕਾ ਅਜਨਾਲਾ ਦੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਵਿਸ਼ਾਲ ਰੈਲੀ

ਸਟੇਜ ਤੇ ਬਿਰਾਜਮਾਨ ਸੁੱਚਾ ਸਿੰਘ ਛੋਟੇ, ਗੁਰਪ੍ਰੀਤ ਸਿੰਘ ਘੁੱਗੀ,ਮੇਜਰ ਰਾਜਬੀਰ ਸਿੰਘ ਅਜਨਾਲਾ, ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਤੇ ਹੋਰ।
ਅੰਮ੍ਰਿਤਸਰ 30 ਮਾਰਚ (ਕੁਲਬੀਰ ਸਿੰਘ ਢਿੱਲੋ/ਰਜਿੰਦਰ ਭਗਤਂ)- ਅਜਨਾਲਾ ਸ਼ਹਿਰ ਦੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ਮਾਝਾ ਜੋੜੋ ਰੈਲੀ ਮੇਜਰ ਰਾਜਬੀਰ ਸਿੰਘ ਅਜਨਾਲਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੈਲੀ ਹੋਈ। ਇਸ ਮੌਕੇ ਰੈਲੀ ਵਿੱਚ ਮੁੱਖ ਮਹਿਮਾਨ ਵਜੋਂ੍ਹ ਆਮ ਆਦਮੀ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਪੰਜਾਬ, ਗੁਰਪ੍ਰੀਤ ਘੁੱਗੀ ਵਿਸ਼ੇਸ ਤੌਰ ਤੇ ਪਹੁੰਚੇ।ਸੁੱਚਾ ਸਿੰਘ ਛੋਟੇਪੁਰ ਨੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਪੰਜਾਬ ਦੇ ਹਲਾਤ ਬਹੁਤ ਹੀ ਤਰਸਯੋਗ ਹਨ ਕਿਉਂਕਿ ਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਕੋਲੋਂ ਮੁਲਾਜਮਾਂ ਦੀਆਂ ਤਨਖਾਹਾ ਦੇਣ ਯੋਗੇ ਪੈਸੇ ਨਹੀ ਹਨ ਤਾਂ ਇਹ ਪੰਜਾਬ ਦਾ ਵਿਕਾਸ ਕਿਸ ਤਰ੍ਹਾਂ ਕਰਨਗੇ। ਜਿੱਥੇ ਅਨਦਾਤਾ ਖੁੱਦਕਸ਼ੀਆ ਕਰ ਰਿਹਾ ਹੈ, ਮੁਲਾਜਮ ਸੰਘਰਸ਼ ਕਰ ਰਹੇ ਹਨ, ਪੰਜਾਬ ਵਿੱਚ ਔਰਤਾਂ ਵੀ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ, ਨਸ਼ੇ ਆਮ ਵਿੱਕ ਰਹੇ ਹਨ ਇਨ੍ਹਾਂ ਹਲਾਤਾਂ ਦੀ ਜਿੰਮੇਵਾਰ ਅਕਾਲੀ ਦਲ ਬਾਦਲ ਸਰਕਾਰ ਹੀ ਹੈ। ਛੋਟੇਪੁਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ 2017 ਵਿੱਚ ਪੰਜਾਬ ਅੰਦਰ ਆਮ ਆਦਮੀ ਦੀ ਸਰਕਾਰ ਨੂੰ ਲਿਆਉਣ ਵਾਸਤੇ ਆਪਣੇ ਵਰਕਰਾਂ ਨੂੰ ਅਤੇ ਜਨਤਾ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਤਾਂ ਜੋ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਉਪਰੰਤ ਗੁਰਪ੍ਰੀਤ ਸਿੰਘ ਘੁੱਗੀ ਨੇ ਆਪਣੇ ਭਾਸ਼ਣ ਦੌਰਾਨ ਅਕਾਲੀ ਭਾਜਪਾ ਸਰਕਾਰ ਤੇ ਵਰਦਿਆ ਕਿਹਾ ਕਿ ਇਹ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਹੈ ਅਤੇ ਲੋਕਾਂ ਨੂੰ ਲੁੱਟਣ ਤੇ ਕੁੱਟਣ ਤੋਂ ਬਗੈਰ ਹੋਰ ਕੋਈ ਕੰਮ ਨਹੀ ਕਰ ਰਹੀ। ਸਾਨੂੰ ਸਾਰਿਆ ਨੂੰ ਇੱਕਮੁੱਠ ਹੋ ਕੇ ਬਾਦਲ ਸਰਕਾਰ ਨੂੰ ਚੱਲਦਾ ਕਰਨਾ ਚਾਹੀਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਲਿਆਉਣੀ ਚਾਹੀਦੀ ਹੈ। ਇਸ ਮੌਕੇ ਅਸ਼ੋਕ ਤਲਵਾਰ, ਕੈਪਟਨ ਵਿਜੇ, ਤਰਸੇਮ ਸ਼ੈਣੀ, ਰਣਜੀਤ ਸਿੰਘ ਬੱਲ, ਸਰਬਜੀਤ ਸਿੰਘ ਗੁਮਟਾਲਾ, ਸੁਖਵਿੰਦਰ, ਜਸਪ੍ਰੀਤ ਸਿੰਘ ਬੱਲ, ਅਰਸ਼ਪ੍ਰੀਤ ਸਿੰਘ ਅਜਨਾਲਾ, ਸ੍ਰ: ਗੁਨਜੀਤ ਸਿੰਘ ਅਜਨਾਲਾ, ਨਰਿੰਦਰ ਸਿੰਘ ਜੋਹਲ, ਮਿਲਖਾ ਸਿੰਘ, ਮਹਿੰਦਰਪਾਲ ਚਮਿਆਰੀ, ਵਿਨੋਦ ਕੁਮਾਰ ਅਜਨਾਲਾ, ਕਸ਼ਮੀਰ ਸਿੰਘ ਥੋਬਾ, ਜਤਿੰਦਰ ਕੁਮਾਰ, ਗੁਰਮੀਤ ਸਿੰਘ ਢਿੱਲੋਂ ਚੱਕ ਸਕੰਦਰ, ਕੈਪਟਨ ਪੂਰਨ ਸਿੰਘ, ਸੰਨੀ ਰਾਜਪ੍ਰੀਤ ਸਿੰਘ ਰੰਧਾਵਾ, ਡਾ. ਦੀਦਾਰ ਸਿੰਘ ਆਦਿ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਆਪਾ ਸਾਰੇ ਰਲ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ। ਅੰਤ ਵਿੱਚ ਮੇਜਰ ਰਾਜਬੀਰ ਸਿੰਘ ਨੇ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੈਂ ਇੱਕ ਕਾਂਗਰਸੀ ਟਕਸਾਲੀ ਪਰਿਵਾਰ ਵਿੱਚੋਂ ਹਾਂ ਪਰ ਮੈਨੂੰ ਮੇਰੇ ਵਿਚਾਰਾਂ ਵਾਲੀ ਪਾਰਟੀ ਅੱਜ ਮਿਲੀ ਹੈ ਮੈਂ ਆਮ ਆਦਮੀ ਪਾਰਟੀ ਦਾ ਇੱਕ ਛੋਟਾ ਜਿਹਾ ਵਰਕਰ ਹਾਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ, ਬੇਰੁਜਗਾਰੀ, ਰਿਸ਼ਵਤਖੋਰੀ ਦਾ ਬੂਟਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵੇਲੇ ਪੈਦਾ ਕੀਤਾ ਹੈ ਅੱਜ ਇਸ ਬੂਟੇ ਨੂੰ ਅਕਾਲੀ ਭਾਜਪਾ ਸਰਕਾਰ ਨੇ ਅੱਜ ਭ੍ਰਿਸ਼ਟਾਚਾਰ, ਬੇਰੁਜਗਾਰੀ, ਰਿਸ਼ਵਤਖੋਰੀ ਦੇ ਬੂਟੇ ਨੂੰ ਜੋਬਨ ਤੇ ਲਿਆ ਖੜ੍ਹਾ ਕੀਤਾ ਹੈ। ਅੱਜ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੋਨੋਰ ਲ ਕੇ ਦੋਸਤਾਨਾ ਮੈਚ ਖੇਡ ਰਹੇ ਹਨ ਇਹ ਕਦੀ ਵੀ ਇੱਕ ਦੂਜੇ ਦੇ ਖਿਲਾਫ ਨਹੀ ਹਨ ਹੁਣ ਪੰਜਾਬ ਦੇ ਲੋਕਾਂ ਇਨ੍ਹਾਂ ਦੀਆਂ ਲੂੰਬੜ ਚਾਲਾ ਵਿੱਚ ਨਹੀ ਆਉਣਗੇ ਅਤੇ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਇਨ੍ਹਾਂ ਦੋਹਾਂ ਸਰਕਾਰਾਂ ਕੋਲੋ ਪਾਈ-ਪਾਈ ਦਾ ਹਿਸਾਬ ਲੈਣਗੇ। ਮੇਜਰ ਰਾਜਬੀਰ ਸਿੰਘ ਨੇ ਰੈਲੀ ਵਿੱਚ ਆਏ ਹੋਏ ਮੁੱਖ ਮਹਿਮਾਨਾ ਨੂੰ ਜੀ ਆਇਆ ਕਿਹਾ ਅਤੇ ਲੋਕਾਂ ਦਾ ਧੰਨਵਾਦ ਕੀਤਾ। ਅੱਜ ਦੀ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਨੇ ਕਾਂਗਰਸੀਆਂ ਤੇ ਅਕਾਲੀਆਂ ਦੀ ਨੀਂਦ ਉਡਾਈ। ਇਸ ਮੌਕੇ ਲਵਨੀਸ਼ ਸੇਠ, ਲਵਪ੍ਰੀਤ, ਜਸਬੀਰ ਸਿੰਘ, ਗੁਰਮੀਤ ਸਿੰਘ, ਸਵਰਨ ਸਿੰਘ, ਨਿਰਮਲ ਸਿੰਘ ਫੌਜੀ, ਬੱਗਾ ਸਿੰਘ, ਸੁਮਨ ਮਹਾਜਨ, ਸਖਵਿੰਦਰ ਕੌਰ, ਪ੍ਰੀਤੀ, ਸਵਿੰਦਰ ਕੌਰ, ਸਰਬਜੀਤ ਕੌਰ, ਰਾਜਵੰਨਤ ਕੌਰ, ਜਸਪ੍ਰੀਤ ਕੌਰ ਆਗੂ ਹਾਜਰ ਸਨ।

No comments: