BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬੀਬੀਐਸਸੀ ਪੰਜਾਬ ਦੇ ਰੀਤਪ੍ਰੀਤ ਪਾਲ ਸਿੰਘ ਚੇਅਰਮੈਨ ਤੇ ਰਾਜ ਕੁਮਾਰ ਅਰੋੜਾ ਸੂਬਾ ਪ੍ਰਧਾਨ ਚੁਣੇ ਗਏ

ਬੀਬੀਐਸਸੀ ਪੰਜਾਬ ਦੀ ਮੀਟਿੰਗ ਦੋਰਾਨ ਚੇਅਰਮੈਨ ਰੀਤਪ੍ਰੀਤ ਪਾਲ ਸਿੰਘ ਅਤੇ ਯੂਨਿਟ ਭੋਗਪੁਰ ਦੇ ਇੰਚਾਰਜ ਪੀ.ਸੀ. ਰਾਓ ਨੂੰ ਸਨਮਾਨ ਪੱਤਰ ਭੇਟ ਕਰਦੇ ਹੋਏ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ, ਰੇਖਾ ਕੋਸ਼ਲ ਅਤੇ ਹੋਰ।
ਆਦਮਪੁਰ ਜੰਡੂ ਸਿੰਘਾ 28 ਮਾਰਚ (ਅਮਰਜੀਤ ਸਿੰਘ)- ਬੇਟੀ ਬਚਾਓ ਸੰਘਰਸ਼ ਕਮੇਟੀ ਰਜਿ. ਪੰਜਾਬ ਦੀ ਇੱਕ ਵਿਸੇਸ਼ ਮੀਟਿੰਗ ਦੋਰਾਨ ਰੀਤਪ੍ਰੀਤ ਪਾਲ ਸਿੰਘ ਫਗਵਾੜਾ ਨੂੰ ਸੂਬੇ ਦਾ ਚੇਅਰਮੈਨ, ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ, ਜਨਰਲ ਸਕੱਤਰ ਰੇਖਾ ਕੋਸ਼ਲ, ਜੋਇੰਟ ਸਕੱਤਰ ਮੀਨੂੰ ਮਹਿਤਾ ਆਦਿ ਨਿਯੁਕਤੀਆਂ ਆਮ ਸਰਬ-ਸੰਮਿਤੀ ਨਾਲ ਕਰਨ ਦੇ ਨਾਲ-ਨਾਲ ਜਲੰਧਰ ਯੂਨਿਟ ਦੇ ਕਾਰਜਕਾਰੀ ਇੰਚਾਰਜ ਪੂਰਨ ਸਿੰਘ ਚੀਮਾ, ਆਦਮਪੁਰ ਯੂਨਿਟ ਦੇ ਕਾਰਜਕਾਰੀ ਇੰਚਾਰਜ਼ ਰੋਬਿਨ ਗਿੱਲ ਓਰਫ ਸਾਬੀ ਲੇਸੜੀਵਾਲ, ਯੂਨਿਟ ਫਗਵਾੜਾ ਤੋਂ ਕਾਰਜਕਾਰੀ ਇੰਚਾਰਜ ਪੀ.ਵੀ. ਰਾਓ ਸੰਗੀਤ ਮਾਸਟਰ ਆਦਿ ਵੀ ਨਿਯੁਕਤੀਆਂ ਸਰਬ- ਸੰਮਿਤੀ ਨਾਲ ਕਰਨ ਤੋਂ ਬਾਅਦ ਚੈਅਰਮੈਨ ਰੀਤਪ੍ਰੀਤ ਪਾਲ ਸਿੰਘ ਅਤੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਹਾਜਰ ਸਭਨਾਂ ਦਾ ਹੀ ਧੰਨਵਾਦ ਕਰਦਿਆਂ ਆਪਣੀ ਜਿੰਮੇਵਾਰੀ ਨੂੰ ਇੰਮਾਨਦਾਰੀ ਅਤੇ ਲਗਨ  ਨਾਲ ਨਿਭਾਉਂਣ ਦਾ ਪੁਰਜੋਰ ਭਰੋਸਾ ਦਿਵਾਉਂਦੇ ਕਿਹਾ ਕੀ ਸਾਡੇ ਵਲੋਂ ਚਲਾਈ ਗਈ "ਧੀਆਂ ਮਾਰੋ ਨਹੀਂ ਸਾਨੂੰ ਦੇ ਦਿਓ" ਮੁਹਿੰਮ ਨੂੰ ਪੁਰਜੋਰ ਢੰਗ ਨਾਲ ਚਲਾਉਂਣ ਤੇ ਕਾਮਯਾਬ ਕਰਨ ਲਈ ਉਪਰਾਲੇ ਕੀਤੇ ਜਾਣਗੇ  ਉਨਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਹਰ ਜ਼ਿਲੇ ਸ਼ਹਿਰ/ਕਸਬੇ ਵਿੱਚ ਯੂਨਿਟ ਸਥਾਪਿਤ ਕਰਕੇ ਜਾਗਰੂਕ ਕੈਂਪ ਲਗਾਏ ਜਾਣਗੇ ਅਤੇ ਨਾਲ ਹੀ ਮਿਲ ਰਹੇ ਸਹਿਯੋਗ ਸੱਦਕਾ ਜ਼ਲਦ ਹੀ ਬੀਬੀਐਸਸੀ ਪੰਜਾਬ ਵਲੋਂ ਇੱਕ ਆਪਣਾ ਘਰ ਵੀ ਸਥਾਪਿਤ ਕੀਤਾ ਜਾਵੇਗਾ  ਜਿਸ ਨੂੰ ਅਨਾਥ ਕਹੀਆਂ ਜਾਣ ਵਾਲੀਆਂ ਬੱਚੀਆਂ ਬਹੁਤ ਹੀ ਮਾਣ ਨਾਲ ਆਪਣਾ ਘਰ ਕਹਿ ਸਕਣਗੀਆਂ ਇਸ ਮੋਕੇ ਹੋਰਨਾਂ ਤੋਂ ਇਲਾਵਾ ਮੈਡਮ ਕੋਮਲ, ਸਾਬਕਾ ਪੰਚ ਜੋਗਿੰਦਰ ਰਾਮ ਚੰਦੜ ਜੈਤੇਵਾਲੀ, ਬਲਵੰਤ ਰਾਏ ਨੌਜਵਾਨ ਆਗੂ ਜੈਤੇਵਾਲੀ, ਪੰਚ ਰਕੇਸ਼ ਕੁਮਾਰ ਪਿੰਡ ਸਿੰਘਾਂ (ਲਾਂਬੜਾ), ਕਰਮਜੀਤ ਕੋਰ, ਸਰਵਨ ਰਾਜਾ ਉਪ-ਸੰਪਾਦਕ ਪਬਲਿਕ ਪੁਲਿਸ ਮੋਨਿਟਰ ਮਾਸਿਕ ਮੈਗਜ਼ੀਨ, ਸੋਰਵ ਅਰੋੜਾ ਦਫਤਰ ਇੰਚਾਰਜ ਗਲੋਬਲ ਮੀਡੀਆ ਨੈਟਵਰਕ , ਰਜਨੀ ਸ਼ੰਕਰ ਆਦਿ ਨੇ ਵੀ ਵਿਸੇਸ਼ ਤੋਰ 'ਤੇ ਸ਼ਿਰਕੱਤ ਕਰਦੇ ਹੋਏ, ਪੁਰਜੋਰ ਭਰੋਸਾ ਦਿਵਾਇਆ ਕਿ ਉਹ ਵੀ ਉਨਾਂ ਦੇ ਧੀਆਂ ਬਚਾਉਂਣ ਸਬੰਧੀ ਚਲਾਈ ਗਈ ਮੁਹਿੰਮ ਵਿੱਚ ਪੁਰਜੋਰ ਸਹਿਯੋਗ ਦਿੰਦੇ ਰਹਿਣਗੇ ਮੀਟਿੰਗ ਦੇ ਅੰਤ ਵਿੱਚ ਜਨਰਲ ਸਕੱਤਰ ਰੇਖਾ ਕੋਸ਼ਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਬੀਬੀਐਸਸੀ ਪੰਜਾਬ ਦੀਆਂ ਗਤੀਵਿਧੀਆਂ ਬਾਰੇ ਸੰਖੇਪ ਵਿੱਚ ਚਾਨਣਾ ਪਾਇਆ ਅਤੇ ਭਰੋਸਾ ਦਿਵਾਇਆ ਕਿ ਬਾਕੀ ਨਿਯੁਕਤੀਆਂ ਵੀ ਜ਼ਲਦ ਹੀ ਸਾਰਿਆਂ ਦੀ ਸਹਿਮਤੀ ਨਾਲ ਕਰ ਦਿੱਤੀਆਂ ਜਾਣਗੀਆਂ।

No comments: