BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹੋਮਿਓਪੈਥੀ ਅਤੇ ਆਯੂਰਵੇਦ ਦੁਆਰਾ ਪੁਰਾਣੀਆਂ ਅਤੇ ਲਾਇਲਾਜ ਬਿਮਾਰੀਆਂ ਦਾ ਇਲਾਜ ਸੰਭਵ-ਡਾ. ਖੁੱਲਰ

'ਆਯੂਸ਼' ਅਧੀਨ ਮੁਫ਼ਤ ਡਾਕਟਰੀ ਕੈਂਪ ਦੌਰਾਨ 786 ਮਰੀਜ਼ਾਂ ਦੀ ਜਾਂਚ
'ਆਯੂਸ਼' ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਜ਼ਿਲਾ ਹੋਮਿਓਪੈਥੀ ਅਫ਼ਸਰ ਡਾ. ਰਾਕੇਸ਼ ਕੁਮਾਰ ਖੁੱਲਰ ਅਤੇ ਹੋਰ ਡਾਕਟਰ।
ਰਮਦਾਸ 31 ਮਾਰਚ (ਸਾਹਿਬ ਖੋਖਰ)-'ਆਯੂਸ਼' ਮੈਡੀਕਲ ਕੈਂਪਾਂ ਦੀ ਲੜੀ ਤਹਿਤ ਹੋਮਿਓਪੈਥਿਕ ਅਤੇ ਆਯੂਰਵੈਦਿਕ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਪਿੰਡ ਬਹੋੜੂ ਵਿਖੇ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ ਜਿਸ ਦੌਰਾਨ ਮਾਹਿਰ ਡਾਕਟਰਾਂ ਵੱਲੋਂ 786 ਮਰੀਜ਼ਾਂ ਦਾ ਚੈਕਅੱਪ ਕਰਕੇ ਉਨPਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲਾ ਹੋਮਿਓਪੈਥੀ ਅਫ਼ਸਰ ਡਾ. ਖੁੱਲਰ ਨੇ ਦੱਸਿਆ ਕਿ ਹੋਮਿਓਪੈਥੀ ਅਤੇ ਆਯੂਰਵੇਦ ਇਲਾਜ ਪ੍ਰਣਾਲੀਆਂ ਦੁਆਰਾ ਪੁਰਾਣੀਆਂ ਅਤੇ ਲਾਇਲਾਜ ਬਿਮਾਰੀਆਂ ਦਾ ਇਲਾਜ ਸੰਭਵ ਹੈ। ਉਨਾਂ ਕਿਹਾ ਕਿ ਇਹ ਦਵਾਈਆਂ ਬਦਲਦੇ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਇਲਾਵਾ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਵਿਚ ਹੋਣ ਵਾਲੀਆਂ ਬਿਮਾਰੀਆਂ ਵਿਚ ਬਹੁਤ ਫਾਇਦੇਮੰਦ ਹਨ ਅਤੇ ਇਨਾਂ ਦਾ ਸਰੀਰ 'ਤੇ ਕੋਈ ਉਲਟ ਪ੍ਰਭਾਵ ਵੀ ਨਹੀਂ ਪੈਂਦਾ। ਇਸੇ ਕਾਰਨ ਲੋਕਾਂ ਵਿਚ ਇਨਾਂ ਇਲਾਜ ਪ੍ਰਣਾਲੀਆਂ ਪ੍ਰਤੀ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਇਸ ਮੌਕੇ ਡੀ. ਏ. ਯੂ. ਓ ਡਾ. ਅਵਤਾਰ ਕ੍ਰਿਸ਼ਨ ਵਰਮਾ, ਐਚ. ਐਮ. ਓ ਡਾ. ਅਰਪਣਪ੍ਰੀਤ ਕੌਰ, ਡਿਸਪੈਂਸਰ ਰਮਾ ਮਹਾਜਨ ਤੇ ਸਿਮਰਦੀਪ ਕੌਰ, ਏ. ਐਮ. ਓ ਡਾ. ਸੁਰਿੰਦਰਜੀਤ ਸਿੰਘ ਤੇ ਡਾ. ਸਿਮਰਨਪ੍ਰੀਤ ਕੌਰ, ਉਪ ਵੈਦ ਆਸ਼ੂਤੋਸ਼ ਤੇ ਹਰਪ੍ਰਕਾਸ਼ ਸਿੰਘ, ਡਾ. ਆਤਮਜੀਤ ਸਿੰਘ ਬਸਰਾ, ਡਾ. ਸੁਰਿੰਦਰ ਸਿੰਘ ਸੰਧੂ, ਅਨਮੋਲਦੀਪ ਸਿੰਘ ਅਤੇ ਸਤੀਸ਼ਪਾਲ ਸਿੰਘ ਨੇ ਵਿਸ਼ੇਸ਼ ਯੋਗਦਾਨ ਦਿੱਤਾ।

No comments: