BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਾਲੀ ਸੂਚੀ ਛਾਂਟੇ ਜਾਣ ਦਾ ਕੈਪਟਨ ਅਮਰਿੰਦਰ ਨੇ ਕੀਤਾ ਸਵਾਗਤ

ਸਿਆਸੀ ਸ਼ਰਨ ਲੈਣ ਵਾਲਿਆਂ ਲਈ ਵੀ ਸੁਤੰਤਰ ਸੋਚ ਅਪਣਾਉਣ ਦੀ ਸਲਾਹ
ਹੁਸ਼ਿਆਰਪੁਰ, 31 ਮਾਰਚ (ਤਰਸੇਮ ਦੀਵਾਨਾ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਵੱਲੋਂ ਕਾਲੀ ਸੂਚੀ ਵਿੱਚ ਦਰਜ਼ 21 ਨਾਵਾਂ ਨੂੰ ਹਟਾਏ ਜਾਣ ਦਾ ਸਵਾਗਤ ਕੀਤਾ ਹੈ, ਜਿਨਾਂ ਨੂੰ ਭਾਰਤ ਆਉਣ ਦੀ ਇਜ਼ਾਜਤ ਨਹੀਂ ਸੀ। ਇਸ ਲੜੀ ਹੇਠ ਉਨਾਂ ਨੇ ਭਾਰਤ ਸਰਕਾਰ ਨੂੰ ਉਧਾਰ ਸੋਚ ਅਪਣਾਉਂਦਿਆਂ ਹੋਰਨਾਂ ਕਾਰਨਾਂ ਕਰਕੇ ਦੇਸ਼ ਛੱਡਣ ਵਾਲਿਆਂ ਵਾਸਤੇ ਕਦਮ ਅੱਗੇ ਵਧਾਉਣ ਦੀ ਸਲਾਹ ਦਿੱਤੀ ਹੈ। ਉਨਾਂ ਨੇ ਕਿਹਾ ਕਿ ਇਹ ਸੂਚੀ ਕਾਲੇ ਦਿਨਾਂ ਦੌਰਾਨ ਬਣਾਈ ਗਈ ਸੀ ਅਤੇ ਪੰਜਾਬ ਅੱਗੇ ਵੱਧ ਚੁੱਕਾ ਹੈ। ਅਜਿਹੇ ਵਿੱਚ ਭਾਰਤ ਪਰਤਣ ਦੀ ਚਾਹਤ ਰੱਖਣ ਵਾਲੇ ਸ਼ਾਂਤਮਈ ਤੇ ਕਾਨੂੰਨ ਦਾ ਪਾਲਣ ਕਰਨ ਵਾਲੇ ਵਿਅਕਤੀਆਂ ਨੂੰ ਕੋਈ ਸਮੱਸਿਆ ਨਹੀਂ ਪੇਸ਼ ਆਉਣੀ ਚਾਹੀਦੀ। ਇਥੇ ਹੁਸ਼ਿਆਰਪੁਰ ਜ਼ਿਲੇ ਦੇ ਪਾਰਟੀ ਅਹੁਦੇਦਾਰਾਂ ਨਾਲ ਚਰਚਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਸਲਾਹ ਦਿੱਤੀ ਕਿ ਸਿਆਸੀ ਸ਼ਰਨ ਲੈਂਦਿਆਂ ਵਿਦੇਸ਼ਾਂ ਵਿੱਚ ਵੱਸਣ ਵਾਲੇ ਵਿਅਕਤੀਆਂ ਨੂੰ ਵੀ ਭਾਰਤ ਪਰਤਣ ਦੀ ਇਜ਼ਾਜਤ ਮਿਲਣੀ ਚਾਹੀਦੀ ਹੈ। ਇਸ ਤੋਂ ਪਹਿਲਾਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਜ਼ਿਲੇ ਦੇ ਪਾਰਟੀ ਅਹੁਦੇਦਾਰਾਂ ਨਾਲ ਚਰਚਾ ਕੀਤੀ। ਜਿਨਾਂ ਨੇ ਕੈਪਟਨ ਅਮਰਿੰਦਰ ਨੂੰ ਕਈ ਸਲਾਹਾਂ ਦਿੱਤੀਆਂ ਅਤੇ ਪਾਰਟੀ ਨੂੰ ਪੇਸ਼ ਆ ਰਹੇ ਵੱਖ ਵੱਖ ਮੁੱਦਿਆਂ ਤੋਂ ਜਾਣੂ ਕਰਵਾਇਆ 'ਤੇ ਜਵਾਬ ਮੰਗੇ। ਇਸ ਦੌਰਾਨ ਜ਼ਿਲਾ ਅਹੁਦੇਦਾਰਾਂ ਵਿੱਚ ਆਮ ਰਾਏ ਸੀ ਕਿ ਪਾਰਟੀ ਨੂੰ ਗੈਰ ਅਨੁਸ਼ਾਸਨਤਮਕ ਕਾਰਵਾਈਆਂ ਖਿਲਾਫ ਕਠੋਰ ਕਾਰਵਾਈ ਕਰਨੀ ਚਾਹੀਦੀ ਹੈ, ਜਿਹੜੇ ਵਰਕਰਾਂ ਤੇ ਅਹੁਦੇਦਾਰਾਂ ਵਿਚਾਲੇ ਭਰਮ ਤੇ ਅਨਿਸ਼ਚਿਤਤਾ ਪੈਦਾ ਕਰਦੀਆਂ ਹਨ। ਉਨਾਂ ਨੇ ਦੁਹਰਾਇਆ ਕਿ ਅਨੁਸ਼ਾਸਨਹੀਣਤਾ ਤੇ ਵਿਦ੍ਰੋਹ ਨੂੰ ਪਾਰਟੀ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕਰੇਗੀ। ਪ੍ਰੈਸ ਕਾਨਫਰੰਸ ਦੌਰਾਨ ਜਗਮੀਤ ਸਿੰਘ ਬਰਾੜ ਤੇ ਬੀਰ ਦਵਿੰਦਰ ਸਿੰਘ ਵੱਲੋਂ ਹਾਲੇ ਵਿੱਚ ਦਿੱਤੇ ਬਿਆਨਾਂ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ। ਉਨਾਂ ਨੇ ਖੁਲਾਸਾ ਕੀਤਾ ਕਿ ਪਾਰਟੀ ਹਾਈ ਕਮਾਂਡ ਜਗਮੀਤ ਬਰਾੜ ਦੇ ਭਵਿੱਖ ਦਾ ਫੈਸਲਾ ਕਰੇਗੀ, ਜਿਹੜੇ ਏ.ਆਈ.ਸੀ.ਸੀ ਮੈਂਬਰ ਸਨ। ਇਸੇ ਤਰਾਂ, ਬੀਰ ਦਵਿੰਦਰ ਨੂੰ ਪਹਿਲਾਂ ਹੀ ਸਸਪੈਂਡ ਕੀਤਾ ਜਾ ਚੁੱਕਾ ਹੈ ਅਤੇ ਉਨਾਂ ਜਵਾਬ ਦੇਣ ਲਈ ਕਿਹਾ ਗਿਆ ਹੈ ਕਿ ਪਾਰਟੀ ਉਨਾਂ ਖਿਲਾਫ ਕਾਰਵਾਈ ਕਿਉਂ ਨਾ ਕਰੇ। ਕੈਪਟਨ ਅਮਰਿੰਦਰ ਨੇ ਨਸ਼ਿਆਂ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਕਾਂਗਰਸੀ ਵਰਕਰਾਂ ਖਿਲਾਫ ਝੂਠੇ ਕੇਸਾਂ ਪ੍ਰਤੀ ਪਾਰਟੀ ਦੇ ਪੱਖ ਨੂੰ ਵੀ ਸਾਫ ਕੀਤਾ। ਉਨਾਂ ਨੇ ਕਿਹਾ ਕਿ ਨਸ਼ਿਆਂ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਹੱਲ ਕਰਨਾ ਉਨਾਂ ਦੀ ਪਹਿਲਕਦਮੀ ਹੋਵੇਗੀ। ਉਨਾਂ ਨੇ ਚਾਰ ਹਫਤਿਆਂ ਅੰਦਰ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਸਬੰਧੀ ਆਪਣੀ ਵਚਨਬੱਧਤਾ ਦੁਹਰਾਈ, ਇਸੇ ਤਰਾਂ ਰੋਜ਼ਗਾਰ ਪੈਦਾ ਕਰਨਾ ਉਨਾਂ ਦੀ ਦੂਜੀ ਪਹਿਲ ਹੋਵੇਗੀ। ਉਨਾਂ ਨੇ ਕਿਹਾ ਕਿ ਉਹ ਰੋਜ਼ਗਾਰ ਪੈਦਾ ਕਰਨ ਲਈ ਦੋ ਨੀਤੀਆਂ ਅਪਣਾਉਣਗੇ, ਪਹਿਲੀ ਥੋੜੇ ਸਮੇਂ ਲਈ ਤੇ ਦੂਜੇ ਲੰਬੇ ਸਮੇਂ ਵਾਸਤੇ। ਲੰਬੇ ਸਮੇਂ ਦੀ ਨੀਤੀ ਹੇਠ ਉਦਯੋਗਾਂ ਨੂੰ ਮੁੜ ਖੜਾ ਕੀਤਾ ਜਾਵੇਗਾ ਤੇ ਜ਼ਿਆਦਾ ਨਿਵੇਸ਼ ਲਿਆਏ ਜਾਣਗੇ। ਹੁਸ਼ਿਆਰਪੁਰ ਤੇ ਹੋਰਨਾਂ ਕੰਡੀ ਇਲਾਕਿਆਂ ਨੂੰ ਉਦਯੋਗਿਕ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ।
ਥੋੜੇ ਸਮੇਂ ਦੀ ਨੀਤੀ ਹੇਠ ਬੇਰੁਜ਼ਗਾਰ ਨੌਜਵਾਨਾਂ ਨੂੰ ਰੂਟ ਤੇ ਬੱਸ ਪਰਮਿਟ ਦਿੱਤੇ ਜਾਣਗੇ। ਉਨਾਂ ਨੇ ਕਿਹਾ ਕਿ ਬਾਦਲਾਂ ਤੇ ਹੋਰਨਾਂ ਪ੍ਰਭਾਵਸ਼ਾਲੀ ਲੋਕਾਂ ਨੂੰ ਇਕ ਪਰਮਿਟ 'ਤੇ ਇਕ ਤੋਂ ਵੱਧ ਬੱਸਾਂ ਨਹੀਂ ਚਲਾਉਣ ਦਿੱਤੀਆਂ ਜਾਣਗੀਆਂ, ਜੋ ਹੁਣ ਇਹ ਸਭ ਕਰ ਰਹੇ ਹਨ। ਇਸ ਦੌਰਾਨ ਨੌਜ਼ਵਾਨਾਂ ਨੂੰ ਜ਼ਿਆਦਾ ਪਰਮਿਟ ਦਿੱਤੇ ਜਾਣਗੇ ਅਤੇ ਉਨਾਂ ਨੂੰ ਅਸਾਨ ਲੋਨ ਵੀ ਦਿੱਤੇ ਜਾਣਗੇ, ਤਾਂ ਜੋ ਉਹ ਬੱਸਾਂ ਖ੍ਰੀਦ ਕੇ ਚਲਾ ਸਕਣ। ਇਹ ਕੋਈ ਮੁਸ਼ਕਿਲ ਗੱਲ ਨਹੀਂ ਹੈ, ਸਿਰਫ ਤੁਹਾਡੀ ਇੱਛਾ ਦੀ ਲੋੜ ਹੈ, ਜੋ ਬਾਦਲਾਂ ਕੋਲ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸ਼ਾਮ ਸੁੰਦਰ ਅਰੋੜਾ, ਮੋਹਿੰਦਰ ਸਿੰਘ ਕੇਪੀ, ਸੰਤੋਸ਼ ਚੌਧਰੀ, ਅਮਰਪ੍ਰੀਤ ਸਿੰਘ ਲਾਲੀ, ਰਜਨੀਸ਼ ਬੱਬੀ ਤੇ ਸੰਗਤ ਸਿੰਘ ਗਿਲਜੀਆਂ ਵੀ ਮੌਜ਼ੂਦ ਰਹੇ।

No comments: