BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਭਟਨੂਰਾ ਖੁਰਦ ਵਿਖੇ ਮਹਾਨ ਕੀਰਤਨ ਸਮਾਗਮ

ਭੁਲੱਥ 20 ਮਾਰਚ (ਲਖਵਿੰਦਰ ਲੱਕੀ)- ਧੰਨ-ਧੰਨ ਸੰਤ ਬਾਬਾ ਪ੍ਰੇਮ ਸਿੰਘ ਜੀ (ਮੁਰਾਲੇ ਵਾਲੇ) ਦੀ ਯਾਦ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ ਪਿੰਡ ਭਟਨੂਰਾ ਖੁਰਦ, ਜ਼ਿਲਾ ਕਪੂਰਥਲਾ ਦੀ ਸਮੂਹ ਸਾਧ-ਸੰਗਤ ਵਲੋਂ ਬੜੇ ਸ਼ਰਧਾ ਅਤੇ ਉਤਸ਼ਾਹਪੂਰਵਕ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਵਿੱਚ ਭਾਈ ਉਂਕਾਰ ਸਿੰਘ ਜੀ (ਊਨਾ ਵਾਲੇ), ਬਾਬਾ ਹੀਰਾ ਸਿੰਘ ਜੀ (ਅਲਾਵਲੀਸਾ ਵਾਲੇ), ਸੰਤ ਬਾਬਾ ਹਰਦੇਵ ਸਿੰਘ ਜੀ (ਤਲਵੰਡੀ ਅਰਾਈਆਂ ਵਾਲੇ), ਸੰਤ ਬਾਬਾ ਪ੍ਰਤਾਪ ਸਿੰਘ ਜੀ (ਪ੍ਰੇਮਪੁਰ ਵਾਲੇ), ਭਾਈ ਹਰਭਜਨ ਸਿੰਘ ਜੀ (ਭਟਨੂਰੇ ਵਾਲੇ) ਅਤੇ ਹੋਰ ਰਾਗੀ ਅਤੇ ਢਾਡੀ ਜਥਿਆਂ ਨੇ ਆਪਣੇ ਰਸਮਈ ਕੀਰਤਨ ਅਤੇ ਜੋਸ਼ੀਲੀਆਂ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਬੀਬੀ ਜਗੀਰ ਕੌਰ (ਐਮ.ਐਲ.ਏ., ਬੇਗੋਵਾਲ) ਵਿਸ਼ੇਸ਼ ਤੌਰ ਤੇ ਪਹੁੰਚੇ। ਸਰਪੰਚ ਸੁਖਦੇਵ ਸਿੰਘ, ਸੂਬੇਦਾਰ ਹਰਭਜਨ ਸਿੰਘ, ਭਾਈ ਮਹਿੰਦਰ ਸਿੰਘ ਖਾਲਸਾ, ਸੁਰਜੀਤ ਸਿੰਘ ਮੈਂਬਰ, ਸੰਪੂਰਨ ਸਿੰਘ, ਜੋਗਿੰਦਰ ਸਿੰਘ, ਸੰਤ ਬਾਬਾ ਪ੍ਰੇਮ ਸਿੰਘ ਜੀ ਕਮੇਟੀ ਲਿਬਨਾਨ, ਕਮਲਪ੍ਰੀਤ ਸਿੰਘ, ਮੁਖਤਿਆਰ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਟੈਂਟ ਅਤੇ ਸਾਊਂਡ ਦੀ ਸੇਵਾ ਬਾਬਾ ਅਵਤਾਰ ਸਿੰਘ ਜੀ ਹੈੱਡ ਗ੍ਰੰਥੀ ਨੇ ਕੀਤੀ। ਸਟੇਜ ਸਕੱਤਰ ਦੀ ਭੂਮਿਕਾ ਪ੍ਰਿਥੀਪਾਲ ਸਿੰਘ ਨੇ ਬਾਖੂਬੀ ਨਿਭਾਈ।

No comments: