BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਲਿਤ ਆਗੂ ਨੂੰ ਜ਼ਲੀਲ ਕਰਨ ਦੇ ਜ਼ਿੰਮੇਵਾਰ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਨਾ ਕਰਨ 'ਤੇ ਬੇਗਮਪੁਰਾ ਟਾਈਗਰ ਫੋਰਸ ਨੇ ਦੂਜੀ ਵਾਰ ਫੂਕਿਆ ਡਿਪਟੀ ਮੁੱਖ ਮੰਤਰੀ ਦਾ ਪੁਤਲਾ

ਪ੍ਰਭਾਤ ਚੌਂਕ ਵਿਖੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਪੁਤਲਾ ਫੂਕਦੇ ਹੋਏ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰ
ਹੁਸ਼ਿਆਰਪੁਰ, 30 ਮਾਰਚ (ਤਰਸੇਮ ਦੀਵਾਨਾ)- ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਦਲਿਤ ਵਰਗ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਪੁਲਿਸ ਦੀ ਸਹਾਇਤਾ ਨਾਲ ਦਲਿਤ ਆਗੂਆਂ ਨੂੰ ਦਬਾਉਣ ਦੀ ਨੀਤੀ ਤਹਿਤ ਇੱਕ ਉੱਘੇ ਦਲਿਤ ਆਗੂ ਨਾਲ ਦੁਰਵਿਹਾਰ ਕਰਨ ਵਾਲੀ ਮਹਿਲਾ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ ਨਾ ਕਰਨ ਦੇ ਰੋਸ ਵੱਜੋਂ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਦੂਜੀ ਵਾਰ ਪ੍ਰਭਾਤ ਚੌਂਕ ਵਿਖੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦਾ ਪੁਤਲਾ ਫੂਕਿਆ ਗਿਆਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੇਗਮਪੁਰ ਟਾਈਗਰ ਫੋਰਸ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੰਧੀ ਤੇ ਜ਼ਿਲਾ ਇੰਚਾਰਜ ਸੋਮ ਦੇਵ ਸੰਧੀ ਨੇ ਦੱਸਿਆ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਸਰਕਾਰ ਦੀ ਸ਼ਹਿ 'ਤੇ ਦਲਿਤ ਵਰਗ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦਾ ਵਿਰੋਧ ਕਰਨ ਵਾਲੇ ਦਲਿਤ ਆਗੂਆਂ ਨੂੰ ਜ਼ਲੀਲ ਕਰਨ ਦੀ ਨੀਤੀ ਤਹਿਤ ਕਰੀਬ ਪੰਜ ਮਹੀਨੇ ਪਹਿਲਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਿਖੇ ਤਾਇਨਾਤ ਸਬ ਇੰਸਪੈਕਟਰ ਰੈਂਕ ਦੀ ਇੱਕ ਮਹਿਲਾ ਪੁਲਿਸ ਅਧਿਕਾਰੀ ਅਮਨਜੋਤ ਸੰਧੂ ਨੇ ਫੋਰਸ ਦੇ ਕੌਮੀ ਚੇਅਰਮੈਨ ਸ਼੍ਰੀ ਤਰਸੇਮ ਦੀਵਾਨਾ ਨਾਲ ਦੁਰਵਿਹਾਰ ਕੀਤਾ ਅਤੇ ਜ਼ਲੀਲ ਕੀਤਾਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੌਮੀ ਚੇਅਰਮੈਨ ਸ਼੍ਰੀ ਤਰਸੇਮ ਦੀਵਾਨਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਮਹਿਲਾ ਸਬ ਇੰਸਪੈਕਟਰ ਅਮਨਜੋਤ ਸੰਧੂ ਵੱਲੋਂ ਇਸੇ ਪ੍ਰਭਾਤ ਚੌਂਕ ਵਿਖੇ ਕਰੀਬ ਪੰਜ ਮਹੀਨੇ ਪਹਿਲਾਂ ਉਨਾਂ ਨਾਲ ਬਦਸਲੂਕੀ ਕੀਤੀ ਗਈ ਅਤੇ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਜਿਸ ਦੀ ਸ਼ਿਕਾਇਤ ਜ਼ਿਲਾ ਪੁਲਿਸ ਮੁਖੀ ਨੂੰ ਵੀ ਮੌਕੇ 'ਤੇ ਹੀ ਕਰ ਦਿੱਤੀ ਗਈ ਜਿਸ ਦੀ ਵੀ ਉਕਤ ਮਹਿਲਾ ਪੁਲਿਸ ਅਧਿਕਾਰੀ ਨੇ ਕੋਈ ਪਰਵਾਹ ਨਹੀਂ ਕੀਤੀ ਅਤੇ ਨਾ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕੋਈ ਕਾਰਵਾਈ ਕੀਤੀਜਿਸ ਕਾਰਣ ਇਸ ਦੀ ਲਿਖਤੀ ਸ਼ਿਕਾਇਤ ਡੀ.ਜੀ.ਪੀ. ਪੰਜਾਬ, ਆਈ. ਜੀ. ਅਤੇ ਡੀ.ਆਈ.ਜੀ ਪ੍ਰਸ਼ਾਸਨ ਨੂੰ ਕਰਨ 'ਤੇ ਇੱਕ ਹੌਲਦਾਰ ਰੈਂਕ ਦੇ ਕਰਮਚਾਰੀ ਕੋਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈਪਰੰਤੂ ਇਸ ਦੇ ਪੰਜ ਮਹੀਨੇ ਬੀਤਣ ਦੇ ਬਾਵਜੂਦ ਵੀ ਜ਼ਿੰਮੇਵਾਰ ਪੁਲਿਸ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਰੋਸ ਵੱਜੋਂ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਦੂਜੀ ਵਾਰ ਡਿਪਟੀ ਮੁੱਖ ਮੰਤਰੀ ਦਾ ਪੁਤਲਾ ਫੂਕਣ ਲਈ ਮਜਬੂਰ ਹੋਣਾ ਪਿਆਸ਼੍ਰੀ ਤਰਸੇਮ ਦੀਵਾਨਾ ਨੇ ਦੱਸਿਆ ਕਿ ਅੱਜ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਥਾਣਾ ਮਾਡਲ ਟਾਊਨ ਦਾ ਘਿਰਾਓ ਕਰਨ ਅਤੇ ਚੱਕਾ ਜਾਮ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰੰਤੂ ਸੀਨੀਅਰ ਪੁਲਿਸ ਅਫਸਰਾਂ ਵੱਲੋਂ ਜ਼ਿੰਮੇਵਾਰ ਮਹਿਲਾ ਅਧਿਕਾਰੀ ਖਿਲਾਫ ਲੋੜੀਂਦੀ ਕਾਰਵਾਈ ਦਾ ਭਰੋਸਾ ਦਿਵਾਉਣ 'ਤੇ ਇਹ ਪ੍ਰੋਗਰਾਮ ਵਾਪਿਸ ਲੈ ਲਿਆ ਗਿਆ ਹੈਉਨਾਂ ਦੋਸ਼ ਲਾਇਆ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੀ ਛੱਤਰ ਛਾਇਆ ਹੇਠ ਪੁਿਲਸ ਵੱਲੋਂ ਆਮ ਲੋਕਾਂ ਅਤੇ ਖਾਸ ਕਰਕੇ ਸਰਕਾਰ ਦੀਆਂ ਵਧੀਕੀਆਂ ਖਿਲ਼ਾਫ ਆਵਾਜ਼ ਬੁਲੰਦ ਕਰਨ ਵਾਲੇ ਦਲਿਤ ਆਗੂਆਂ ਨਾਲ ਧੱਕਾ ਕੀਤਾ ਜਾ ਰਿਹਾ ਹੈਇਸ ਮੌਕੇ ਫੋਰਸ ਦੇ ਅਹੁਦੇਦਾਰਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੰਦਰਾਂ ਦਿਨਾਂ ਦੇ ਅੰਦਰ ਉਕਤ ਮਹਿਲਾ ਪੁਲਿਸ ਅਫਸਰ ਦੇ ਖਿਲਾਫ ਵਿਭਾਗੀ ਕਾਰਵਾਈ ਨਾ ਕੀਤੀ ਗਈ ਤਾਂ ਸਰਕਾਰ ਦੇ ਮੰਤਰੀਆਂ ਦੇ ਪੁਤਲੇ ਫੂਕੇ ਜਾਣਗੇਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਚੇਅਰਮੈਨ ਬਿੱਲਾ ਦਿਓਵਾਲ,ਕੌਮੀ ਪ੍ਰਧਾਨ ਅਸ਼ੌਕ ਸੱਲਣ,ਅਵਤਾਰ ਬੱਸੀ ਖਵਾਜੂ ਜਨਰਲ ਸਕੱਤਰ,ਪੰਜਾਬ ਪ੍ਰਧਾਨ ਤਾਰਾ ਚੰਦ,ਰੋਸ਼ਨ ਲਾਲ ਰੋਸ਼ੀ,ਰਾਜੂ ਸਾਹਰੀ,ਮੱਖਣ ਨਸਰਾਲਾ,ਜਸਵੀਰ ਸਿੰਗੜੀਵਾਲ,ਮੋਹਣ ਸਿੰਘ,ਬੱਬੂ ਸਿੰਗੜੀਵਾਲ,ਸਤਨਾਮ ਸਿੰਘ,ਮਹਿੰਦਰਪਾਲ ਬੱਧਣ,ਸੁਖਦੇਵ ਚੱਕ ਗੁੱਜਰਾਂ,ਸ਼ਮਸੇਰ ਸਿੰਘ,ਰਕੇਸ਼ ਕੁਮਾਰ ਭੁੱਟੋ,ਸੋਹਣ ਸਿੰਘ,ਕਾਲੂ ਬਾਬਾ ਰਹੀਮਪੁਰ,ਰਜਿੰਦਰ ਸਿੰਘ,ਮੱਖਣ ਸਿੰਘ,ਪਰਮਜੀਤ,ਸਰਬਜੀਤ,ਕਸ਼ਮੀਰੀ ਲਾਲ,ਸਰਪੰਚ ਸੁੱਚਾ ਸਿੰਘ,ਹੁਸਨ ਲਾਲਾ ਬਜਰੌਰ,ਨਰਿੰਦਰ ਬਜਰੌਰ,ਸੁਖਦੇਵ ਸਿੰਘ ਕਾਕਾ,ਪੰਮਾ ਸਿੰਘੜੀਵਾਲ, ਦੇਵ ਰਾਜ,ਦੇਸ ਰਾਜ ਬਿੱਲਾ,ਗੁਰ ਸਿਮਰਨ ਜੀਤ ਸਿੰਘ ਗੁਰਪ੍ਰਤਾਪਸਿੰਘ,ਸੋਨੂੰ,ਬਲਵਿੰਦਰ ਸਿੰਘ,ਅਵਤਾਰ ਸਿੰਘ,ਪ੍ਰਦੀਪ ਕੁਮਾਰ,ਸ਼ੰਮੀ ਸਲੇਰਨ,ਬਿੰਦੂ ਸਲੇਰਨ ਆਦਿ ਸਮੇਤ ਫੋਰਸ ਦੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

No comments: