BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਦੀਆਂ ਤੋਂ ਭਾਰੀ ਸੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਹਨ ਦੱਬੇ ਕੁੱਚਲੇ ਵਰਗਾਂ ਦੇ ਲੋਕ-ਸਾਂਪਲਾ

ਨੀਲਮ ਪਾਂਡੇ ਸਿੱਧੂ ਬੇਗਮਪੁਰਾ ਟਾਈਗਰ ਫੋਰਸ ਦੋਆਬਾ ਦੇ ਕੌਮੀ ਵਾਈਸ ਚੇਅਰਮੈਨ ਨਿਯੁਕਤ
ਹੁਸ਼ਿਆਰਪੁਰ, 28 ਮਾਰਚ (ਤਰਸੇਮ ਦੀਵਾਨਾ)- 'ਬੇਗਮਪੁਰਾ ਟਾਈਗਰ ਫੋਰਸ ਦੋਆਬਾ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੇ ਲੋਕਾਂ ਨੂੰ ਨਾਲ ਲੈ ਕੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਸਿਰਜੇ ਹੋਏ ਬੇ-ਗਮਪੁਰੇ ਦੇ ਟੀਚੇ ਨੂੰ ਲਾਗੂ ਕਰਵਾਉਣ ਦੀ ਦਿਸ਼ਾ ਵੱਲ ਆਪਣਾ ਧਿਆਨ ਕੇਂਦਰਿਤ ਕਰੇਗਾ ਤਾਂ ਜੋ ਆਰਥਿਕ ਅਤੇ ਸਮਾਜਿਕ ਤੌਰ 'ਤੇ ਪਿੱਛੜੇ ਹੋਏ ਲੋਕ ਵੀ ਸਹੀ ਅਰਥਾਂ ਵਿੱਚ ਅਜ਼ਾਦੀ ਦਾ ਆਨੰਦ ਉਠਾ ਸਕਣ'। ਇਹ ਵਿਚਾਰ ਬੇਗਮਪੁਰਾ ਟਾਈਗਰ ਫੋਰਸ ਦੋਆਬਾ ਦੇ ਸੰਸਥਾਪਕ ਸ਼੍ਰੀ ਬਲਰਾਜ ਸਿੱਧੂ ਨੇ ਨਵੀਂਆਂ ਨਿਯੁਕਤੀਆਂ ਕਰਨ ਲਈ ਆਯੋਜਿਤ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੀਟਿੰਗ ਵਿੱਚ ਉਚੇਚੇ ਤੌਰ 'ਤੇ ਸ਼੍ਰੀ ਵਿਜੇ ਸਾਂਪਲਾ ਕੇਂਦਰੀ ਕੈਬਨਿਟ ਮੰਤਰੀ ਨੇ ਸ਼ਿਰਕਤ ਕੀਤੀ।ਇਸ ਮੌਕੇ ਆਪਣੇ ਸੰਬੋਧਨ ਵਿੱਚ ਸ਼੍ਰੀ ਸਾਂਪਲਾ ਨੇ ਕਿਹਾ ਕਿ ਦਲਿਤ ਵਰਗ ਦੇ ਲੋਕ ਸਦੀਆਂ ਤੋਂ ਦੱਬੇ ਕੁੱਚਲੇ ਵਰਗਾਂ ਨਾਲ ਸੰਬੰਧਿਤ ਹੋਣ ਕਰਕੇ ਭਾਰੀ ਸੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਹਨ।ਜਿਸ ਲਈ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਦਕਰ ਨੇ ਸੰਵਿਧਾਨਿਕ ਤੌਰ 'ਤੇ ਭਾਰਤੀ ਲੋਕਤੰਤਰ ਵਿੱਚ ਇਸ ਵਰਗ ਨੂੰ ਆਰਥਿਕ ਅਤੇ ਸਮਾਜਿਕ ਬਰਾਬਰੀ ਦੇ ਅਧਿਕਾਰ ਲੈ ਕੇ ਦਿੱਤੇ। ਪਰ ਇਸ ਦੇ ਬਾਵਜੂਦ ਵੀ ਅਜੇ ਹੋਰ ਬਹੁਤ ਸਾਰਾ ਕੰਮ ਕਰਨ ਬਾਕੀ ਹੈ ਜਿਸ ਲਈ ਕੇਵਲ ਸਰਕਾਰਾਂ ਹੀ ਨਹੀਂ ਸਗੋਂ ਬੇਗਮਪੁਰਾ ਟਾਈਗਰ ਫੋਰਸ ਦੋਆਬਾ ਵਰਗੀਆਂ ਸਮਾਜਿਕ ਸੰਸਥਾਵਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਪਵੇਗਾ।ਉਨਾਂ ਆਪਣੇ ਵੱਲੋਂ ਬੇਗਮਪੁਰਾ ਟਾਈਗਰ ਫੋਰਸ ਦੋਆਬਾ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੋਆਬਾ ਵੱਲੋਂ ਸੰਸਥਾਪਕ ਸ਼੍ਰੀ ਬਲਰਾਜ ਸਿੱਧੂ ਨੇ ਨਵੀਆਂ ਨਿਯੁਕਤੀਆਂ ਕਰਦਿਆਂ ਸ਼੍ਰੀ ਨੀਲਮ ਪਾਂਡੇ ਸਿੱਧੂ ਨੂੰ ਬੇਗਮਪੁਰਾ ਟਾਈਗਰ ਫੋਰਸ ਦੋਆਬਾ ਦਾ ਕੌਮੀ ਵਾਈਸ ਚੇਅਰਮੈਨ ਨਿਯੁਕਤ ਕਰਨ ਦਾ ਐਲ਼ਾਨ ਕੀਤਾ। ਇਸ ਮੌਕੇ ਸੰਸਥਾਪਕ ਸ਼੍ਰੀ ਬਲਰਾਜ ਸਿੱਧੂ ਨੇ ਐਲਾਨ ਕੀਤਾ ਕਿ ਸ਼੍ਰੀ ਵਿਜੇ ਸਾਂਪਲਾ ਕੈਬਨਿਟ ਮੰਤਰੀ ਦੀ ਰਹਿਨੁਮਾਈ ਹੇਠ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ 639ਵੀਂ ਜੈਅੰਤੀ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 125 ਵੀਂ ਜੈਅੰਤੀ ਨੂੰ ਸਮਰਪਿਤ 'ਅੰਤਰ ਰਾਸ਼ਟਰੀ ਬੁੱਧੀਜੀਵੀ ਸੰਮੇਲਨ' ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੂਰੇ ਭਾਰਤ ਤੋਂ ਰਵਿਦਾਸੀਆ ਧਰਮ ਨਾਲ ਸੰਬੰਧਿਤ ਬੁੱਧੀਜੀਵੀ ਭਾਰੀ ਗਿਣਤੀ ਵਿੱਚ ਸ਼ਿਰਕਤ ਕਰਨਗੇ। ਜਿਸ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਸ਼ਿਵ ਰਾਮ ਸਰੋਏ ਕੌਮੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਮਿਸ਼ਨ, ਮਨਜੀਤ ਫਗਵਾੜਾ, ਨਰੇਸ਼ ਕੁਮਾਰ ਸਰਪੰਚ, ਸਰਪੰਚ ਜਸਵੰਤ ਸਿੰਘ ਚੌਹਾਲ, ਸਰਪੰਚ ਹਰਵਿੰਦਰ ਕੌਰ ਬੱਸੀ ਮੁੱਦਾ, ਬਾਬਾ ਰਾਮ ਪ੍ਰਕਾਸ਼, ਸੱਤਿਆ ਦੇਵੀ ਆਦਿ ਵੀ ਮੌਜੂਦ ਸਨ।

No comments: