BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਦਮਖੋਰ ਕੁੱਤਿਆਂ ਕੀਤਾ ਕਿਸਾਨ ਦੇ ਪਸ਼ੂਆਂ ਨੂੰ ਜ਼ਖਮੀ

ਗੁਰੂਹਰਸਹਾਏ, 21 ਮਾਰਚ (ਮਨਦੀਪ ਸਿੰਘ ਸੋਢੀ)- ਪਿੰਡ ਗੋਲੂ ਕਾ ਮੋੜ ਅੰਦਰ ਇਕ ਕਿਸਾਨ ਦੀ ਪਸ਼ੂਆਂ ਦੀ ਹਵੇਲੀ ਅੰਦਰ ਦਾਖਲ ਹੋ ਕੇ ਅਵਾਰਾ ਆਦਮਖੋਰ ਕੁੱਤਿਆਂ ਨੇ ਪਸ਼ੂਆਂ ਨੂੰ ਨੋਚ ਖਾਦਾ। ਸੋਹਣ ਲਾਲ ਪੁੱਤਰ ਸੌਲਤ ਰਾਮ ਦੀ ਆਪਣੇ ਘਰ ਤੋਂ ਥੋੜੀ ਵਿੱਥ 'ਤੇ ਸਥਿਤ ਪਸ਼ੂਆਂ ਦੀ ਹਵੇਲੀ ਹੈ, ਉਹ ਜਦੋਂ ਸਵੇਰੇ ਪਸ਼ੂਆਂ ਨੂੰ ਚਾਰਾ ਪਾਉਣ ਤੋਂ ਬਾਅਦ ਆਪਣੇ ਘਰ ਗਿਆ ਤਾਂ ਅਵਾਰਾ ਕੁੱਤੇ ਹਵੇਲੀ ਅੰਦਰ ਦਾਖਲ ਹੋ ਗਏ ਅਤੇ ਉਨਾਂ ਅੰਦਰ ਬੰਨੇ ਕੱਟੇ ਕੱਟੀਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਇਹ ਕੁੱਤੇ ਕੱਟਿਆਂ ਦੇ ਕੰਨ ਅਤੇ ਲੱਤਾਂ ਵੱਢ ਕੇ ਖਾ ਗਏ। ਇੰਨੀ ਦੇਰ ਨੂੰ ਪਸ਼ੂਆਂ ਦੇ ਰਿੰਗਣ ਦੀ ਅਵਾਜ ਸੁਣ ਕੇ ਜਦੋਂ ਕਿਸਾਨ ਪਰਿਵਾਰ ਹਵੇਲੀ ਵਿਚ ਪੁੱਜਿਆ ਤਾਂ ਕੁੱਤੇ ਕੱਟੇ ਕੱਟੀਆਂ ਨੂੰ ਨੋਚ ਨੋਚ ਕੇ ਖਾ ਰਹੇ ਸਨ। ਇਸ ਬਾਅਦ ਆਏ ਵਿਅਕਤੀਆਂ ਵੱਲੋਂ ਕੁੱਤਿਆਂ ਨੂੰ ਇੱਟਾਂ ਵੱਟੇ ਮਾਰ ਕੇ ਉਥੋਂ ਦੌੜਾਇਆ ਗਿਆ। ਵਰਣਨਯੌਗ ਹੈ ਕਿ ਅਵਾਰਾ ਆਦਮਖੋਰ ਕੁੱਤੇ ਪਾਲਤੂ ਪਸ਼ੂਆਂ ਅਤੇ ਮਨੁੱਖਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨ। ਆਏ ਦਿਨ ਕੋਈ ਨਾ ਕੋਈ ਪਸ਼ੂਆਂ ਨੂੰ ਜਾ ਮਨੁੱਖਾਂ ਨੂੰ ਵੱਢ ਖਾਣ ਦੀ ਘਟਨਾਂ ਵਾਪਰਦੀ ਰਹਿੰਦੀ ਹੈ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਅੰਦਰ ਕੁੱਤਿਆਂ ਦੇ ਵੱਢੇ ਲੋਕ ਆਮ ਹੀ ਐਟੀ ਰੈਬਿਜ ਵੈਕਸੀਨ ਲਗਵਾਉਣ ਲਈ ਆਉਂਦੇ ਰਹਿੰਦੇ ਹਨ। ਗਰੀਬ ਅਤੇ ਅਣਪੜ ਲੋਕ ਜੋ ਟੀਕੇ ਲਗਵਾਉਣ ਦਾ ਖਰਚ ਨਹੀਂ ਭਰ ਸਕਦੇ ਉਹ ਇਲਾਕੇ ਵਿਚ ਸਥਿਤ ਬਾਬਿਆਂ ਕੋਲੋਂ ਝਾੜਾ ਕਰਵਾ ਕੇ ਹਲਕਾਅ ਹੋਣ ਤੋਂ ਬਚਣ ਦਾ ਉਪਰਾਲਾ ਕਰਦੇ ਨਜ਼ਰੀ ਪੈਦੇ ਹਨ। ਇਸ ਦੌਰਾਨ ਸ੍ਰੀ ਭਜਨਗੜ ਬਲੱਡ ਡੋਨਰਜ਼ ਐਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਥਿੰਦ ਪ੍ਰੈਸ ਕਲੱਬ ਗੁਰੂਹਰਸਹਾਏ ਦੇ ਸਲਾਹਕਾਰ ਗੁਰਮੀਤ ਕਚੂਰਾ ਨੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਜ਼ਖਮੀ ਹੋਏ ਕਿਸਾਨ ਦੇ ਪਸ਼ੂਆਂ ਦਾ ਇਲਾਜ ਪ੍ਰਸ਼ਾਸ਼ਨ ਆਪਣੇ ਖਰਚ 'ਤੇ ਕਰਵਾਏ ਅਤੇ ਅਵਾਰਾ ਕੁੱਤਿਆਂ ਤੋਂ ਆਮ ਲੋਕਾਂ ਨੂੰ ਨਿਜਾਤ  ਦਿਵਾਉਣ ਲਈ ਕੋਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨਾਂ ਕਿਹਾ ਕਿ ਪਸ਼ੂਆਂ ਅਤੇ ਮਨੁੱਖਾਂ ਉਪਰ ਹਮਲਾ ਕਰਨ ਤੋਂ ਇਲਾਵਾ ਸੜਕਾਂ ਉਪਰ ਹਰ ਰੋਜ਼ ਵਾਪਰਦੇ ਸੜਕ ਹਾਦਸਿਆਂ ਵਿਚ ਵੀ ਅਨੇਕਾਂ ਵਾਰ ਕੁੱਤੇ ਕਾਰਨ ਬਣਦੇ ਹਨ।

No comments: