BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਿਆਤ ਬਾਹਰਾ ਕੈਂਪਸ ਵਿਖ਼ੇ ਕੈਰੀਅਰ ਕੌਂਸਲਿੰਗ ਤੇ ਆਧਾਰਿਤ ਸੈਮੀਨਾਰ ਦਾ ਆਯੋਜਨ

ਹੁਸ਼ਿਆਰਪੁਰ 19 ਮਾਰਚ (ਤਰਸੇਮ ਦੀਵਾਨਾ)- ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਂਪਸ ਵਿਖ਼ੇ ਕੈਰੀਅਰ ਕੌਂਸਲਿੰਗ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਦੀਨਾਨਗਰ ਦੇ ਆਸ-ਪਾਸ ਦੇ ਸਰਕਾਰੀ ਅਤੇ ਗੈਰਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ  ਸੈਮੀਨਾਰ ਦੇ ਸ਼ੂਰੂਆਤ ਵਿਚ ਜੁਇੰਅਟ ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਆਪਣੇ ਸੰਬੋਧਨ ਵਿਚ ਡਾ. ਚੰਦਰ ਮੋਹਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਭਵਿੱਖ਼ ਵਿਚ ਕਿਹੜੇ-ਕਿਹੜੇ ਕੋਰਸਿਸ ਚੁੁਣਨੇ ਚਾਹੀਦੇ ਅਤੇ ਕਿਉਂ ? ਇਸ ਬਾਰੇ ਬੱਚਿਆਂ ਨੂੰ ਵਿਸਤ੍ਰਿਤ ਜਾਣਕਾਰੀ ਦਿੱਤੀ । ਇਸ ਦੇ ਬਾਦ ਵਿਚ ਪ੍ਰੋ. ਆਰ.ਐਸ.ਸਲਾਰੀਆਂ ਨੇ ਵਿਦਿਆਰਥੀਆਂ ਨੂੰ ਮੋਟੀਵੇਸ਼ਨਲ ਲੈਕਚਰ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਵਰਗ ਕਿਸ ਤਰਾਂ ਆਪਣੇ ਕੈਰੀਅਰ ਦੇ ਨਾਲ-ਨਾਲ ਦੇਸ਼ ਦੀ ਸੇਵਾ ਕਰ ਸਕਦਾ ਹੈ । ਉਨਾਂ ਨੇ ਕਿਹਾ ਕਿ ਸਾਨੂੰ ਆਪਣੇ ਗੋਲ ਨੂੰ ਫ਼ੋਕਸ ਕਰਨਾ ਚਾਹੀਦਾ ਹੈ ਨਾ ਕਿ ਇਧਰ -ਉਧਰ ਦੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ  । ਪ੍ਰੋ. ਸਲਾਰਿਆ ਨੇ ਕਿਹਾ ਕਿ ਸਫ਼ਲਤਾ ਪਾਉਣ ਲਈ ਸਾਨੂੰ ਆਪਣੀ ਸੋਚ ਵਿਚ ਬਦਲਾਵ ਲਿਆਉਣ ਦੀ ਲੋੜ ਹੈ ਜੇਕਰ ਅਸੀਂ ਆਪਣੀ ਸੋਚ ਵਿਚ ਕੋਈ ਬਦਲਾਵ ਨਹੀਂ ਲਿਆਉਂਦੇ ਤਾਂ ਅਸੀਂ ਆਪਣੇ  ਗੋਲ ਨੂੰ ਨਹੀਂ ਪਾ ਸਕਦੇ । ਇਸ ਦੇ ਬਾਦ ਵਿਦਿਆਰਥੀਆਂ ਨੂੰ ਇੰਜੀਅਰਨਿੰਗ ਅਤੇ ਫ਼ਾਰਮੇਸੀ ਦੀਆਂ ਲੈਬਾਂ ਵੀ ਦਿਖ਼ਾਈਆਂ ਗਈਆਂ ਇਸ ਮੌਕੇ ਤੇ ਹਰਿੰਦਰ ਜਸਵਾਲ , ਗੁਰਪ੍ਰੀਤ ਬੇਦੀ , ਰੋਹਿਤ , ਅਸ਼ੀਸ਼ ਮਹਾਜਨ ਅਤੇ ਰਿਟਾਇਰਡ ਕਰਨਲ ਐਚ.ਐਸ ਜਸਵਾਲ ਮੌਜੂਦ ਸਨ।

No comments: