BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਾਸ਼ਪਾਤੀ ਦੇ ਵਧੀਆ ਫਲ਼ ਲਈ ਕਿਸਾਨ ਸਪਰੇਅ ਕਰਨ-ਬਾਜ ਸਿੰਘ

ਵਧੀਆ ਕਿਸਮ ਦੀ ਨਾਸ਼ਪਾਤੀ
ਅੰਮ੍ਰਿਤਸਰ, 28 ਮਾਰਚ (ਕੁਲਬੀਰ ਸਿੰਘ ਢਿੱਲੋਂ)-ਨਾਸ਼ਪਾਤੀ ਦਾ ਫਲ਼ ਜੇ ਚੰਗੀ ਕੁਆਲਿਟੀ ਦਾ ਹੋਵੇ ਅਤੇ ਪ੍ਰਤੀ ਬੂਟਾ ਪੈਦਾਵਾਰ ਚੰਗੀ ਹੋਵੇ ਤਾ ਹੀ ਕਿਸਾਨ ਨੂੰ ਵਧੇਰੇ ਆਮਦਨ ਹੁੰਦੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਸ. ਬਾਜ ਸਿੰਘ ਨੇ ਦੱਸਿਆ ਕਿ ਫਲ਼ਾਂ ਦਾ ਮੰਡੀਕਰਨ ਕਰਦੇ ਸਮੇਂ ਫਲ਼ ਦੇ ਸਾਈਜ਼ ਅਤੇ ਬਾਹਰੀ ਦਿਖ ਮੁਤਾਬਿਕ ਏ, ਬੀ, ਸੀ ਆਦਿ ਅਨੁਸਾਰ ਗ੍ਰੇਡਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਫਲ਼ 'ਏ ਗਰੇਡ' ਹੋਵੇਗਾ ਤਾਂ ਹੀ ਉਸ ਦੀ ਚੰਗੀ ਕੀਮਤ ਮਿਲਦੀ ਹੈ। ਸ. ਬਾਜ ਸਿੰਘ ਨੇ ਕਿਹਾ ਕਿ ਇਸ ਸਾਲ ਨਾਸ਼ਪਾਤੀ ਦੇ ਬਾਗਾਂ ਵਿਚ ਬਹੁਤ ਹੀ ਭਰਵਾਂ ਫਲ਼ ਹੈ ਅਤੇ ਜੇਕਰ ਉਸ ਮੁਤਾਬਿਕ ਲੋੜੀਂਦੇ ਤੱਤਾਂ ਆਦਿ ਦੀ ਸਪਰੇਅ ਨਾ ਕੀਤੀ ਗਈ ਤਾਂ ਫਲ਼ ਦਾ ਸਾਈਜ਼ ਛੋਟਾ ਰਹਿ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਮੰਡੀ ਦੀ ਮੰਗ ਅਨੁਸਾਰ ਨਾਸ਼ਪਾਤੀ ਦਾ ਚੰਗਾ ਫਲ਼ ਪੈਦਾ ਕਰਨ ਲਈ ਹੁਣ ਤੋਂ ਸ਼ੁਰੂ ਕਰਕੇ 15-15 ਦਿਨਾਂ ਦੇ ਵਕਫ਼ੇ ਨਾਲ ਤਿੰਨ ਸਪਰੇਆਂ ਪੋਟਾਸ਼ੀਅਮ ਨਾਈਟਰੇਟ (ਂ:ਫ:ਖ 13-0-45) ਤੱਤ 15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਫਲ਼ ਦਿਲ ਖਿਚਵਾਂ ਅਤੇ ਚੰਗੇ ਸਾਈਜ਼ ਦਾ ਬਣੇਗਾ ਅਤੇ ਪ੍ਰਤੀ ਬੂਟਾ ਵੱਧ ਪੈਦਾਵਾਰ ਹੋਵੇਗੀ, ਜਿਸ ਦੀ ਮੰਡੀ ਵਿਚ ਉੱਚੀ ਕੀਮਤ ਮਿਲਣ ਨਾਲ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋਵੇਗਾ।

No comments: