BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜੀ.ਐਨ.ਡੀ.ਯੂ. ਦੇ ਅਧੀਨ ਆਉਂਦੇ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੇ ਉਪ-ਕੁਲਪਤੀ ਦਾ ਪੁਤਲਾ ਸਾੜਿਆ

ਜਲੰਧਰ 29 ਮਾਰਚ (ਬਿਊਰੋ)- ਪ੍ਰਾਈਵੇਟ ਕਾਲਜ ਨਾਨ-ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ  ਏਡਿਡ ਅਤੇ ਅਨਏਡਿਡ ਦੇ ਬੈਨਰ ਹੇਠ ਅੱਜ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਅਧੀਨ ਆਉਂਦੇ 65 ਕਾਲਜਾਂ ਦੇ  ਨਾਨ-ਟੀਚਿੰਗ ਕਰਮਚਾਰੀਆਂ ਨੇ ਮਾਸ ਕੈਜੂਅਲ ਲੀਵ ਤੇ ਰਹਿ ਕੇ ਉਪ-ਕੁਲਪਤੀ, ਗੁਰੂ ਨਾਨਕ ਦੇਵ ਯੁਨੀਵਰਸਿਟੀ, ਅੰਮ੍ਰਿਤਸਰ ਦੇ ਬਾਹਰ 29 ਮਾਰਚ, 2016 ਨੂੰ  ਸਵੇਰੇ 10.00 ਤੋਂ 1.30 ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਅਤੇ ਜੀ.ਐਨ.ਡੀ.ਯੂ. ਦੇ ਉਪ-ਕੁਲਪਤੀ ਪ੍ਰੋ. ਅਜਾਯਬ ਸਿੰਘ ਬਰਾੜ ਦੀ ਨਾਨ-ਟੀਚਿੰਗ ਕਰਮਚਾਰੀਆਂ ਦੇ ਪ੍ਰਤੀ ਵੈਰ ਭਾਵਨਾ ਨਾਲ ਕੰਮ ਕਰਨ ਦੀ ਕੜੇ ਸ਼ਬਦਾਂ ਚ' ਨਿਖੇਧੀ ਕੀਤੀ। ਲੰਬੇ ਸਮੇਂ ਤੋਂ ਯੂਨੀਅਨ ਵਲੋਂ ਜੀ.ਐਨ.ਡੀ.ਯੂ. ਦੇ ਉਪ-ਕੁਲਪਤੀ ਨੂੰ ਬਹੁਤ ਪੱਤਰ ਭੇਜੇ ਗਏ ਹਨ ਪਰ ਬੜੇ ਦੁੱਖ ਦੀ ਗੱਲ ਹੈ ਕਿ ਉਪ-ਕੁਲਪਤੀ ਨਾ ਤਾਂ ਯੂਨੀਅਨ ਦੇ ਪੱਤਰਾਂ ਦਾ ਕੋਈ ਜਵਾਬ ਦੇ ਰਹੇ ਹਨ ਅਤੇ ਨਾ ਹੀ ਮਿਲਣ ਦਾ ਸਮਾਂ ਦੇ ਰਹੇ ਹਨ।
ਪ੍ਰਦੇਸ਼ ਪ੍ਰਧਾਨ ਸ਼੍ਰੀ ਮਦਨ ਲਾਲ ਖੁੱਲਰ ਨੇ ਦੱਸਿਆ ਕਿ ਇਸੇ ਹੀ ਯੂਨੀਵਰਸਿਟੀ ਦੇ ਉਪ-ਕੁਲਪਤੀ ਵਲੋਂ ਪ੍ਰਾਈਵੇਟ ਕਾਲਜਾਂ ਦੇ ਪਿ੍ਰੰਸੀਪਲਾਂ ਅਤੇ ਟੀਚਿੰਗ ਸਟਾਫ ਨੂੰ ਲੀਵ ਇਨਕੈਸ਼ਮੈਂਟ ਦਾ ਆਰਡੀਨੇਂਸ 1 ਜਨਵਰੀ,2012 ਤੋਂ ਲਾਗੂ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਇਨਾਂ ਹੀ ਕਾਲਜਾਂ ਵਿੱਚ ਕੰਮ ਕਰ ਰਹੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਇਸ ਲਾਭ ਤੋਂ ਵਾਂਝਾ ਰੱਖਿਆ ਹੋਇਆ ਹੈ। ਜਦ ਕਿ ਪੰਜਾਬ ਵਿੱਚ ਪੰਜਾਬ ਯੁਨੀਵਰਸਿਟੀ, ਪੰਜਾਬੀ ਯੁਨੀਵਰਸਿਟੀ ਪਹਿਲਾ ਤੋਂ ਹੀ ਅਪਣੇ  ਅਧੀਨ ਆਉਂਦੇ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ ਲੀਵ ਇਨਕੈਸ਼ਮੈਂਟ ਦੇ ਰਹੀ ਹੈ। ਪੰਜਾਬ ਸਰਕਾਰ ਵਲੋਂ ਇਨਾਂ ਕਾਲਜਾਂ ਦੇ ਕਰਮਚਾਰੀਆਂ ਨੂੰ 1.9.1978 ਤੋਂ ਪੇ-ਪੈਰਿਟੀ ਦਿੱਤੀ ਗਈ ਸੀ ਜਿਸਦੇ ਅਨੁਸਾਰ ਇਹ ਲਾਭ ਦੇਣਾ ਜ਼ਰੂਰੀ ਹੈ  ਪਰ ਕਿ ਜੀ.ਐਨ.ਡੀ.ਯੂ. ਦੇ ਅਧੀਨ ਆਉਂਦੇ ਕਾਲਜ ਪੰਜਾਬ ਵਿੱਚ ਨਹੀਂ ਆਉਂਦੇ? ਉਨਾਂ ਕਿਹਾ ਕਿ ਉਪ-ਕੁਲਪਤੀ ਨੂੰ ਆਪਣੇ ਹੱਠ ਨੂੰ ਛੱਡ ਕੇ ਇਨਾਂ ਕਰਮਚਾਰੀਆਂ ਨੂੰ ਇਹਨਾਂ ਦਾ ਬਣਦਾ ਲਾਭ ਦੇ ਕੇ ਆਰਡੀਨੇਂਸ ਜਾਰੀ ਕਰਨਾ ਚਾਹੀਦਾ ਹੈ। ਅਮੀਰ ਨੂੰ ਅਮੀਰ ਅਤੇ ਗਰੀਬ ਨੂੰ ਗਰੀਬ ਕਰਨ ਦੀ ਨੀਤਿ ਨੂੰ ੳਪ-ਕੁਲਪਤੀ ਨੂੰ ਛੱਡਨਾ ਪਵੇਗਾ ਨਹੀਂ ਤਾਂ ਆਪਣਾ ਹੱਕ ਲੈਣ ਲਈ ਯੂਨੀਅਨ ਕੜੇ ਤੋਂ ਕੜਾ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟੇਗੀ।ਨਾਨ-ਟੀਚਿੰਗ ਕਰਮਚਾਰੀਆਂ ਵਲੋਂ ੳਪ-ਕੁਲਪਤੀ ਦਾ ਪੁਤਲਾ ਸਾੜਿਆ ਗਿਆ ਅਤੇ ਉਨਾਂ ਵਲੋਂ ਜਾਰੀ ਕੀਤੇ ਗਏ ਆਰਡੀਨੇਂਸ ਦੀਆਂ ਪ੍ਰਤੀਆਂ ਨੂੰ ਵੀ ਸਾੜਿਆ ਗਿਆ।

No comments: