BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਸ਼ੀ ਥਰੂਰ ਤੇ ਦੇਸ਼ ਧ੍ਰੋਹ ਦਾ ਕੇਸ ਦਰਜ ਹੋਵੇ-ਬੱਬੀ ਬਾਦਲ

ਕਾਂਗਰਸ ਨੇ ਸ਼ਹੀਦੇ ਆਜਮ ਭਗਤ ਸਿੰਘ ਦੀ ਤੁਲਨਾ ਕਨਈਆ ਕੁਮਾਰ ਨਾਲ ਕਰਕੇ ਦੇਸ਼ ਦੇ ਸ਼ਹੀਦਾ ਦੀ ਤੋਹੀਨ ਕੀਤੀ
ਹਰਸੁਖਇੰਦਰ ਸਿੰਘ ਬੱਬੀ ਬਾਦਲ ਨੂੰ ਸਨਮਾਨਿਤ ਕਰਦੇ ਹੋਏ ਰੈਜੀਡੈਸ ਵੈਲਫੇਅਰ ਐਸੋਸੀਏਸਨ ਦੇ ਅਹੁੱਦੇਦਾਰ
ਚੰਡੀਗੜ੍ਹ 21 ਮਾਰਚ (ਬਲਜੀਤ ਰਾਏ)- ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਕੌਮੀ ਸਹੀਦ ਸਰਦਾਰ ਭਗਤ ਸਿੰਘ ਨੂੰ ਉਸ ਵੇਲੇ ਦਾ ਕਨਈਆ ਕੁਮਾਰ ਕਹਿ ਕੇ ਬੰਜਰ ਗਲਤੀ ਕੀਤੀ ਹੈ। ਜਿਸ ਦੀ ਉਸ ਨੂੰ ਸਜਾ ਮਿਲਣੀ ਚਾਹੀਦੀ ਹੈ ਅਤੇ ਕਾਂਗਰਸ ਦੇ ਲੀਡਰ ਉੱਤੇ ਦੇਸ ਧ੍ਰੋਹ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਐਸ.ਏ.ਐਸ.ਨਗਰ ਮੋਹਾਲੀ ਵਿਖੇ ਰੈਜੀਡੈਸ ਵੈਲਫੇਅਰ ਐਸੋਸੀਏਸਨ ਵੱਲੋ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਆਖੇ।ਬੱਬੀ ਬਾਦਲ ਨੇ ਕਿਹਾ ਕਿ ਸਹੀਦ ਭਗਤ ਸਿੰਘ ਨੇ ਦੇਸ ਲਈ ਆਪਣੀ ਜਾਨ ਵਾਰ ਦਿੱਤੀ ਅਤੇ ਦੂਜੇ ਪਾਸੇ ਕਨਈਆ ਕੁਮਾਰੇ ਦੇਸ ਵਿਰੋਧੀ ਨਾਅਰੇ ਮਾਰਨ ਸਬੰਧੀ ਦਿਲੀ ਹਾਈਕੋਰਟ ਵਿੱਚੋ ਬੇਲ ਤੇ ਹੈ ਅਤੇ ਉਨ੍ਹਾਂ ਵਿਚ ਕੋਈ ਸਨਮਾਨਤਾ ਨਹੀ ਹੈ ਉਹਨਾਂ ਕਿਹਾ ਕਿ ਉਸ ਵੇਲੇ ਵੀ ਅੰਗਰੇਜਾ ਅਤੇ ਗਾਂਧੀ ਨੇ ਰਲ ਕੇ ਇਕ ਸਾਜਿਸ ਤਹਿਤ ਭਗਤ ਸਿੰਘ ਨੂੰ ਫਾਂਸੀ ਦੀ ਸਜਾ ਦਿਵਾਈ ਸੀ। ਜੇ ਗਾਂਧੀ ਚਾਹੁੰਦੇ ਤਾਂ ਭਗਤ ਸਿੰਘ ਦੀ ਫਾਂਸੀ ਰੱਦ ਵੀ ਕੀਤੀ ਜਾ ਸਕਦੀ ਸੀ। ਪਰ ਉਹਨਾਂ ਨੂੰ ਸਹੀਦ ਭਗਤ ਸਿੰਘ ਦੀ ਵੱਧਦੀ ਲੋਕਪ੍ਰਿਯਤਾ ਖਤਰਾ ਲਗਣ ਲਗ ਪਈ ਸੀ। ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸ ਨੇਤਾਵਾਂ ਨੂੰ ਸਰਕਾਰ ਤੋ ਬਾਹਰ ਬੈਠਣਾ ਔਖਾ ਲਗ ਰਿਹਾ ਹੈ ਜਿਸ ਕਾਰਨ ਉਹਨਾਂ ਦਾ ਮਾਨਸਿਕ ਸੰਤੁਲਿਨ ਬਿਗੜਨਾ ਸੁਰੂ ਹੋ ਗਿਆ ਹੈ। ਇਸ ਮੌਕੇ ਤੇ ਸਰਦਾਰ ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਪਾਲ ਸਿੰਘ, ਪ੍ਰੀਤਮ ਸਿੰਘ, ਗੁਰਮੁੱਖ ਸਿੰਘ, ਇਕਬਾਲ ਸਿੰਘ, ਦਵਿੰਦਰ ਸਿੰਘ, ਜਸਵੀਰ ਸਿੰਘ, ਜਗਤਾਰ ਸਿੰਘ ਘੜੂੰਆਂ, ਰਣਜੀਤ ਸਿੰਘ ਬਰਾੜ, ਬਲਦੇਵ ਸਿੰਘ ਢਿਲੋ, ਸੁਰਮੁੱਖ ਸਿੰਘ, ਆਦਿ ਹਾਜ਼ਰ ਸਨ।

No comments: