BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਯੂਨੀਵਰਸਿਟੀ ਕੰਸਟੀਚਿਊਮੈਂਟ ਕਾਲਜ ਗੁਰੂਹਰਸਹਾਏ ਵਿਖੇ ਮੱਧਮ ਕਾਰਬਨ ਜੀਵਨ ਸ਼ੈਲੀ

ਗੁਰੂਹਰਸਹਾਏ 21 ਮਾਰਚ (ਮਨਦੀਪ ਸਿੰਘ ਸੋਢੀ)- ਪੀ.ਯੂ.ਕੰਸਟੀਚਿਊਮੈਂਟ ਕਾਲਜ ਗੁਰੂਹਰਸਹਾਏ (ਮੋਹਣ ਕੇ ਹਿਠਾੜ) ਵਿਖੇ ''ਮੱਧਮ ਕਾਰਬਨ ਜੀਵਨ ਸ਼ੈਲੀ'' ਵਿਸ਼ੇ ਉਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਸ਼ੁਰੂ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਗੁਰਦੀਪ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ 'ਜੀ ਆਇਆ' ਕਿਹਾ। ਇਸ ਮੌਕੇ 'ਤੇ ਮੁੱਖ ਬੁਲਾਰੇ ਵਜੋਂ ਸ. ਰਵਨੀਤ ਪਾਲ ਸਿੰਘ (ਡਾਇਰੈਕਟਰ ਈਕੋ ਸਿੱਖ ਆਰਗਨਾਈਜੇਸ਼ਨ) ਨੇ ਵਿਦਿਆਰਥੀਆਂ ਨੂੰ ਵਿਸ਼ੇ ਨਾਲ ਸਬੰਧਤ ਭਰਪੂਰ ਜਾਣਕਾਰੀ ਦਿੱਤੀ। 'ਵਿਸ਼ਵ ਵਣ ਦਿਵਸ ਨੂੰ ਸਮਰਪਿਤ ਇਸ ਵਰਕਸ਼ਾਪ ਵਿਚ ਸ. ਬੂਟਾ ਸਿੰਘ (ਧੀਰਾ ਪੱਤਰਾ) ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਸ. ਪ੍ਰਵਿੰਦਰ ਸਿੰਘ ਅਤੇ ਸ. ਗੁਰਮੀਤ ਸਿੰਘ ਉਘੇ ਸਮਾਜ ਸੇਵਕ ਨੇ ਵੀ ਆਪਣੀ ਹਾਜ਼ਰੀ ਲਗਵਾਈ। 400 ਦੇ ਕਰੀਬ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿਚ ਵੱਖ-ਵੱਖ ਬੁਲਾਰਿਆਂ ਕੋਲੋਂ ਘੱਟ ਤੋਂ ਘੱਟ ਕਾਰਬਨ ਵਾਲੀ ਜੀਵਨ ਸ਼ੈਲੀ ਅਪਣਾੳਣ ਲਈ ਨੁਕਤੇ ਗ੍ਰਹਿਣ ਕੀਤੇ। ਇਸ ਤੋਂ ਛੁੱਟ 'ਈਕੋ ਸਿੱਖ ਆਗਰਨਾਈਜੇਸ਼ਨ ਦੇ ਐਗਜੈਗਟਿਵ ਮੈੈਂਬਰ ਮਿਸ ਗੁਰਪ੍ਰੀਤ ਕੌਰ ਦੇ ਨਾਲ ਵਲੰਟੀਅਰ ਵਜੋਂ ਵਿਚਰਨ ਵਾਲੀ ਮਿਸ ਜ਼ੋਬਨਮੀ ਨੇ ਵੀ ਹਾਜ਼ਰੀ ਲਗਵਾਈ। ਇਸ ਵਰਕਸ਼ਾਪ ਵਿਚ ਸ਼ਾਮਲ ਹੋਣ ਵਾਲੇ ਕਾਲਜ ਅਧਿਆਪਕਾਂ ਵਿਚੋਂ ਪ੍ਰੋ. ਹਰਜਿੰਦਰ ਭਾਰਦਵਾਜ, ਪੋ੍ਰੋ. ਵਰੁਣ ਮੈਣੀ, ਪ੍ਰੋ. ਵਨ ਕੁਮਾਰ, ਪ੍ਰੋ.ਨਿਸ਼ੀ, ਪ੍ਰੋ. ਸਿਮਰਜੀਤ ਕੌਰ, ਪz. ਕੁਮਦ ਮਨੌਹਰ, ਪ੍ਰੋ. ਜਸਵੀਰ ਸਿੰਘ, ਪ੍ਰੋ.ਜਤਿੰਦਰ ਸਿੰਘ, ਪ੍ਰੋ. ਪੂਜਾ, ਡਾ. ਹਰਨਾਮ ਸਿੰਘ ਅਤੇ ਡਾ. ਮੇਸ਼ ਸਿੰਘ ਤੋਂ ਇਲਾਵਾ ਲਾਇਬ੍ਰੇਰੀਅਨ ਮਿਸਿਜ਼ ਸਿਮਰਦੀਪ ਕੌਰ ਹਾਜ਼ਰ ਸਨ। ਇਸ ਮੌਕੇ ਪ੍ਰੋ. ਸਾਜਿਦ ਮੁਹੰਮਦ ਨੇ ਬਤੌਰ ਸਟੇਜ ਸਕੱਤਰ ਆਪਣੀ ਭੂਮਿਕਾ ਅਦਾ ਕੀਤੀ।

No comments: